Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
8
ਹਰਵਿੰਦਰ ਸਰਨਾ ਦੀ ਕਾਲਕਾ ਨੂੰ ਨਸੀਹਤ, ਕੁਫਰ ਤੋਲਣ ਨਾਲੋਂ ਸਾਡੇ ਨਾਲ਼ ਗੁਰੂ ਸਨਮੁੱਖ ਕਰੋ ਅਰਦਾਸਾ
Latest News
National
Punjab
ਹਰਵਿੰਦਰ ਸਰਨਾ ਦੀ ਕਾਲਕਾ ਨੂੰ ਨਸੀਹਤ, ਕੁਫਰ ਤੋਲਣ ਨਾਲੋਂ ਸਾਡੇ ਨਾਲ਼ ਗੁਰੂ ਸਨਮੁੱਖ ਕਰੋ ਅਰਦਾਸਾ
October 8, 2022
editor
ਹਰਵਿੰਦਰ ਸਰਨਾ ਦੀ ਕਾਲਕਾ ਨੂੰ ਨਸੀਹਤ, ਕੁਫਰ ਤੋਲਣ ਨਾਲੋਂ ਸਾਡੇ ਨਾਲ਼ ਗੁਰੂ ਸਨਮੁੱਖ ਕਰੋ ਅਰਦਾਸਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਜਨਰਲ ਸਕੱਤਰ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੂੰ ਨਸੀਹਤ ਦੇਂਦਿਆਂ ਕਿਹਾ ਕਿ ਤੁਸੀਂ ਦੋ ਤਿੰਨ ਦਿਨ ਪਹਿਲਾਂ ਕੀਤੀ ਪ੍ਰੈਸ ਮਿਲਣੀ ਵਿਚ ਕੁਫਰ ਤੋਲਦਿਆਂ ਜੋ ਇਲਜਾਮ ਲਗਾਏ ਹਨ ਓਹ ਬਹੁਤ ਨਿੰਦਣਯੋਗ ਹੈ ਜ਼ੇਕਰ ਤੁਸੀਂ ਸਚੇ ਹੋ ਤਾਂ ਤੁਸੀਂ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਠ ਕੇ ਅਰਦਾਸ ਕਰਣ ਦਾ ਹੀਲਾ ਕਰੋ । ਉਨ੍ਹਾਂ ਕਿਹਾ ਤੁਸੀਂ ਸਾਡੇ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਜਾ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗਲੇ ਅੰਦਰ ਪੱਲਾ ਪਾ ਕੇ ਅਰਦਾਸ ਕਰੀਏ ਕਿ ਅਸੀਂ ਜਾ ਤੁਸੀਂ ਜਿਸਨੇ ਵੀਂ ਗੁਰੂ ਘਰ ਨਾਲ ਧ੍ਰੋਹ ਕਮਾਇਆ, ਗੁਰੂ ਘਰ ਦੇ ਜਾ ਸੰਗਤਾਂ ਦੇ ਪੈਸੇ ਖਾਧੇ, ਕਿਸੇ ਸੰਸਥਾ ਜਾਂ ਸੰਗਤਾਂ ਨੂੰ ਧੋਖਾ ਦਿੱਤਾ, ਕਮੇਟੀ ਅੱਧੀਨ ਚਲਦੇ ਸਕੂਲਾਂ, ਅਸਪਤਾਲਾਂ ਨੂੰ ਬਰਬਾਦੀ ਦੇ ਕੰਡੇ ਪਹੁੰਚਾਇਆ, ਕਮੇਟੀ ਦਾ ਵੱਡਾ ਨੁਕਸਾਨ ਕੀਤਾ ਹੋਵੈ ਅਸੀਂ ਗੁਰੂ ਸਾਹਿਬ ਦੇ ਫੁਰਮਾਨ ਮੁਤਾਬਿਕ ਅਰਦਾਸ ਕਰੀਏ ਕਿ “ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥” ਸਾਨੂੰ ਗੁਰੂ ਸਾਹਿਬ ਆਪ ਸਜ਼ਾ ਦੇਣ ।
ਉਨ੍ਹਾਂ ਦਸਿਆ ਕਿ ਅਜ ਖੇਰੂ ਖੇਰੂ ਹੋਈ ਪੰਥਕ ਏਕਤਾ ਨੂੰ ਇੱਕੋ ਨਿਸ਼ਾਨ ਸਾਹਿਬ ਹੇਠ ਇੱਕਠੇ ਹੋ ਕੇ ਪੰਥ ਦੋਖੀਆਂ ਦੀਆਂ ਕੋਮ ਵਿਰੋਧੀ ਸਾਜ਼ਿਸ਼ਾ ਨੂੰ ਮੂੰਹਤੋੜ ਜੁਆਬ ਦੇਣ ਤਹਿਤ ਅਸੀਂ ਬਾਦਲ ਦਲ ਨਾਲ ਹੱਥ ਮਿਲਾ ਰਹੇ ਹਾਂ, ਜਿਸਦੀ ਰਸਮੀ ਕਾਰਵਾਈ ਕਲ ਦੁਪਹਿਰ 3 ਵਜੇ ਸਾਡੇ ਗ੍ਰਿਹ ਵਿਖੇ ਹੋਵੇਗੀ ।
Post navigation
ਘਰ ਬਾਹਰ ਖੇਡ ਰਹੀ ਅੱਠ ਸਾਲਾ ਬੱਚੀ ਨੂੰ ਲਾਲਚ ਦੇ ਕੇ ਲੈ ਗਿਆ ਦਰਿੰਦਾ, ਜਬਰ ਜਨਾਹ ਤੋਂ ਬਾਅਦ ਪੱਥਰ ਨਾਲ ਮਾਰ-ਮਾਰ ਕੇ ਕੀਤਾ ਕਤਲ
ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਖੁੱਲ੍ਹੇਗੀ ਡਿਜਿਟਲ ਸਿੱਖ ਲਾਇਬ੍ਰੇਰੀ : ਹਰਮਨਜੀਤ ਸਿੰਘ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us