SYL ਦੇ ਮੁੱਦੇ ਉਤੇ ਪੰਜਾਬ ਨਾਲ ਮੀਟਿੰਗ ਤੋਂ ਪਹਿਲਾਂ ਖੱਟਰ ਦੇ ਬਿਆਨ ਨੇ ਛੇੜੀ ਚਰਚਾ, ਵੀਡੀਓ ਵਿਚ ਵੇਖੋ ਕੀ ਕਿਹਾ ਹਰਿਆਣਾ ਦੇ ਮੁੱਖ ਮੰਤਰੀ ਨੇ, ਹੋਣ ਲੱਗਾ ਵਿਰੋਧ
ਪੰਜਾਬ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਐਸਵਾਈਐਲ ਦੇ ਵਿਵਾਦਿਤ ਮੁੱਦੇ ਉਤੇ ਅੱਜ ਮੀਟਿੰਗ ਕੀਤੀ ਜਾਣੀ ਹੈ। ਪਰ ਇਸ ਤੋਂ ਪਹਿਲਾਂ ਖੱਟਰ ਵੱਲੋਂ ਐਸਵਾਈਐਲ ਦੇ ਮੁੱਦੇ ਉਤੇ ਦਿੱਤੇ ਗਏ ਵੱਡੇ ਬਿਆਨ ਉਤੇ ਚਰਚਾ ਛਿੜ ਗਈ ਹੈ। ਇਸ ਬਿਆਨ ਨਾਲ ਉਨ੍ਹਾਂ ਵੱਲੋਂ ਅੱਜ ਕੀਤੀ ਜਾ ਰਹੀ ਮੀਟਿੰਗ ਦਾ ਏਜੰਡਾ ਵੀ ਸਪੱਸ਼ਟ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਬਿਆਨ ਦਾ ਪੰਜਾਬ ਵਿਚ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ।
ਦਰਅਸਲ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਾਲੇ ਮੀਟਿੰਗ ਵਿਚ ਪੰਜਾਬ ਦੇ ਪਾਣੀਆਂ ਦੀ ਕੋਈ ਗੱਲ ਨਹੀਂ ਹੈ। ਹਾਲੇ ਐਸਵਾਈਐਲ ਬਣਾਉਣ ਦੀ ਗੱਲ ਹੈ। ਉਨ੍ਹਾਂ ਕਿਹਾ, ‘ਐਸਵਾਈਐਲ ਬਣਨ ਉਤੇ ਪਾਣੀ ਰਲ ਮਿਲ ਕੇ ਚਲਾਵਾਂਗੇ।’
ਖੱਟਰ ਨੇ ਅੱਜ ਦੀ ਮੀਟਿੰਗ ਦਾ ਏਜੰਡਾ ਦੱਸ ਦਿੱਤਾ – ਡਾ. ਚੀਮਾ
ਇਸ ਬਿਆਨ ਦਾ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਖੱਟਰ ਦੀ ਵੀਡੀਓ ਟਵੀਟ ਕਰ ਕੇ ਪੁਛਿਆ ਹੈ ਕਿ ਖੱਟਰ ਨੇ ਅੱਜ ਦੀ ਮੀਟਿੰਗ ਦਾ ਏਜੰਡਾ ਦੱਸ ਦਿੱਤਾ ਹੈ ਕਿ ਮੀਟਿੰਗ ਵਿਚ ਸਿਰਫ ਨਹਿਰ ਦੀ ਉਸਾਰੀ ਦੀ ਗੱਲ ਹੋਵੇਗੀ ਤੇ ਪਾਣੀ ਦੀ ਕੋਈ ਗੱਲ ਨਹੀਂ ਹੋਵੇਗੀ, ਕੀ ਇਹ ਸ਼ਰਤ ਪੰਜਾਬ ਨੂੰ ਮਨਜ਼ੂਰ ਹੈ ?
As per the enclosed video clip Haryana CM has set the tone of today’s meeting on SYL by declaring that today’s discussions is only on construction of canal & there wii be no discussion on water. Is this precondition acceptable to Punjab ? pic.twitter.com/io3bc497ch
— Dr Daljit S Cheema (@drcheemasad) October 14, 2022