ਸਿੱਧੂ ਮੂਸੇਵਾਲਾ ਦੇ ਪ੍ਰੰਸ਼ਸਕ ਮਨਾਉਣਗੇ ਕਾਲੀ ਦੀਵਾਲੀ, ਮੂਸਾ ਪਿੰਡ ਵਿੱਚ ਦੀਵਾਲੀ ਮੌਕੇ ਨੇ ਇਹ ਹਾਲ…

ਸਿੱਧੂ ਮੂਸੇਵਾਲਾ ਦੇ ਪ੍ਰੰਸ਼ਸਕ ਮਨਾਉਣਗੇ ਕਾਲੀ ਦੀਵਾਲੀ, ਮੂਸਾ ਪਿੰਡ ਵਿੱਚ ਦੀਵਾਲੀ ਮੌਕੇ ਨੇ ਇਹ ਹਾਲ…


ਮਾਨਸਾ (ਵੀਓਪੀ ਬਿਊਰੋ) 29 ਮਈ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ 5 ਮਹੀਨੇ ਬਾਅਦ ਵੀ ਇਨਸਾਫ ਨਹੀਂ ਮਿਲਿਆ ਹੈ। ਇਹ ਕਹਿਣਾ ਹੈ ਉਹਨਾਂ ਦੇ ਪਰਿਵਾਰ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ, ਜਿਨਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੇ ਪੁੱਤ ਦੀ ਮੌਤ ਦਾ ਇਨਸਾਫ ਉਹਨਾਂ ਨੂੰ ਨਹੀਂ ਦਿਵਾਇਆ ਹੈ। ਗਾਇਕ ਦੇ ਪਿੰਡ ਮੂਸੇ ਵਿੱਚ ਗੁਰੂਘਰ ਵਿੱਚ ਐਲਾਨ ਕਰ ਕੇ ਕਿਸੇ ਵੀ ਪਿੰਡ ਵਾਸੀ ਨੂੰ ਦੀਵਾਲੀ ਨਾ ਮਨਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਵੀ ਕਈ ਪਿੰਡਾਂ ਵਿੱਚ ਮੂਸੇਵਾਲਾ ਦੇ ਕਤਲ ਖ਼ਿਲਾਫ਼ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ।


ਇਸ ਦੇ ਨਾਲ ਹੀ ਮਾਨਸਾ ਦੇ ਪਿੰਡਾਂ ਜਵਾਹਰਕੇ, ਬੁਰਜ ਢਿੱਲਵਾਂ, ਜੋਗਾ, ਰਾਮਦਿੱਤੇਵਾਲਾ, ਖੋਖਰ, ਸਦਾ ਸਿੰਘ ਵਾਲਾ, ਗਹਿਲੇ, ਗਾਗੋਵਾਲ ਵਿੱਚ ਲੋਕ ਦੀਵਾਲੀ ਦਾ ਤਿਉਹਾਰ ਨਹੀਂ ਮਨਾਉਣਗੇ। ਇਸ ਦਿਨ ਲੋਕ ਲੋਕ ਗੁਰੂ ਘਰ ਜਾ ਕੇ ਕੀਰਤਨ ਕਰਨਗੇ। ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ‘ਚ ਨਾ ਤਾਂ ਦੀਪਮਾਲਾ ਕੀਤੀ ਜਾਵੇਗੀ ਅਤੇ ਨਾ ਹੀ ਪਟਾਕੇ ਚਲਾਏ ਜਾਣਗੇ। ਉਹ ਕਾਲੀਆਂ ਪੱਟੀਆਂ ਬੰਨ੍ਹ ਕੇ ਬੈਠਣਗੇ। ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਗੇ ਕਿ ਸਿੱਧੂ ਨੂੰ ਇਨਸਾਫ਼ ਦਿਵਾਇਆ ਜਾਵੇ।


ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਇਲਾਵਾ ਵਿਦੇਸ਼ਾਂ ‘ਚ ਵਸਦੇ ਸਿੱਧੂ ਦੇ ਪ੍ਰਸ਼ੰਸਕ ਵੀ ਕਾਲੀ ਦੀਵਾਲੀ ਮਨਾਉਣਗੇ। ਪਿੰਡ ਮੂਸੇਵਾਲਾ ਦੇ ਵਸਨੀਕ ਕੁਲਦੀਪ ਸਿੰਘ ਅਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਕੋਈ ਦੀਵੇ ਨਹੀਂ ਜਗਾਉਣਗੇ ਅਤੇ ਸੋਮਵਾਰ ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਵਿਖੇ 2 ਤੋਂ 5 ਵਜੇ ਤੱਕ ਵਿਰਾਗਮਈ ਕੀਰਤਨ ਕੀਤਾ ਜਾਵੇਗਾ।

error: Content is protected !!