ਫਰੈਂਡਸ਼ਿਪ ਕਰਨ ਲਈ ਪਹਿਲਾਂ ਸੋਚਣ ਲਈ ਦਿੱਤਾ ਸਮਾਂ, ਫਿਰ ਵੀ ਨਾਂਹ ਕਰਨ ਉਤੇ ਕਰ ਦਿੱਤੀ ਹੱਦ ਪਾਰ, ਤਮਾਸ਼ਾ ਵੇਖਦੇ ਰਹੇ ਲੋਕ

ਫਰੈਂਡਸ਼ਿਪ ਕਰਨ ਲਈ ਪਹਿਲਾਂ ਸੋਚਣ ਲਈ ਦਿੱਤਾ ਸਮਾਂ, ਫਿਰ ਵੀ ਨਾਂਹ ਕਰਨ ਉਤੇ ਕਰ ਦਿੱਤੀ ਹੱਦ ਪਾਰ, ਤਮਾਸ਼ਾ ਵੇਖਦੇ ਰਹੇ ਲੋਕ

ਫਿਲੌਰ (ਵੀਓਪੀ ਬਿਊਰੋ) : ਫਰੈਂਡਸ਼ਿਪ ਤੇ ਫੋਨ ਨੰਬਰ ਦੇਣ ਤੋਂ ਇਨਕਾਰ ਕਰਨ ਉਤੇ ਮੁੰਡੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਕੁੜੀ ਨੂੰ ਜਾਨ ਦੇ ਲਾਲੇ ਪੈ ਗਏ। ਮਸਾਂ ਖੁਦ ਨੂੰ ਛੁਡਵਾ ਕੇ ਕੁਡ਼ੀ ਘਰ ਪਹੁੰਚੀ ਤੇ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਮਾਮਲਾ ਜਲੰਧਰ ਦੇ ਫਿਲੌਰ ਇਲਾਕੇ ਦਾ ਹੈ। ਮੁੰਡਾ ਵਾਰ-ਵਾਰ ਕੁੜੀ ਦੋਸਤੀ ਕਰਨ ਲਈ ਪਰੇਸ਼ਾਨ ਕਰ ਰਿਹਾ ਸੀ। ਇਕ ਦਿਨ ਰਾਹ ਰੋਕ ਕੇ ਮੁੰਡੇ ਵੱਲੋਂ ਫੋਨ ਨੰਬਰ ਮੰਗਣ ‘ਤੇ ਜਦ ਲੜਕੀ ਨੇ ਇਨਕਾਰ ਕਰ ਦਿੱਤਾ ਤਾਂ ਲੜਕੇ ਨੇ ਦੁਕਾਨ ਅੰਦਰ ਦਾਖਲ ਹੋ ਕੇ ਰਾਡ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੀਡ਼ਤਾ ਨੇ ਦੱਸਿਆ ਕਿ ਦੁਕਾਨ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਕੋਈ ਵੀ ਉਸ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ। ਹਰ ਕੋਈ ਬਾਹਰ ਖੜ੍ਹਾ ਤਮਾਸ਼ਾ ਦੇਖਦਾ ਰਿਹਾ।
ਪੀੜਤਾ ਨੇ ਡੀਐੱਸਪੀ ਦੇ ਕੋਲ ਪੇਸ਼ ਹੋ ਕੇ ਮੁਲਜ਼ਮ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।


ਡੀਐੱਸਪੀ ਸਬ ਡਵੀਜ਼ਨ ਫਿਲੌਰ ਕੋਲ ਪੇਸ਼ ਹੋ ਕੇ ਸ਼ਿਕਾਇਤ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਸਥਾਨਕ ਸ਼ਹਿਰ ਦੇ ਮੇਨ ਜੀਟੀ ਰੋਡ ਦੇ ਕੋਲ ਬੇਕਰੀ ਦੀ ਦੁਕਾਨ ਵਿਚ ਬਤੌਰ ਸੇਲਜ਼ਮੈਨ ਕੰਮ ਕਰਦੀ ਹੈ। ਇਸੇ ਦੁਕਾਨ ਵਿਚ ਇਕ ਮੁੰਡਾ ਵੀ ਕੰਮ ਕਰਦਾ ਹੈ। ਉਹ ਉਸ ‘ਤੇ ਦੋਸਤੀ ਲਈ ਦਬਾਅ ਪਾਉਂਦਾ ਰਿਹਾ ਤੇ ਮੋਬਾਈਲ ਫੋਨ ਨੰਬਰ ਮੰਗਦਾ ਰਿਹਾ। ਦੋ ਦਿਨ ਪਹਿਲਾਂ ਵੀ ਮੁੰਡੇ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ। ਉਸ ਨੇ ਮਨ੍ਹਾ ਕੀਤਾ ਤਾਂ ਮੁੰਡੇ ਨੇ ਧਮਕੀ ਦਿੰਦੇ ਹੋਏ ਕਿਹਾ ਕੀ ਉਸ ਕੋਲ ਇਕ ਦਿਨ ਦਾ ਸਮਾਂ ਹੈ ਜੇ ਉਸ ਨੇ ਦੋਸਤੀ ਨਾ ਮਨਜ਼ੂਰ ਕੀਤੀ ਤਾਂ ਇਸ ਦੇ ਅੰਜਾਮ ਭੁਗਤਣਾ ਪਵੇਗਾ।
ਕੱਲ੍ਹ ਸ਼ਾਮ ਨੂੰ ਜਦੋਂ ਉਹ ਕੰਮ ਖਤਮ ਕਰ ਕੇ ਘਰ ਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਉਸੇ ਸਮੇਂ ਉਕਤ ਮੁੰਡਾ ਦੁਕਾਨ ਅੰਦਰ ਆ ਗਿਆ ਤੇ ਗੱਲ ਕਰਨੀ ਚਾਹੀ। ਉਸ ਨੇ ਜਵਾਬ ਨਹੀਂ ਦਿੱਤਾ ਤਾਂ ਮੁੰਡੇ ਨੇ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ। ਫਿਰ ਰਾਡ ਚੁੱਕ ਲਿਆਇਆ ਤੇ ਉਸ ਨੂੰ ਰਾਡ ਨਾਲ ਕੁੱਟਣ ਲੱਗਾ, ਜਦ ਉਸ ਦਾ ਦੁਕਾਨ ਮਾਲਕ ਉਸ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਸੁਰਜੀਤ ਨੇ ਉਸ ਉੱਪਰ ਵੀ ਹਮਲਾ ਕਰ ਦਿੱਤਾ। ਪੀੜਤਾ ਨੇ ਕਿਹਾ ਕਿ ਕਿਸੇ ਤਰ੍ਹਾਂ ਉਸ ਦੇ ਹੱਥੋਂ ਬਚ ਕੇ ਦੇਰ ਰਾਤ ਉਹ ਆਪਣੇ ਘਰ ਪਹੁੰਚੀ ਅਤੇ ਅੱਜ ਹਿੰਦੂ ਨੇਤਾ ਰੋਹਿਤ ਸਾਹਨੀ ਦੇ ਨਾਲ ਡੀਐੱਸਪੀ ਦਫ਼ਤਰ ਵਿਚ ਆਪਣੀ ਸ਼ਿਕਾਇਤ ਦੇਣ ਆਈ। ਡੀਐੱਸਪੀ ਪਰਮਜੀਤ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!