ਘਰ-ਘਰ ਰਾਸ਼ਨ ਸਕੀਮ ‘ਤੇ ਮਾਨ ਸਰਕਾਰ ਨੇ ਲਾਈ ਰੋਕ, ਕਿਹਾ-ਪਹਿਲਾਂ ਇਨ੍ਹਾਂ ਰਾਸ਼ਨ ਕਾਰਡਧਾਰਕਾਂ ਦੇ ਕਾਰਡ ਕੀਤੇ ਜਾਣਗੇ ਰੱਦ, ਫਿਰ ਘਰ-ਘਰ ਦੇਵਾਂਗੇ ਰਾਸ਼ਨ…

ਘਰ-ਘਰ ਰਾਸ਼ਨ ਸਕੀਮ ‘ਤੇ ਮਾਨ ਸਰਕਾਰ ਨੇ ਲਾਈ ਰੋਕ, ਕਿਹਾ ਪਹਿਲਾਂ ਇਨ੍ਹਾਂ ਰਾਸ਼ਨ ਕਾਰਡਧਾਰਕਾਂ ਦੇ ਕਾਰਡ ਕੀਤੇ ਜਾਣਗੇ ਰੱਦ…


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਡੀਪੂਆਂ ਜ਼ਰੀਏ ਦਿੱਤੇ ਜਾ ਰਹੇ ਰਾਸ਼ਨ ਸਕੀਮ ਵਿੱਚ ਫੇਰਬਦਲ ਕਰ ਕੇ ਘਰ-ਘਰ ਰਾਸ਼ਨ ਪਹੁੰਚਾਉਣ ਦਾ ਜੋਰ ਪਾ ਚੁੱਕੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਫਿਲਹਾਲ ਇਸ ਸਕੀਮ ਨੂੰ ਰੋਕ ਦਿੱਤਾ ਹੈ। ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਕ ਅਕਤੂਬਰ ਤੋਂ ਘਰ-ਘਰ ਰਾਸ਼ਨ ਸਕੀਮ ਨੂੰ ਜਾਰੀ ਕਰ ਦਿੱਤਾ ਜਾਵੇਗਾ ਪਰ ਹੁਣ ਇਸ ਸਕੀਮ ਨੂੰ ਫਿਲਹਾਲ ਦੀ ਘੜੀ ਦੇ ਲਈ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਸਕੀਮ ਨੂੰ ਹੁਣ ਤਬਦੀਲੀ ਕਰਕੇ ਮੁੜ ਲੈ ਕੇ ਆਵਾਂਗੇ ਅਤੇ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਵਾਂਗੇ।

ਇਸ ਤੋਂ ਪਹਿਲਾਂ ਡੀਪੂ ਹੋਲਡਰਾਂ ਨੇ ਵੀ ਚਿੰਤਾ ਜਾਹਿਰ ਕੀਤੀ ਸੀ ਕਿ ਜੇਕਰ ਘਰ-ਘਰ ਰਾਸ਼ਨ ਸਕੀਮ ਨੂੰ ਸ਼ੁਰੂ ਕੀਤਾ ਜਾਂਦਾ ਹੈ ਤਾਂ ਇਸ ਦੇ ਨਾਲ ਉਹਨਾਂ ਨੂੰ ਕਾਫੀ ਘਾਟਾ ਪਵੇਗਾ ਅਤੇ ਨੁਕਸਾਨ ਹੋਵੇਗਾ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਹਾ ਕਿ ਘਰ ਘਰ ਰਾਸ਼ਨ ਨਾਲ ਡਿਪੂ ਹੋਲਡਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਜਿਸ ਲਈ ਡਿਪੂ ਹੋਲਡਰਾਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਕੀਮ ਬਾਰੇ ਕੋਈ ਸ਼ੱਕ ਹੈ, ਉਹ ਵੀ ਦੂਰ ਕੀਤੇ ਜਾਣਗੇ ਅਤੇ ਛੇਤੀ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਕੀਮ ਨੂੰ ਲਾਗੂ ਕੀਤਾ ਜਾਵੇਗਾ।

ਇਸ ਦੌਰਾਨ ਪੰਜਾਬ ਸਰਕਾਰ ਨੇ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਇਕ ਚਿੱਠੀ ਭੇਜੀ ਹੈ, ਜਿ ਵਿੱਚ ਲਿਖਿਆ ਹੈ ਕਿ ਨੀਲੇ ਕਾਰਡ ਧਾਰਕਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਜਿਹੜੇ ਕਾਰਡ ਧਾਰਕ ਯੋਗ ਨਹੀਂ ਹਨ , ਪਰ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਤੇ ਮੱਦੇਨਜ਼ਰ ਉਨ੍ਹਾਂ ਦੇ ਕਾਰਡ ਬਣਾਏ ਗਏ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ।

error: Content is protected !!