ਦਾਲ-ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ- 1 ਲੱਖ ਦੇਸੀ ਘਿਓ ਦੇ ਦੀਵਿਆਂ ਨਾਲ ਜਗਮਗਾਏਗਾ ਦਰਬਾਰ ਸਾਹਿਬ…

ਦਾਲ-ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ- 1 ਲੱਖ ਦੇਸੀ ਘਿਓ ਦੇ ਦੀਵਿਆਂ ਨਾਲ ਜਗਮਗਾਏਗਾ ਦਰਬਾਰ ਸਾਹਿਬ…

ਅੰਮ੍ਰਿਤਸਰ (ਵੀਓਪੀ ਬਿਊਰੋ) ਕਿਹਾ ਜਾਂਦਾ ਹੈ ਕਿ ਦਾਲ-ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਅਜਿਹਾ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਤ ਦੇ ਸਮੇਂ ਜੋ ਦੀਪਮਾਲਾ ਅਤੇ ਸੁੰਦਰ ਰੋਸ਼ਨੀਆਂ ਦੇ ਨਾਲ ਜਗਮਗਾਉਂਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਰੂਹ ਨੂੰ ਸ਼ਾਂਤੀ ਮਿਲਦੀ ਹੈ, ਉਹ ਦਾ ਅਨੁਭਵ ਵੀ ਕੁਝ ਹੋਰ ਹੁੰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸਬੰਧੀ ਵਿੱਚ ਇਸ ਵਾਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਸੁੰਦਰ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ। ਸ਼ਾਮ ਨੂੰ ਇਸ ਦੀ ਖੂਬਸੂਰਤੀ ਕਈ ਗੁਣਾ ਵਧ ਜਾਂਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਦਰਬਾਰ ਸਾਹਿਬ ਵਿਖੇ ਸ਼ਾਮ ਨੂੰ 1 ਲੱਖ ਦੇਸੀ ਘਿਓ ਦੇ ਦੀਵੇ ਜਗਾਏ ਜਾਣਗੇ ਅਤੇ ਆਤਿਸ਼ਬਾਜ਼ੀ ਹੋਵੇਗੀ। ਹਰਿਮੰਦਰ ਸਾਹਿਬ ਦੀ ਇਸ ਸੁੰਦਰਤਾ ਕਾਰਨ ਇਸਨੂੰ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ ਕਿਹਾ ਜਾਂਦਾ ਹੈ।

ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸ਼ੁਭ ਮੌਕੇ ‘ਤੇ 2 ਲੱਖ ਤੋਂ ਵੱਧ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਵੇਗੀ ਅਤੇ ਗੁਰੂ ਘਰ ਦੇ ਦਰਸ਼ਨ ਕਰ ਕੇ ਅਤੇ ਹਾਜ਼ਰੀ ਭਰ ਕੇ ਆਪਣੀ ਜਿੰਦਗੀ ਸਫਲ ਕਰਨਗੇ। ਸ਼ਾਮ ਨੂੰ ਝੀਲ ਦੇ ਚਾਰੇ ਪਾਸੇ ਦੀਵੇ ਜਗਾਏ ਜਾਣਗੇ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਜਿੱਥੇ ਪੂਰੇ ਭਾਰਤ ਵਿੱਚ ਹਿੰਦੂ ਸ਼੍ਰੀ ਰਾਮ ਦੀ ਅਯੁੱਧਿਆ ਵਾਪਸੀ ‘ਤੇ ਦੀਵਾਲੀ ਮਨਾਉਂਦੇ ਹਨ, ਉਸੇ ਤਰ੍ਹਾਂ ਅੱਜ ਸਿੱਖ ਧਰਮ ਵਿੱਚ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਇਸ ਮੌਕੇ ਪੂਰੇ ਹਰਿਮੰਦਰ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਇਸ ਕਾਰਨ ਸੋਨੇ ਨਾਲ ਬਣੇ ਇਸ ਮੰਦਰ ਦੀ ਸੁੰਦਰਤਾ ਕਈ ਗੁਣਾ ਵਧ ਗਈ ਹੈ। ਇਸ ਦਿਨ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀਆਂ ਤਿਆਰੀਆਂ ਸਵੇਰ ਤੋਂ ਹੀ ਸ਼ੁਰੂ ਹੋ ਗਈਆਂ ਸਨ। ਲੰਗਰ ਵਿੱਚ ਦਾਲ-ਰੋਟੀ ਤੋਂ ਇਲਾਵਾ ਖੀਰ, ਜਲੇਬੀ ਵੀ ਸੰਗਤਾਂ ਨੂੰ ਵਰਤਾਈ ਗਈ।

error: Content is protected !!