ਅੰਮ੍ਰਿਤਸਰ ਦੇ ਏਅਰਪੋਰਟ ਦੇ ਨੇੜੇ ਢਾਬਾ ਮਲਿਕ ਨੇ ਵਕੀਲ ‘ਤੇ ਚਲਾਈ ਗੋਲੀ
ਅੰਮ੍ਰਿਤਸਰ (ਮਨਿੰਦਰ ਕੌਰ) ਪੰਜਾਬ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਦੇ ਸਥਿਤੀ ਖ਼ਰਾਬ ਹੁੰਦੀ ਨਜਰ ਆ ਰਹੀ ਹੈ” ਜਗ੍ਹਾ-ਜਗ੍ਹਾ ‘ਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ| ਉੱਥੇ ਹੀ ਅੰਮ੍ਰਿਤਸਰ ਦੇ ਏਅਰਪੋਰਟ ਦੇ ਨਜ਼ਦੀਕ ਏਕਮ ਢਾਬੇ ਦੇ ਉਤੇ ਵੀ ਇਕ ਵਕੀਲ ਉੱਤੇ ਜਾਨਲੇਵਾ ਹਮਲਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ| ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਪੁਲਸ ਅਧਿਕਾਰੀਆਂ ਵੱਲੋਂ ਵੀ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ|

ਰਾਜੀਵ ਸ਼ਰਮਾ ਨਾਮ ਦੇ ਇੱਕ ਵਕੀਲ ਵੱਲੋਂ ਆਰੋਪ ਲਗਾਇਆ ਗਿਆ ਕਿ ਪੁਲਸ ਮੁਲਾਜ਼ਮਾਂ ਸਾਹਮਣੇ ਹੀ ਉਸ ਨਾਲ ਕੁੱਟਮਾਰ ਹੋਈ ਹੈ| ਇੱਥੋਂ ਤੱਕ ਕਿ ਉਸ ‘ਤੇ ਰਾਡਾਂ ਮਾਰੀਆ ਅਤੇ ਗੋਲੀ ਤੱਕ ਚਲਾਈ ਗਈ| ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਕੋਰਟ ਵਿਚ ਇਸ ਮਾਮਲੈ ਨੂੰ ਲੈ ਕੇ ਜਾਵਾਂਗੇ| ਪੁਲਸ ਵੱਲੋਂ ਉਨ੍ਹਾਂ ਉੱਤੇ ਜਾਣਬੁੱਝ ਕੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਕੰਪਲੇਂਟ ਸਾਡੇ ਹਿਸਾਬ ਨਾਲ ਲਿਖਣ| ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸ਼ਿਕਾਇਤ ਖੁਦ ਹੀ ਦਰਜ ਕਰਾਵਾਂਗੇ ਨਹੀਂ ਤਾਂ ਕੋਰਟ ਵਿਚ ਪੁਲਸ ਮੁਲਾਜ਼ਮ ਆਪਣੇ ਬਿਆਨ ਦਰਜ ਕਰਾਉਣ ਵਾਸਤੇ ਤਿਆਰ ਰਹਿਣ| ਉਨ੍ਹਾਂ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਉਹ ਆਪਣੇ ਬਿਆਨ ਲੈ ਕੇ ਦੇਣ ਤਾਂ ਜੋ ਕਿ ਸਾਰਿਆਂ ਉਤੇ ਕਾਰਵਾਈ ਹੋ ਸਕੇ ਤਾਂ ਧਾਰਾ 307 ਤਹਿਤ ਮਾਮਲਾ ਦਰਜ ਹੋਵੇ|


