ਹੈਲੀ ਸਾਦੀਹਰੀ ਖੇਡੇਂਗਾ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ

ਕੁਲਦੀਪ ਸਿੰਘ ਬਾਸੀ ਭਲਵਾਨ ਦੀ ਬਦੌਲਤ ਮਿਲਿਆ ਵੀਜਾ
ਦਿੜਬਾ ਮੰਡੀ, 16 ਅਕਤੂਬਰ ਸਤਪਾਲ ਖਡਿਆਲ
ਇਲਾਕੇ ਦੇ ਵੱਡੇ ਪਿੰਡ ਸਾਦੀਹਰੀ ਨਾਲ ਸਬੰਧਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਭੁਪਿੰਦਰ ਕੁਮਾਰ ਗਰਗ ਹੈਲੀ ਨੂੰ ਵੀ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਦੇ ਜੌਹਰ ਦਿਖਾਉਣ ਦਾ ਮੌਕਾ ਮਿਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਬੰਧਕ ਗੁਰਦੀਪ ਸਿੰਘ ਬਿੱਟੀ ਘੱਗਾ ਅਤੇ ਉੱਘੇ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਕਿਹਾ ਕਿ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਜੋ ਪਿਛਲੇ ਕਈ ਦਹਾਕਿਆਂ ਤੋਂ ਕਬੱਡੀ ਅਤੇ ਕੁਸ਼ਤੀ ਨੂੰ ਸਮਾਂਤਰ ਪ੍ਮੋਟ ਕਰ ਰਹੇ ਹਨ ਉਨ੍ਹਾਂ ਨੇ ਹੈਲੀ ਸਾਦੀਹਰੀ ਨੂੰ ਅਸਟ੍ਰੇਲੀਆ ਬੁਲਾਇਆ ਹੈ। ਜੋ ਕਿ ਆਉਣ ਵਾਲੇ ਦਿਨਾਂ ਵਿੱਚ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ ਕਬੱਡੀ ਦੇ ਜੌਹਰ ਦਿਖਾਵੇਗਾ।

ਇਸ ਮੌਕੇ ਹੈਲੀ ਸਾਦੀਹਰੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਮਲੇਸ਼ੀਆ ਤੇ ਯੂਰਪ ਦੇ ਖੇਡ ਮੈਦਾਨਾਂ ਵਿੱਚ ਵੀ ਕਬੱਡੀ ਖੇਡ ਚੁੱਕਿਆ ਹੈ। ਉਨ੍ਹਾਂ ਕੁਲਦੀਪ ਸਿੰਘ ਬਾਸੀ ਭਲਵਾਨ, ਹਰਦੀਪ ਸਿੰਘ ਬਾਸੀ , ਸਿਮਰਜੀਤ ਸਿੰਘ ਅਸਟ੍ਰੇਲੀਆ, ਹਰਦੇਵ ਸਿੰਘ ਗਿੱਲ ਅਸਟ੍ਰੇਲੀਆ, ਬਿੱਟੀ ਘੱਗਾ ਅਤੇ ਸਤਪਾਲ ਮਾਹੀ ਦਾ ਵਿਸੇਸ ਧੰਨਵਾਦ ਕੀਤਾ।

