ਮੁੜ ਵਿਵਾਦਾਂ ਵਿਚ ਆਮ ਆਦਮੀ ਪਾਰਟੀ! ਆਪਣੀ ਹੀ ਪਾਰਟੀ ਦੀ ਮਹਿਲਾ ਇੰਚਾਰਜ ਬਾਰੇ ਵ੍ਹਟਸਐਪ ਉਤੇ ਕੀਤੀਆਂ ਅਸ਼ਲੀਲ ਟਿੱਪਣੀਆਂ, ਤਿੰਨ ਨੇਤਾਵਾਂ ਖਿਲਾਫ਼ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਮੁੜ ਵਿਵਾਦਾਂ ਵਿਚ ਆਮ ਆਦਮੀ ਪਾਰਟੀ! ਆਪਣੀ ਹੀ ਪਾਰਟੀ ਦੀ ਮਹਿਲਾ ਇੰਚਾਰਜ ਬਾਰੇ ਵ੍ਹਟਸਐਪ ਉਤੇ ਕੀਤੀਆਂ ਅਸ਼ਲੀਲ ਟਿੱਪਣੀਆਂ, ਤਿੰਨ ਨੇਤਾਵਾਂ ਖਿਲਾਫ਼ ਪੁਲਿਸ ਨੇ ਕੀਤੀ ਵੱਡੀ ਕਾਰਵਾਈ


ਜਲੰਧਰ (ਵੀਓਪੀ ਬਿਊਰੋ) ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਮੁੜ ਵਿਵਾਦ ਵਿਚ ਘਿਰ ਗਏ ਹਨ। ਤਾਜ਼ਾ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਹੀ ਮਹਿਲਾ ਇੰਚਾਰਜ ਨੇ ਹੀ ਪਾਰਟੀ ਦੇ ਤਿੰਨ ਆਗੂਆਂ ਉਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲਾਏ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


‘ਆਪ’ ਦੀ ਮਹਿਲਾ ਨੇਤਾ ਨੇ ਵ੍ਹਟਸਐਪ ਦੇ ਇਕ ਗਰੁੱਪ ਵਿਚ ਇਤਰਾਜ਼ਯੋਗ ਟਿੱਪਣੀਆਂ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਵਿੱਚ ਜਲੰਧਰ ਦੇ ਥਾਣਾ ਨੰਬਰ ਪੰਜ ‘ਚ ‘ਆਪ’ ਦੇ ਤਿੰਨ ਨੇਤਾਵਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।
ਕਪੂਰਥਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਤੇ ਸਾਬਕਾ ਜੱਜ ਮੰਜੂ ਰਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ‘ਆਪ’ ਦੇ ਨੇਤਾ ਕੁੰਵਰ ਇਕਬਾਲ, ਯਸ਼ਪਾਲ ਆਜ਼ਾਦ ਤੇ ਪਰਮਿੰਦਰ ਸਿੰਘ ਨੇ ਵ੍ਹਟਸਐਪ ਗਰੁੱਪ ਵਿਚ ਉਸ ਖ਼ਿਲਾਫ਼ ਇਤਰਾਜ਼ਯੋਗ ਪੋਸਟਾਂ ਪਾਈਆਂ। ਇਨ੍ਹਾਂ ਪੋਸਟਾਂ ‘ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੇ ਧਮਕੀਆਂ ਵੀ ਦਿੱਤੀਆਂ।

ਸ਼ਿਕਾਇਤ ਤੋਂ ਬਾਅਦ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਤਿੰਨਾਂ ਖਿਲਾਫ ਧਮਕੀਆਂ ਦੇਣ ਤੇ ਅਸ਼ਲੀਲ ਭਾਸ਼ਾ ਵਰਤਣ ਮਾਮਲਾ ਦਰਜ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਏਡੀਸੀ ਅਦਿੱਤਿਆ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਭਾਲ ‘ਚ ਰੁੱਝ ਗਈ ਹੈ।

error: Content is protected !!