ਸ਼ੱਕੀ ਹਾਲਾਤ ਵਿੱਚ ਡੀਐੱਸਪੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ…

ਸ਼ੱਕੀ ਹਾਲਾਤ ਵਿੱਚ ਡੀਐੱਸਪੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ…

ਪਟਿਆਲਾ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ਦੇ ਨਾਭਾ ਵਿੱਚ ਇਕ ਡੀਐੱਸਪੀ ਗਗਨਦੀਪ ਭੁੱਲਰ (34) ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਦੌਰਾਨ ਜਦ ਪੁਲਿਸ ਨੇ ਜਾਂਚ ਆਰੰਭੀ ਤਾਂ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਗੋਲੀ 32 ਬੋਰ ਦੇ ਨਿੱਜੀ ਰਿਵਾਲਵਰ ਤੋਂ ਚਲਾਈ ਗਈ ਸੀ। ਇਸ ਦੌਰਾਨ ਜਦ ਨਾਭਾ ਦੇ ਡੀਐੱਸਪੀ ਦਵਿੰਦਰ ਅੱਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।


ਐੱਸਐੱਚਓ ਹੈਰੀ ਬੋਪਰਾਏ ਨੇ ਦੱਸਿਆ ਕਿ ਡੀਐੱਸਪੀ ਗਗਨਦੀਪ ਭੁੱਲਰ ਪਟਿਆਲਾ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਵਿੰਗ ਵਿੱਚ ਤਾਇਨਾਤ ਸਨ। ਉਹ ਨਾਭਾ ਦਾ ਰਹਿਣ ਵਾਲਾ ਸੀ। ਮਾਮਾ ਹਰਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਘਰ ਵਿੱਚ ਇਕੱਲਾ ਸੀ ਜਦੋਂਕਿ ਉਸ ਦੀ ਮਾਂ ਲੁਧਿਆਣਾ ਗਈ ਹੋਈ ਸੀ। ਗਗਨਦੀਪ ਦੇ ਗੰਨਮੈਨ ਨੇ ਕਰੀਬ 10 ਵਜੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸਾਹਬ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।

error: Content is protected !!