ਘਰ ਬਾਹਰ ਖੇਡ ਰਹੀ ਅੱਠ ਸਾਲਾ ਬੱਚੀ ਨੂੰ ਲਾਲਚ ਦੇ ਕੇ ਲੈ ਗਿਆ ਦਰਿੰਦਾ, ਜਬਰ ਜਨਾਹ ਤੋਂ ਬਾਅਦ ਪੱਥਰ ਨਾਲ ਮਾਰ-ਮਾਰ ਕੇ ਕੀਤਾ ਕਤਲ

ਘਰ ਬਾਹਰ ਖੇਡ ਰਹੀ ਅੱਠ ਸਾਲਾ ਬੱਚੀ ਨੂੰ ਲਾਲਚ ਦੇ ਕੇ ਲੈ ਗਿਆ ਦਰਿੰਦਾ, ਜਬਰ ਜਨਾਹ ਤੋਂ ਬਾਅਦ ਪੱਥਰ ਨਾਲ ਮਾਰ-ਮਾਰ ਕੇ ਕੀਤਾ ਕਤਲ…

 

 

ਨਵੀਂ ਦਿੱਲੀ: ਸ਼ੁੱਕਰਵਾਰ ਰਾਤ ਨਰੇਲਾ ਇਲਾਕੇ ‘ਚ ਘਰ ਬਾਹਰ ਖੇਡ ਰਹੀ ਅੱਠ ਸਾਲ ਦੀ ਬੱਚੀ ਨੂੰ ਲਾਲਚ ਦੇ ਕੇ ਇਕ ਦਰਿੰਦਾ ਲੈ ਗਿਆ। ਜਬਰ-ਜਨਾਹ ਮਗਰੋਂ ਪੱਥਰ ਮਾਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਲੜਕੀ ਨੂੰ ਖਾਣ ਪੀਣ ਦਾ ਸਾਮਾਨ ਦੇਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਲੜਕੀ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਗਿਆ। ਗੁੱਸੇ ‘ਚ ਆਏ ਰਿਸ਼ਤੇਦਾਰਾਂ ਅਤੇ ਸਥਾਨਕ ਲੋਕਾਂ ਨੇ ਸ਼ਨੀਵਾਰ ਸਵੇਰੇ ਚੌਕੀ ਨੇੜੇ ਪ੍ਰਦਰਸ਼ਨ ਕੀਤਾ।

ਮਾਂ ਨੇੜੇ ਦੀ ਫੈਕਟਰੀ ਵਿੱਚ ਕੰਮ ਕਰਕੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਰਿਸ਼ਤੇਦਾਰਾਂ ਅਤੇ ਆਸਪਾਸ ਦੇ ਲੋਕਾਂ ਨੂੰ ਰਾਤ ਇੱਕ ਵਜੇ ਲੜਕੀ ਨਾਲ ਜਬਰ ਜਨਾਹ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਲੋਕਾਂ ਨੇ ਪ੍ਰਦਰਸ਼ਨ ਕੀਤਾ।
ਜਾਣਕਾਰੀ ਮੁਤਾਬਕ ਲੜਕੀ ਆਪਣੀ ਮਾਂ ਅਤੇ ਭਰਾ ਨਾਲ ਨਰੇਲਾ ਇਲਾਕੇ ‘ਚ ਰਹਿੰਦੀ ਸੀ।

ਇਲਾਕੇ ਦੇ ਕੁਝ ਦੋਸ਼ੀ ਲੜਕੀ ਨੂੰ ਸੁੰਨਸਾਨ ਇਲਾਕੇ ‘ਚ ਲੈ ਗਏ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੁਲਜ਼ਮ ਨੇ ਲੜਕੀ ਦੇ ਸਿਰ ‘ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ। ਲੜਕੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

error: Content is protected !!