ਹੁਣ ਖਪਤਕਾਰ ਨੂੰ ਦੱਸ ਕੇ ਬਿਜਲੀ ਕੱਟ ਲਾਵੇਗਾ ਪੀਐਸਪੀਸੀਐਲ

ਹੁਣ ਖਪਤਕਾਰ ਨੂੰ ਦੱਸ ਕੇ ਬਿਜਲੀ ਕੱਟ ਲਾਵੇਗਾ ਪੀਐਸਪੀਸੀਐਲ


ਅੰਮ੍ਰਿਤਸਰ (ਵੀਓਪੀ ਬਿਊਰੋ) ਪਹਿਲਾਂ ਬਿਜਲੀ ਕੱਟ ਲੱਗਣ ਉਤੇ ਖਪਤਕਾਰ ਖੁਦ ਫੋਨ ਕਰ ਕੇ ਬਿਜਲੀ ਕੱਟ ਸਬੰਧੀ ਜਾਣਕਾਰੀ ਲੈਂਦਾ ਸੀ ਪਰ ਹੁਣ ਸੂਬੇ ਦੇ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਵਿਭਾਗ ਖਪਤਕਾਰਾਂ ਨੂੰ ਦੱਸ ਕੇ ਬਿਜਲੀ ਕੱਟ ਲਾਵੇਗਾ। ਇਹ ਵੀ ਦੱਸਿਆ ਜਾਵੇਗਾ ਕਿ ਬਿਜਲੀ ਸਪਲਾਈ ਕਿੰਨੇ ਵਜੇ ਬਹਾਲ ਹੋਵੇਗੀ।


ਦਰਅਸਲ, PSPCL ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਹੁਣ ਬਿਜਲੀ ਜਾਣ ਤੋਂ ਪਹਿਲਾਂ ਲੋਕਾਂ ਨੂੰ SMS ਰਾਹੀਂ ਸੂਚਨਾ ਦਿੱਤੀ ਜਾਵੇਗੀ। ਜਿਸ ਵਿੱਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਬਿਜਲੀ ਕਦੋਂ ਤੱਕ ਆਵੇਗੀ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਪਹਿਲ ਨਾਲ ਲੋਕਾਂ ਨੂੰ ਬਿਜਲੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।

error: Content is protected !!