ਘਰ ‘ਚ LED ਟੀਵੀ ਫਟਿਆ, 16 ਸਾਲਾ ਬੱਚੇ ਦੀ ਮੌਤ, ਵੇਖੋ ਵੀਡੀਓ
ਨੈਸ਼ਨਲ (ਵੀਓਪੀ ਬਿਊਰੋ): ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿਚ ਇਕ ਪਰਿਵਾਰ ਟੀਵੀ ਵੇਖ ਰਿਹਾ ਸੀ ਕਿ ਅਚਾਨਕ ਐਲਈਡੀ ਟੀਵੀ ਫੱਟ ਗਿਆ। ਹਾਦਸੇ ਵਿਚ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਮਾਂ, ਭਰਜਾਈ ਅਤੇ ਪਰਿਵਾਰ ਦਾ ਇਕ ਦੋਸਤ ਵੀ ਜ਼ਖਮੀ ਹੋ ਗਿਆ। ਇਨਾਂ ਹੀ ਨਹੀਂ, ਧਮਾਕੇ ਨਾਲ ਘਰ ਦੀਆਂ ਕੰਧਾਂ ਤਕ ਢਹਿ-ਢੇਰੀ ਹੋ ਗਈਆਂ।
A 16-year-old teen died after an #LED TV exploded at his house in Uttar Pradesh's #Ghaziabad. His mother, sister-in-law and a friend were injured.#TV #Explosion #Blast #Accident #Viral #UttarPradesh #viraltwitter #ViralVideo #viralpost #India pic.twitter.com/PtQ0wr282x
— Anjali Choudhury (@AnjaliC16408461) October 4, 2022
ਪੁਲਿਸ ਮੁਤਾਬਕ ਧਮਾਕਾ ਅਜਿਹਾ ਸੀ ਕਿ ਕੰਕਰੀਟ ਦੀ ਸਲੈਬ ਅਤੇ ਕੰਧ ਦਾ ਇੱਕ ਹਿੱਸਾ ਢਹਿ ਗਿਆ। ਇਸ ਹਾਦਸੇ ਕਾਰਨ ਆਸ-ਪਾਸ ਦੇ ਲੋਕ ਦਹਿਸ਼ਤ ਵਿੱਚ ਹਨ। ਪੁਲਿਸ ਅਨੁਸਾਰ ਹਾਦਸੇ ਵਿੱਚ ਜਾਨ ਗਵਾਉਣ ਵਾਲੇ 16 ਸਾਲਾ ਓਮੇਂਦਰ ਦੇ ਚਿਹਰੇ, ਛਾਤੀ ਅਤੇ ਗਰਦਨ ’ਤੇ ਛੋਟੇ-ਛੋਟੇ ਟੁੱਕੜੇ ਹੋਣ ਕਾਰਨ ਗੰਭੀਰ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਐਲਈਡੀ ਟੀਵੀ ਵਿੱਚ ਧਮਾਕਾ ਹੋਣ ਸਮੇਂ ਮ੍ਰਿਤਕ ਓਮਿੰਦਰ, ਉਸਦੀ ਮਾਂ, ਭਾਬੀ ਅਤੇ ਉਸਦਾ ਦੋਸਤ ਕਰਨ ਕਮਰੇ ਵਿੱਚ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਤਾਂ ਉਹ ਦੂਜੇ ਕਮਰੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰਾ ਘਰ ਹਿੱਲ ਗਿਆ ਅਤੇ ਕੰਧ ਦੇ ਕੁਝ ਹਿੱਸੇ ਡਿੱਗ ਗਏ। ਪੁਲਿਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਗੁਆਂਢੀ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਸਿਲੰਡਰ ਫਟਣ ਵਰਗੀ ਸੀ।