Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
4
ਡੀਜੀਪੀ ਜੇਲ੍ਹ ਦੇ ਕਤਲ ਦੀ ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ…
Latest News
Punjab
ਡੀਜੀਪੀ ਜੇਲ੍ਹ ਦੇ ਕਤਲ ਦੀ ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ…
October 4, 2022
Voice of Punjab
ਡੀਜੀਪੀ ਜੇਲ੍ਹ ਦੇ ਕਤਲ ਦੀ ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ…
crimen
ਜੰਮੂ (ਵੀਓਪੀ ਬਿਊਰੋ) ਜੰਮੂ ਦੇ ਡੀਜੀਪੀ ਜੇਲ ਉਦੇਵਾਲਾ ‘ਚ ਸੋਮਵਾਰ ਰਾਤ ਡੀਜੀਪੀ ਜੇਲ ਹੇਮੰਤ ਕੁਮਾਰ ਲੋਹੀਆ ਦਾ ਕਤਲ ਕਰ ਦਿੱਤਾ ਗਿਆ। ਕਾਤਲ ਨੇ ਨਾ ਸਿਰਫ਼ ਡੀਜੀਪੀ ਦਾ ਗਲਾ ਵੱਢਿਆ ਸਗੋਂ ਕੱਚ ਦੀ ਟੁੱਟੀ ਬੋਤਲ ਨਾਲ ਢਿੱਡ ਅਤੇ ਪਾਸੇ ‘ਤੇ ਕਈ ਵਾਰ ਕੀਤੇ। ਮੌਕੇ ‘ਤੇ ਡੀਜੀਪੀ ਦੀ ਮ੍ਰਿਤਕ ਦੇਹ ‘ਚੋਂ ਪੇਟ ਦੀਆਂ ਆਂਦਰਾਂ ਵੀ ਨਿਕਲੀਆਂ। ਕਾਤਲ ਇੱਥੇ ਹੀ ਨਹੀਂ ਰੁਕਿਆ, ਉਸ ਨੇ ਮਿੱਟੀ ਦਾ ਤੇਲ ਛਿੜਕ ਕੇ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਡੀਜੀਪੀ ਦੇ ਸਿਰ ‘ਤੇ ਸਿਰਹਾਣਾ ਅਤੇ ਕੱਪੜੇ ਪਾ ਕੇ ਉੱਪਰੋਂ ਅੱਗ ਲਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਟੀਮ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਡੀਜੀਪੀ ਦੀ ਹੱਤਿਆ ਦੀ ਜਿੰਮੇਵਾਰੀ ਅੱਤਵਾਦੀ ਸੰਘਠਨ ਟੀ ਆਰ ਐਫ ਨੇ ਲਈ ਹੈ ।
ਇਨ੍ਹੀਂ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਦੀ ਮੰਗਲਵਾਰ ਨੂੰ ਰਾਜੋਰੀ ‘ਚ ਰੈਲੀ ਹੋਣੀ ਹੈ। ਪੂਰੇ ਸੂਬੇ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇੰਨੀ ਸਖ਼ਤ ਸੁਰੱਖਿਆ ਦੇ ਵਿਚਕਾਰ ਬਦਮਾਸ਼ਾਂ ਨੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਤੋਂ ਬਾਅਦ ਡੀਜੀਪੀ ਦੇ ਦੋਸਤ ਸੰਜੀਵ ਖਜੂਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਏਡੀਜੀਪੀ ਮੁਕੇਸ਼ ਸਿੰਘ ਨੂੰ ਫੋਨ ਕਰਕੇ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੱਤੀ। ਜਦੋਂ ਕਾਲ ਕੱਟੀ ਗਈ ਤਾਂ ਏਡੀਜੀਪੀ ਨੇ ਸੁਨੇਹਾ ਭੇਜਿਆ ਅਤੇ ਕਿਹਾ ਕਿ ਉਹ ਰੁੱਝੇ ਹੋਏ ਹਨ। ਜਿਸ ਤੋਂ ਬਾਅਦ ਏਡੀਜੀਪੀ ਨੇ ਫੋਨ ਕਰਕੇ ਪੂਰੀ ਜਾਣਕਾਰੀ ਲਈ ਅਤੇ ਪੀਸੀਆਰ ਤੋਂ ਟੀਮ ਨੂੰ ਮੌਕੇ ‘ਤੇ ਭੇਜਿਆ। ਦੇਰ ਰਾਤ ਏਡੀਜੀਪੀ ਮੁਕੇਸ਼ ਸਿੰਘ, ਏਡੀਜੀਪੀ ਆਲੋਕ ਕੁਮਾਰ, ਡੀਆਈਜੀ ਵਿਵੇਕ ਗੁਪਤਾ ਅਤੇ ਹੋਰ ਉੱਚ ਅਧਿਕਾਰੀ ਵੀ ਮੌਕੇ ਉੱਤੇ ਪਹੁੰਚ ਗਏ।
ਸੂਤਰਾਂ ਦਾ ਕਹਿਣਾ ਹੈ ਕਿ ਡੀਜੀਪੀ ਲੋਹੀਆ ਨੂੰ ਮਾਰਨ ਵਾਲਾ ਸਹਾਇਕ ਯਾਸਿਰ ਪਹਿਲਾਂ ਵੀ ਕਈ ਪੁਲਿਸ ਅਧਿਕਾਰੀਆਂ ਨਾਲ ਕੰਮ ਕਰ ਚੁੱਕਾ ਹੈ। ਹੇਮੰਤ ਕੁਮਾਰ ਲੋਹੀਆ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ, ਜੋ ਆਸਾਮ ਦੇ ਰਹਿਣ ਵਾਲੇ ਸਨ। ਜੰਮੂ ਤੋਂ ਡੈਪੂਟੇਸ਼ਨ ‘ਤੇ ਜਾਣ ਤੋਂ ਪਹਿਲਾਂ ਉਹ ਪੁਲਿਸ ਹੈੱਡਕੁਆਰਟਰ ‘ਚ ਆਈਜੀ ਟੈਕਨੀਕਲ ਸਨ। ਸੂਤਰਾਂ ਦਾ ਕਹਿਣਾ ਹੈ ਕਿ ਲੋਹੀਆ ਦਾ ਕਤਲ ਕਰਨ ਵਾਲਾ ਨੌਕਰ ਯਾਸਿਰ ਕੁਝ ਦਿਨ ਪਹਿਲਾਂ ਹੀ ਸ੍ਰੀਨਗਰ ਤੋਂ ਜੰਮੂ ਪਰਤਿਆ ਸੀ। ਕਿਉਂਕਿ ਦਰਬਾਰ ਮੂਵ ਨਾਲ ਲੋਹੀਆ ਵੀ ਸ੍ਰੀਨਗਰ ਚਲਾ ਗਿਆ। ਇੱਥੇ ਯਾਸਿਰ ਉਸ ਨਾਲ ਸਹਾਇਕ ਵਜੋਂ ਕੰਮ ਕਰਦਾ ਸੀ। ਜਦੋਂ ਲੋਹੀਆ ਕੁਝ ਦਿਨ ਪਹਿਲਾਂ ਜੰਮੂ ਆਇਆ ਸੀ ਤਾਂ ਯਾਸਿਰ ਵੀ ਉਸ ਦੇ ਨਾਲ ਵਾਪਸ ਜੰਮੂ ਆਇਆ ਸੀ।
Post navigation
सोफ्टबॉल एसोसिएशन ऑफ इंडिया दिसम्बर में गुजरात में करवाएगी नैशनल गेम्स, पहली बार वूमैन टीम लेगी हिस्सा
ਨਸ਼ੇ ਦਾ ਟੀਕਾ ਲਗਾ ਵਿਦਿਆਰਥਣ ਨਾਲ ਕੀਤਾ ਸਮੂਹਿਕ ਬਲਾਤਕਾਰ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us