WHO ਦੀ ਚੇਤਾਵਨੀ, ਭਾਰਤ ਵਿੱਚ ਬਣੇ ਕਫ ਸਿਰਪ ਪੀਣ ਨਾਲ 66 ਬੱਚਿਆਂ ਦੀ ਮੌਤ !

 WHO ਦੀ ਚੇਤਾਵਨੀ, ਭਾਰਤ ਵਿੱਚ ਬਣੇ ਕਫ ਸਿਰਪ ਪੀਣ ਨਾਲ 66 ਬੱਚਿਆਂ ਦੀ ਮੌਤ !

ਨੈਸ਼ਨਲ, (ਵੀਓਪੀ ਬਿਊਰੋ) ਭਾਰਤ ਵਿਚ ਬਣੇ ਕਫ ਸਿਰਪ (ਖੰਘ ਦੀ ਦਵਾਈ) ਪੀਣ ਨਾਲ ਬੱਚਿਆਂ ਦੀ ਮੌਤ ਹੋ ਰਹੀ ਹੈ। ਗੈਂਬੀਆ ਵਿਚ 66 ਬੱਚਿਆਂ ਦੀ ਮੌਤ ਹੋਣ ਦੇ ਮਾਮਲੇ ਵਿਚ ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਬਣੇ 4 ਕਫ ਸੀਰਪ ਪੀਣ ਨਾਲ ਬੱਚਿਆਂ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਹੈ। ਇਸ ਚੇਤਾਵਨੀ ਤੋਂ ਬਾਅਦ ਕੇਂਦਰ ਸਰਕਾਰ ਨੇ ਹਰਿਆਣਾ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਦੁਆਰਾ ਤਿਆਰ ਕੀਤੇ ਗਏ ਚਾਰ ਕਫ ਸੀਰਪ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਦਵਾਈ ਦੇ ਜ਼ਹਿਰੀਲੇ ਪ੍ਰਭਾਵਾਂ ਨਾਲ ਪੇਟ ਵਿੱਚ ਦਰਦ, ਉਲਟੀਆਂ, ਦਸਤ, ਪਿਸ਼ਾਬ ਵਿੱਚ ਰੁਕਾਵਟ, ਸਿਰ ਦਰਦ, ਦਿਮਾਗੀ ਪ੍ਰਭਾਵ ਅਤੇ ਗੁਰਦੇ ਨੂੰ ਨੁਕਸਾਨ ਹੋ ਸਕਦਾ ਹੈ। WHO ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਤੱਕ ਸਬੰਧਤ ਦੇਸ਼ ਦੀ ਅਥਾਰਟੀ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਲੈਂਦੀ। ਇਸ ਨਾਲ ਹੋਰ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ।


ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਹੈ ਕਿ ਡਬਲਯੂਐਚਓ ਨੇ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਨੂੰ ਖੰਘ ਦੀ ਦਵਾਈ ਬਾਰੇ ਸੁਚੇਤ ਕੀਤਾ ਹੈ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਤੁਰੰਤ ਇਹ ਮਾਮਲਾ ਹਰਿਆਣਾ ਰੈਗੂਲੇਟਰੀ ਅਥਾਰਟੀ ਕੋਲ ਉਠਾਇਆ ਅਤੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਖੰਘ ਦਾ ਸਿਰਪ ਹਰਿਆਣਾ ਦੇ ਸੋਨੀਪਤ ਸਥਿਤ ਮੈਸਰਜ਼ ਮੇਡਨ ਫਾਰਮਾਸਿਊਟੀਕਲ ਲਿਮਟਿਡ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਫਰਮ ਨੇ ਇਹ ਦਵਾਈਆਂ ਗੈਂਬੀਆ ਵਿਚ ਹੀ ਭੇਜੀਆਂ ਸਨ। ਕੰਪਨੀ ਨੇ ਅਜੇ ਤਕ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ।


ਮੰਤਰਾਲੇ ਦੇ ਸੂਤਰਾਂ ਨੇ ਕਿਹਾ ਹੈ ਕਿ ਮੌਤ ਦਾ ਸਹੀ ਕਾਰਨ ਅਜੇ ਤਕ ਡਬਲਯੂਐਚਓ ਵੱਲੋਂ ਨਹੀਂ ਦੱਸੇ ਗਏ ਹਨ। ਉਸ ਨੇ ਅੱਗੇ ਕਿਹਾ ਕਿ ਡਬਲਯੂਐਚਓ ਨੇ ਅਜੇ ਤਕ ਦਵਾਈ ਦੇ ਨਿਰਮਾਤਾ-ਤਸਦੀਕ ਲੇਬਲ ਦੇ ਵੇਰਵੇ ਅਤੇ ਫੋਟੋਆਂ ਸਾਂਝੀਆਂ ਨਹੀਂ ਕੀਤੀਆਂ ਹਨ। ਇਹ ਮੌਤਾਂ ਕਦੋਂ ਹੋਈਆਂ ਇਸ ਬਾਰੇ WHO ਨੇ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

WHO ਚੇਤਾਵਨੀ ਦੇ ਅਨੁਸਾਰ, ਚਾਰ ਖੰਘ ਦੇ ਸਿਰਪ ਵਿੱਚ ਸ਼ਾਮਲ ਹਨ, ਪ੍ਰੋਮੇਥਾਜ਼ੀਨ ਓਰਲ ਸਾਲਿਊਸ਼ਨ, ਕੋਫੈਕਸਮੈਲਿਨ ਬੇਬੀ ਕਾਫ ਸਿਰਪ, ਮੈਕੌਫ ਬੇਬੀ ਕਾਫ ਸਿਰਪ ਅਤੇ ਮੈਗਰੀਪ ਐਨ ਕੋਲਡ ਸਿਰਪ। ਚੇਤਾਵਨੀ ਵਿੱਚ ਕਿਹਾ ਗਿਆ ਹੈ, “ਨਿਰਮਾਤਾ ਨੇ WHO ਨੂੰ ਇਹਨਾਂ ਦਵਾਈਆਂ ਦੀ ਸੁਰੱਖਿਆ ਅਤੇ ਗੁਣਵੱਤਾ ਬਾਰੇ ਕੋਈ ਗਾਰੰਟੀ ਨਹੀਂ ਦਿੱਤੀ ਹੈ।”

error: Content is protected !!