ਫਰੀਦਾਬਾਦ ਵਿਖੇ ਔਰਤਾਂ ਦੇ 196 ਬੱਚੇ ! ਨਿਗਮ ਦੇ ਸਰਵੇ ਵਿਚ ਹੈਰਾਨ ਕਰਨ ਵਾਲੇ ਅੰਕੜੇ

ਫਰੀਦਾਬਾਦ ਵਿਖੇ ਔਰਤਾਂ ਦੇ 196 ਬੱਚੇ ! ਨਿਗਮ ਦੇ ਸਰਵੇ ਵਿਚ ਹੈਰਾਨ ਕਰਨ ਵਾਲੇ ਅੰਕੜੇ


ਨੈਸ਼ਨਲ (ਵੀਓਪੀ ਬਿਊਰੋ) ਫਰੀਦਾਬਾਦ ਨਗਰ ਨਿਗਮ ਵੱਲੋਂ ਕੀਤੇ ਗਏ ਸਰਵੇ ਵਿਚ ਦੱਸਿਆ ਗਿਆ ਹੈ ਕਿ ਉਥੋਂ ਦੀ ਇਕ-ਇਕ ਔਰਤ ਦੇ 196 ਬੱਚੇ ਹਨ। ਸਰਵੇ ਵਿਚ ਇਹ ਅੰਕੜੇ ਪੇਸ਼ ਕੀਤੇ ਗਏ ਹਨ ਕਿ ਫਰੀਦਾਬਾਦ ਵਿਚ ਔਰਤਾਂ ਦੇ 2, 5, 11 ਨਹੀਂ ਬਲਕਿ 196 ਬੱਚੇ ਹਨ, ਜਿਨ੍ਹਾਂ ਵਿਚੋਂ 98 ਕੁੜੀਆਂ ਤੇ 98 ਮੁੰਡੇ ਹਨ।


ਜਾਣਕਾਰੀ ਅਨੁਸਾਰ ਆਰਟੀਆਈ ਰਾਹੀਂ ਫਰੀਦਾਬਾਦ ਦੀ ਜਨਸੰਖਿਆ ਲਈ ਅੰਕੜੇ ਮੰਗੇ ਗਏ ਸਨ। ਇਸ ਤਹਿਤ ਨਗਰ ਨਿਗਮ ਵੱਲੋਂ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕੀਤੇ ਗਏ।ਅੰਕੜਿਆਂ ਵਿਚ ਕਈ ਔਰਤਾਂ ਦੇ 50, 60 ਤੇ 70 ਬੱਚੇ ਵੀ ਦੱਸੇ ਗਏ ਹਨ।ਇਹ ਅੰਕੜੇ ਫ਼ਰੀਦਾਬਾਦ ਐਨਆਈਟੀ ਤੋਂ ਕਾਂਗਰਸ ਵਿਧਾਇਕ ਨੀਰਜ ਸ਼ਰਮਾ ਵੱਲੋਂ ਪੇਸ਼ ਕਰਦਿਆਂ ਕਈ ਸਵਾਲ ਉਠਾਏ ਗਏ ਹਨ।


ਇਸ ਸਬੰਧੀ ਅੰਕੜੇ ਪੇਸ਼ ਕਰਦਿਆਂ ਵਿਧਾਇਕ ਨੀਰਜ ਸ਼ਰਮਾ ਨੇ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਿਹਾ ਹੈ ਕਿ ਇਹ ਸਰਕਾਰੀ ਤਕਨੀਕ ਹੈ, ਜਿਸ ਰਾਹੀਂ ਇਕ ਔਰਤ ਇੰਨੇ ਬੱਚਿਆਂ ਨੂੰ ਜਨਮ ਦੇ ਸਕਦੀ ਹੈ ਜਾਂ ਫਿਰ ਇਸ ਕੰਮ ਵਿਚ ਵੱਡੀ ਪੱਧਰ ‘ਤੇ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਹੋਇਆ ਹੈ।

ਦੱਸਦੇਈਏ ਕਿ ਇਸ ਸਰਵੇ ਅਨੁਸਾਰ ਦਿੱਤੇ ਗਏ ਅੰਕੜੇ ਸਹੀ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

error: Content is protected !!