NIA ਦਾ ਫਰਜ਼ੀ ਇੰਸਪੈਕਟਰ ਬਣ ਕੇ ਸਾਬਕਾ ਸਰਪੰਚ ਨੂੰ ਧੋਖਾ ਦੇਣ ਪਹੁੰਚਿਆ ਜਲੰਧਰ ਦਾ ਠੱਗ, ਸਾਥੀ ਸਮੇਤ ਗ੍ਰਿਫਤਾਰ..

 NIA ਦਾ ਫਰਜ਼ੀ ਇੰਸਪੈਕਟਰ ਬਣ ਕੇ ਸਾਬਕਾ ਸਰਪੰਚ ਨੂੰ ਧੋਖਾ ਦੇਣ ਪਹੁੰਚਿਆ ਜਲੰਧਰ ਦਾ ਠੱਗ, ਸਾਥੀ ਸਮੇਤ ਗ੍ਰਿਫਤਾਰ..

ਵੀਪੀਓ ਬਿਊਰੋ-( ਪਟਿਆਲਾ)  ਸਾਬਕਾ ਕਾਂਗਰਸੀ ਸਰਪੰਚ ਦੇ ਘਰ ਜਾ ਕੇ NIA ਦਿੱਲੀ ਦਾ ਫਰਜ਼ੀ ਇੰਸਪੈਕਟਰ ਬਣ ਕੇ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਉਸ ਦੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਥਾਣਾ ਸ਼ੰਭੂ ਖੇਤਰ ਵਿੱਚ ਰਹਿੰਦੇ ਸਾਬਕਾ ਸਰਪੰਚ ਤੋਂ ਅਦਾਲਤ ਦੇ ਫਰਜ਼ੀ ਸੰਮਨ ਦਿਖਾ ਕੇ 50 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਮੁਲਜ਼ਮਾਂ ਦੀ ਪਛਾਣ ਅੰਕੁਸ਼ ਸ਼ਰਮਾ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਜਲੰਧਰ ਅਤੇ ਉਸ ਦੇ ਸਾਥੀ ਦਿਨੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਜਲੰਧਰ ਵਜੋਂ ਹੋਈ ਹੈ।

ਉਸ ਦਾ ਤੀਜਾ ਸਾਥੀ ਮਾਸਟਰ ਮਾਈਂਡ ਪਰਮਜੀਤ ਸਿੰਘ ਫਰਾਰ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਫਰਾਰ ਮਾਸਟਰਮਾਈਂਡ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਸ਼ਿਕਾਇਤਕਰਤਾ ਅਜੀਤ ਸਿੰਘ ਵਾਸੀ ਪਿੰਡ ਮਦਨਪੁਰ ਚਲਹੇੜੀ ਨੇ ਦੱਸਿਆ ਕਿ ਉਹ ਸਾਬਕਾ ਸਰਪੰਚ ਹੈ। ਉਨ੍ਹਾਂ ਦੀ ਬੇਟੀ ਦਾ ਸਾਲ 2008 ‘ਚ ਵਿਆਹ ਹੋਇਆ ਸੀ ਪਰ ਸਾਲ 2015 ‘ਚ ਉਨ੍ਹਾਂ ਦਾ ਤਲਾਕ ਹੋ ਗਿਆ। ਤਲਾਕ ਦੇ ਕੇਸ ਤੋਂ ਬਾਅਦ ਬੇਟੀ ਵਿਦੇਸ਼ ਚਲੀ ਗਈ ਸੀ। ਮੁਲਜ਼ਮ ਅੰਕੁਸ਼ ਸ਼ਰਮਾ ਜੂਨ ਵਿੱਚ ਉਸ ਕੋਲ ਆਇਆ ਅਤੇ ਦੱਸਿਆ ਕਿ ਉਹ ਐਨਆਈਏ ਦਿੱਲੀ ਵਿੱਚ ਬਤੌਰ ਇੰਸਪੈਕਟਰ ਲੱਗਾ ਹੋਇਆ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਬੇਟੀ ਦੇ ਨਾਂ ‘ਤੇ ਅਦਾਲਤੀ ਸੰਮਨ ਹਨ। ਮੁਲਜ਼ਮ ਨੇ ਪਰਿਵਾਰ ਨੂੰ ਡਰਾ ਧਮਕਾ ਕੇ 25 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਕਦੇ ਸਾਹਿਬ ਆਈਫੋਨ ਦੀ ਮੰਗ ਕਰਦੇ ਹਨ ਅਤੇ ਕਦੇ ਪੈਸੇ ਦੀ ਗੱਲ ਕਹਿ ਕੇ ਫੋਨ ਕਰਨ ਲੱਗੇ।

23 ਅਕਤੂਬਰ ਨੂੰ ਮੁਲਜ਼ਮ ਮੁੜ ਆਪਣੇ ਤਿੰਨ ਸਾਥੀਆਂ ਨਾਲ ਉਨ੍ਹਾਂ ਦੇ ਘਰ ਪਹੁੰਚ ਗਿਆ ਅਤੇ ਅਦਾਲਤ ਦੇ ਸੰਮਨ ਦਿਖਾਉਂਦੇ ਹੋਏ ਕਹਿਣ ਲੱਗਾ ਕਿ ਜੇਕਰ ਮਾਮਲਾ ਸੁਲਝਾਉਣਾ ਹੈ ਤਾਂ 50 ਹਜ਼ਾਰ ਰੁਪਏ ਦੇਣੇ ਪੈਣਗੇ। ਜਦੋਂ ਸੰਮਨ ਦੀ ਜਾਂਚ ਕੀਤੀ ਗਈ ਤਾਂ ਉਸ ‘ਤੇ ਕਿਸੇ ਜੱਜ ਦਾ ਕੋਈ ਨਿਸ਼ਾਨ ਨਹੀਂ ਸੀ। ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਦੋਸ਼ੀ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਸੋਮਵਾਰ ਨੂੰ ਪੁਲਸ ਨੇ ਆਕੁਸ਼ ਅਤੇ ਦਿਨੇਸ਼ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਉਸ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ।

error: Content is protected !!