ਪੁਲਿਸ ਥਾਣੇ ਦੇ ਸਾਹਮਣੇ ਹੀ ਨਸ਼ੇ ਦਾ ਟੀਕਾ ਲੈ ਕੇ ਬੇਹੋਸ਼ ਹੋ ਗਿਆ ਨੌਜਵਾਨ, ‘ਆਪ’ ਸਰਕਾਰ ਦੇ ਰਾਜ ਵਿੱਚ ਵੀ ਨਹੀਂ ਰੁਕ ਰਹੇ ਨਸ਼ੇ…

ਪੁਲਿਸ ਥਾਣੇ ਦੇ ਸਾਹਮਣੇ ਹੀ ਨਸ਼ੇ ਦਾ ਟੀਕਾ ਲੈ ਕੇ ਬੇਹੋਸ਼ ਹੋ ਗਿਆ ਨੌਜਵਾਨ, ‘ਆਪ’ ਸਰਕਾਰ ਦੇ ਰਾਜ ਵਿੱਚ ਵੀ ਨਹੀਂ ਰੁਕ ਰਹੇ ਨਸ਼ੇ…


ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਨਸ਼ਾ ਇੰਨਾ ਜਿਆਦਾ ਵੱਧ ਚੁੱਕਾ ਹੈ ਕਿ ਸਰਕਾਰ ਚਾਹੇ ਜਿਸ ਮਰਜੀ ਪਾਰਟੀ ਦੀ ਆ ਜਾਵੇ ਪਰ ਨਸ਼ੇ ਦਾ ਖਾਤਮਾ ਕਰਨਾ ਇੰਨਾ ਲਈ ਮੁਸ਼ਕਲ ਹੈ। ਮੁਸ਼ਕਲ ਇਸ ਲਈ ਵੀ ਹੈ ਕਿਉਂਕਿ ਇੰਨ੍ਹਾ ਨੇ ਨਸ਼ੇ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਹੀ ਨਹੀਂ ਕਰਨੀਆਂ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਵੀ ਇਹ ਹੀ ਹਾਲ ਸੀ ਅਤੇ ਗੁੱਟਕਾ ਸਾਹਿਬ ਫੜ੍ਹ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਣ ਵਾਲੇ ਕਾਂਗਰਸ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਨਸ਼ਾ ਖਤਮ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਅਜਿਹਾ ਹੀ ਹਾਲ ਹੁਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ, ਚੋਣਾਂ ਤੋਂ ਪਹਿਲਾਂ ਹਰ ਕਿਸੇ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਲੈ ਕੇ ਆਵੇਗੀ ਪਰ ਬਦਲਾਅ ਦੇ ਨਾਮ ਉੱਪਰ ਪੰਜਾਬ ਹੋਰ ਪਿੱਛੇ ਵੱਲ਼ ਧੱਕਿਆ ਗਿਆ ਲੱਗਦਾ ਹੈ।


ਨਸ਼ਿਆਂ ਦੇ ਵੱਧਦੇ ਪ੍ਰਕੋਪ ਵਿਚਕਾਰ ਹੁਣ ਇਕ ਹੋਰ ਵੀਡੀਓ ਕਾਫੀ ਵਾਈਰਲ ਹੋ ਰਹੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਦੇ ਹਲਕੇ ਤੋਂ ਇਕ ਈ-ਰਿਕਸ਼ਾ ਚਾਲਕ ਇਕ ਨੌਜਵਾਨ ਪੁਲਿਸ ਥਾਣੇ ਤੋਂ 50 ਕਦਮ ਦੂਰ ਹੀ ਨਸ਼ੇ ਦਾ ਟੀਕਾ ਲਾ ਕੇ ਲੁੜਕ ਗਿਆ ਅਤੇ ਨਸ਼ੇ ਦੀ ਲੋਰ ਵਿੱਚ ਕਾਫੀ ਸਮਾਂ ਉੱਥੇ ਹੀ ਪਿਆ ਰਿਹੈ।ਇਹ ਵੀਡੀਓ ਵਾਈਰਲ ਹੋਣ ਤੋਂ ਬਾਅਦ ਚਾਰੇ ਪਾਸੇ ਇਸ ਦੀ ਨਿਖੇਧੀ ਹੋ ਰਹੀ ਹੈ। ਇਹ ਵੀਡੀਓ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੀ ਹੈ, ਜਿਥੋਂ ਜੀਵਨਜੋਤ ਕੌਰ ਨੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਹ ਮੋਹਕਮਪੁਰਾ ਅਤੇ ਪ੍ਰੀਤ ਨਗਰ ਇਲਾਕਾ ਹੈ, ਜੋ ਨਸ਼ਿਆਂ ਲਈ ਬਦਨਾਮ ਹੋ ਚੁੱਕਾ ਹੈ। ਨਸ਼ੇ ਦਾ ਟੀਕਾ ਲਾਉਣ ਕਾਰਨ ਬੇਹੋਸ਼ ਹੋਏ ਨੌਜਵਾਨ ਦੇ ਪੈਰਾਂ ‘ਚ ਨਸ਼ੇ ਦਾ ਖਾਲੀ ਟੀਕਾ ਲੱਗ ਗਿਆ। ਸਾਫ਼ ਹੈ ਕਿ ਉਹ ਹੈਰੋਇਨ ਦਾ ਟੀਕਾ ਲਗਾਉਣ ਤੋਂ ਬਾਅਦ ਬੇਹੋਸ਼ ਹੋ ਗਿਆ ਹੈ।


ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਪੂਰਬੀ ਦੇ ਮਕਬੂਲਪੁਰਾ ਇਲਾਕੇ ਤੋਂ ਇੱਕ ਸ਼ਰਾਬੀ ਔਰਤ ਦੀ ਵੀਡੀਓ ਸਾਹਮਣੇ ਆਈ ਹੈ।ਦੂਜਾ ਵੀਡੀਓ ਚਮਰੰਗ ਰੋਡ ਤੇ ਹੁਣ ਮੋਹਕਮਪੁਰਾ ਇਲਾਕੇ ਦਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਇਹ ਇਲਾਕਾ ਵੀ ਅੰਮ੍ਰਿਤਸਰ ਪੂਰਬੀ ਅਧੀਨ ਆਉਂਦਾ ਹੈ ਅਤੇ ਹੁਣ ਨਸ਼ਿਆਂ ਲਈ ਬਦਨਾਮ ਹੋ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਵੀ ਲੋਕ ਦੂਰ-ਦੂਰ ਤੋਂ ਇੱਥੇ ਨਸ਼ਾ ਕਰਨ ਲਈ ਪਹੁੰਚਦੇ ਹਨ।

error: Content is protected !!