ਅਮਰੀਕਾ ਵਿਚ ਗੋਲੀਬਾਰੀ ਦੀ ਇਕ ਹੋਰ ਵੱਡੀ ਵਾਰਦਾਤ, ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਹੋਈ ਮੌਤ 

ਅਮਰੀਕਾ ਵਿਚ ਗੋਲੀਬਾਰੀ ਦੀ ਇਕ ਹੋਰ ਵੱਡੀ ਵਾਰਦਾਤ, ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਹੋਈ ਮੌਤ

ਇੰਟਰਨੈਸ਼ਨਲ (ਵੀਓਪੀ ਬਿਊਰੋ) ਅਮਰੀਕਾ ਵਿਚ ਗੋਲ਼ੀਬਾਰੀ ਦੀ ਇਕ ਹੋਰ ਘਟਨਾ ਵਾਪਰੀ ਹੈ। ਜਿਸ ਵਿਚ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਫਾਇਰਿੰਗ ਦੀ ਵਾਰਦਾਤ ਅਮਰੀਕਾ ਦੇ ਉਤਰੀ ਕੈਰੋਲੀਨਾ ਵਿਚ ਵਾਪਰੀ ਹੈ।ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਮੇਅਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਰਾਲੇ ਦੇ ਰਿਹਾਇਸ਼ੀ ਇਲਾਕੇ ‘ਚ ਹੋਈ ਗੋਲੀਬਾਰੀ ‘ਚ ਇਕ ਪੁਲਿਸ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ।

ਮੇਅਰ ਮੈਰੀ-ਐਨ ਬਾਲਡਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਸ਼ਾਮ 5 ਵਜੇ ਦੇ ਆਸ-ਪਾਸ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਰਵਾਰ ਸ਼ਾਮ ਕਰੀਬ 5 ਵਜੇ ਨਿਉਸ ਰਿਵਰ ਗ੍ਰੀਨਵੇਅ ‘ਤੇ ਕਈ ਲੋਕਾਂ ਨੂੰ ਗੋਲੀ ਮਾਰੀ ਗਈ ਅਤੇ ਪੁਲਿਸ ਵਿਭਾਗ ਮੁਤਾਬਕ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਰੈਲੇ ਦੇ ਮੇਅਰ ਮੈਰੀ-ਐਨ ਬਾਲਡਵਿਨ ਨੇ ਹਮਲੇ ਤੋਂ ਬਾਅਦ ਕਿਹਾ, ‘ਰੈਲੇ ਸ਼ਹਿਰ ਲਈ ਇਹ ਦੁਖਦਾਈ ਦਿਨ ਹੈ, ਸਾਨੂੰ ਸਾਰਿਆਂ ਨੂੰ ਇਸ ਸਮੇਂ ਇਕੱਠੇ ਹੋਣ ਦੀ ਲੋੜ ਹੈ। ਸਾਨੂੰ ਉਨ੍ਹਾਂ ਲੋਕਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨੇ ਇਸ ਘਟਨਾ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ। ਸਾਨੂੰ ਮਾਰੇ ਗਏ ਪੁਲਿਸ ਅਧਿਕਾਰੀ ਅਤੇ ਜ਼ਖ਼ਮੀ ਪੁਲਿਸ ਅਧਿਕਾਰੀ ਦੇ ਪਰਿਵਾਰ ਦਾ ਸਮਰਥਨ ਕਰਨ ਦੀ ਲੋੜ ਹੈ।

ਗਵਰਨਰ ਰਾਏ ਕੂਪਰ ਨੇ ਸ਼ਾਮ 7 ਵਜੇ ਤੋਂ ਥੋੜੀ ਦੇਰ ਪਹਿਲਾਂ ਇੱਕ ਟਵੀਟ ਵਿੱਚ ਲਿਖਿਆ, “ਰਾਜ ਅਤੇ ਸਥਾਨਕ ਅਧਿਕਾਰੀ ਮੌਕੇ ‘ਤੇ ਹਨ ਅਤੇ ਸ਼ੂਟਰ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ।” ਕੂਪਰ ਨੇ ਕਿਹਾ ਕਿ ਗੋਲੀਬਾਰੀ ਨਾਲ ਜ਼ਖ਼ਮੀ ਘੱਟੋ-ਘੱਟ 4 ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।


ਅਮਰੀਕਾ ਵਿਚ ਸਮੂਹਿਕ ਫਾਇਰਿੰਗ ਦਿਨੋਂ ਦਿਨ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਦੱਸ ਦੇਈਏ ਕਿ ਅਮਰੀਕਾ ਦੇ ਮੈਕਸੀਕੋ ਵਿਚ ਇਸੇ ਮਹੀਨੇ 6 ਤਰੀਕ ਨੂੰ ਫਾਇਰਿੰਗ ਦੀ ਵੱਡੀ ਘਟਨਾ ਸਾਹਮਣੇ ਆਈ ਸੀ। ਉਦੋਂ ਮੈਕਸੀਕਨ ਸਿਟੀ ਹਾਲ ਵਿਚ ਹੋਈ ਸਮੂਹਿਕ ਗੋਲੀਬਾਰੀ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 ਵਿਚ ਲਗਭਗ 49,000 ਲੋਕ ਗੋਲੀਬਾਰੀ ਵਿਚ ਮਾਰੇ ਗਏ। ਇਸ ਦਾ ਮਤਲਬ ਹੈ ਕਿ ਰੋਜ਼ 130 ਤੋਂ ਵੱਧ ਲੋਕ ਫਾਇਰਿੰਗ ਵਿਚ ਮਾਰੇ ਗਏ ਹਨ। ਇਸ ਵਿਚ ਇਕ ਵੱਡਾ ਹਿੱਸਾ ਆਤਮਹੱਤਿਆਵਾਂ ਦਾ ਵੀ ਹੈ।

error: Content is protected !!