ਹਰਿਆਣੇ ਦੇ ਲੀਡਰ ਵਗਾਰ ਵਿਚ ਵਰਤ ਰਹੇ ਹਨ ਪੰਜਾਬ ਦਾ ਹੈਲੀਕਾਪਟਰ, RTI ਵਿਚ ਖੁਲਾਸਾ

ਹਰਿਆਣੇ ਦੇ ਲੀਡਰ ਵਗਾਰ ਵਿਚ ਵਰਤ ਰਹੇ ਹਨ ਪੰਜਾਬ ਦਾ ਹੈਲੀਕਾਪਟਰ, RTI ਵਿਚ ਖੁਲਾਸਾ

ਨੈਸ਼ਨਲ (ਵੀਓਪੀ ਬਿਊਰੋ)  ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨ ਤਾਂ RTI ਐਕਟੀਵਿਸਟ ਮਾਨਿਕ ਗੋਇਲ ਨੇ ਉਹ ਵੀਡੀਓ ਸੋਸ਼ਲ ਮੀਡੀਆ ਉਤੇ ਨਸ਼ਰ ਕੀਤੀ ਸੀ। ਜਿਸ ਦਾ ਪੂਰੇ ਸੂਬੇ ਵਿਚ ਕਾਫੀ ਵਿਵਾਦ ਹੋਇਆ ਸੀ। ਪੰਜਾਬ ਦੇ ਲੋਕਾਂ ਨੇ ਅਤੇ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਕੀਤੇ ਸਨ ਕਿ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਹਰਿਆਣੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਕਿਵੇਂ ਵਰਤ ਰਹੇ ਹਨ।

ਇਹਨਾਂ ਸਭ ਸਵਾਲਾਂ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਦਾ ਹੋਰ ਸੂਬਿਆਂ ਨਾਲ ਹੈਲੀਕਾਪਟਰ ਵਰਤਣ ਦਾ ਸਮਝੌਤਾ ਹੈ ਜਿਸ ਦੇ ਤਹਿਤ ਹਰਿਆਣਾ ਦੇ ਉੱਪ ਮੁੱਖ ਮੰਤਰੀ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਪੰਜਾਬ ਦੇ ਡਾਇਰੈਕਟਰ ਸੋਨਾਲੀ ਗਿਰੀ ਨੇ ਵੀ ਬਿਆਨ ਦਿੰਦਿਆਂ ਕਿਹਾ ਸੀ ਪੰਜਾਬ ਦਾ ਹੋਰ ਸੂਬਿਆਂ ਨਾਲ ਸਮਝੌਤਾ ਹੈ ਜਿਸ ਤਹਿਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਵਰਤ ਰਹੇ ਹਨ । ਇਸ ਸਭ ਤੋ ਬਾਅਦ ਮਾਨਸਾ ਦੇ RTI ਐਕਟੀਵਿਸਟ ਮਾਨਿਕ ਗੋਇਲ ਵੱਲੋਂ ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਇੱਕ RTI ਪਾਈ ਗਈ, ਜਿਸ ਵਿਚ ਉਨ੍ਹਾਂ ਨੇ ਹੋਰ ਸੂਬਿਆਂ ਨਾਲ ਹੈਲੀਕਾਪਟਰ ਸ਼ੇਅਰਿੰਗ ਦੇ ਸਮਝੌਤੇ ਕਾਪੀ ਮੰਗੀ ਗਈ । ‘RTI ਵਿੱਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਸਰਕਾਰ ਦਾ ਕਿਸੇ ਵੀ ਸੂਬੇ ਨਾਲ ਕਦੇ ਵੀ ਹੈਲੀਕਾਪਟਰ ਸ਼ੇਅਰਿਗ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ।

ਮਾਨਿਕ ਗੋਇਲ ਨੇ ਕਿਹਾ ਕਿ ” RTI ਵਿੱਚ ਮਿਲੀ ਜਾਣਕਾਰੀ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਕਿਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਸ਼ਹਿਰੀ ਹਵਾਬਾਜ਼ੀ ਅਫਸਰ ਮਿਲ ਕੇ ਲੋਕਾਂ ਨੂੰ ਸ਼ਰੇਆਮ ਝੂਠ ਬੋਲ ਰਹੇ ਹਨ। ਜੇ ਇਸ ਤਰ੍ਹਾਂ ਦਾ ਹੋਰ ਸੂਬਿਆਂ ਨਾਲ ਕੋਈ ਸਮਝੋਤਾ ਨਹੀਂ ਹੈ ਫਿਰ ਚੌਟਾਲਾ ਨੂੰ ਹੈਲੀਕਾਪਟਰ ਲਗਾਤਾਰ ਕਿਉਂ ਵਰਤਣ ਲਈ ਦਿੱਤਾ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਇਹ ਹੈਲੀਕਾਪਟਰ ਵਰਤਣ ਲਈ ਪੰਜਾਬ ਹਰਿਆਣੇ ਤੋਂ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲੈ ਰਿਹਾ। ਸਿਰਫ ਮੁਫਤ ਵਿਚ ਇਹ ਸਰਵਿਸ ਦਿੱਤੀ ਜਾ ਰਹੀ ਹੈ।”

ਗੋਇਲ ਨੇ ਕਿਹਾ,” ਮੈਂ ਪਹਿਲਾਂ ਹੀ ਖਦਸ਼ਾ ਜਤਾਇਆ ਸੀ ਕਿ ਆਮ ਆਦਮੀ ਪਾਰਟੀ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨਾਲ ਕਿਤੇ ਹਰਿਆਣੇ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਕੋਈ ਸਮਝੌਤਾ ਤਾਂ ਨਹੀਂ ਕਰਨ ਜਾ ਰਹੀ, ਜਿਸ ਦੇ ਤਹਿਤ ਪੰਜਾਬ ਦਾ ਇਕਲੌਤਾ ਹੈਲੀਕਾਪਟਰ ਉਹਨਾ ਨੂੰ ਵਰਤਣ ਲਈ ਦਿੱਤਾ ਜਾ ਰਿਹਾ ਹੈ ਤੇ ਉੱਪਰੋਂ ਜਾਣ ਬੁੱਝ ਕੇ ਇਹਨਾਂ ਦੇ ਮੁੱਖ ਬੁਲਾਰੇ ਅਤੇ ਅਫਸਰਾਂ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ।”

ਅਖੀਰ ਵਿੱਚ ਮਾਨਿਕ ਗੋਇਲ ਨੇ ਕਿਹਾ ਕਿ ਮੇਰੀ ਸ਼ਹਿਰੀ ਹਵਾਬਾਜ਼ੀ ਵਿਭਾਗ ਵਿੱਚ ਆਮ ਆਦਮੀ ਪਾਰਟੀ ਬਦਲਾਅ ਦੇ ਨਾਂ ਉਤੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਹੈ। ਜੇ ਉਹਨਾਂ ਦਾ ਜੇਜੇਪੀ ਜਾਂ ਦੁਸ਼ਯੰਤ ਚੁਟਾਲਾ ਨਾਲ ਭਵਿੱਖ ਵਿਚ ਕੋਈ ਗਠਜੋੜ ਕਰਨ ਦਾ ਜਾਂ ਫਾਇਦਾ ਲੈਣ ਦਾ ਪਲਾਨ ਹੈ ਤਾਂ ਜੀਅ ਸਦਕੇ ਕਰਨ ਪਰ ਉਸ ਬਦਲੇ ਪੰਜਾਬ ਦੇ ਸਰੋਤ ਇੰਝ ਨਾ ਲੁਟਾਉਣ। ਉਨ੍ਹਾਂ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਵਿਭਾਗ RTI ਰਾਹੀ ਬਾਕੀ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਰਿਹਾ ਹੈ ਜਿਸਦੇ ਜਵਾਬ ਉਹ ਅਪੀਲ ਵਿੱਚ ਲੈਣਗੇ।

error: Content is protected !!