Skip to content
Sunday, November 10, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
27
ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਨੇ ਕਿਹਾ-ਵਿਜੀਲੈਂਸ ਨੇ ਇਕ ਅਪਰਾਧੀ ਦੇ ਕਹਿਣ ‘ਤੇ ਦਰਜ ਕੀਤਾ ਮੇਰੇ ਖਿਲਾਫ ਮਾਮਲਾ, ਮੇਰੇ ਕੋਲ ਸਬੂਤ, ਹੁਣ ਮਾਣਹਾਨੀ ਦੇ ਕੇਸ ਲਈ ਤਿਆਰ ਰਹਿਣ…
Latest News
Punjab
ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਨੇ ਕਿਹਾ-ਵਿਜੀਲੈਂਸ ਨੇ ਇਕ ਅਪਰਾਧੀ ਦੇ ਕਹਿਣ ‘ਤੇ ਦਰਜ ਕੀਤਾ ਮੇਰੇ ਖਿਲਾਫ ਮਾਮਲਾ, ਮੇਰੇ ਕੋਲ ਸਬੂਤ, ਹੁਣ ਮਾਣਹਾਨੀ ਦੇ ਕੇਸ ਲਈ ਤਿਆਰ ਰਹਿਣ…
October 27, 2022
Voice of Punjab
ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਨੇ ਕਿਹਾ-ਵਿਜੀਲੈਂਸ ਨੇ ਇਕ ਅਪਰਾਧੀ ਦੇ ਕਹਿਣ ‘ਤੇ ਦਰਜ ਕੀਤਾ ਮੇਰੇ ਖਿਲਾਫ ਮਾਮਲਾ, ਮੇਰੇ ਕੋਲ ਸਬੂਤ, ਹੁਣ ਮਾਣਹਾਨੀ ਦੇ ਕੇਸ ਲਈ ਤਿਆਰ ਰਹਿਣ…
ਪਠਾਨਕੋਟ (ਵੀਓਪੀ ਬਿਊਰੋ) ਬੀਤੇ ਦਿਨੀਂ ਵਿਜੀਲੈਂਸ ਨੇ ਪੰਜਾਬ ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਅਮਿਤ ਵਿਜ ਖਿਲਾਫ ਨਿਗਮ ਵਿੱਚ ਬੇਨਿਯਮੀਆਂ ਦੇ ਮਾਮਲੇ ਵਿੱਚ ਤਲਾਸ਼ ਸ਼ੁਰੂ ਕੀਤੀ ਹੈ, ਹੁਣ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਵਿਜੀਲੈਂਸ ਨੇ ਉਸ ਦੇ ਕਹਿਣ ਉੱਪਰ ਮੇਰੇ ਖਿਲਾਫ ਇਹ ਜਾਂਚ ਸ਼ੁਰੂ ਕੀਤੀ ਹੈ ਜੋ ਖੁਦ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ ਅਤੇ ਪਠਾਨਕੋਟ ਪੁਲਿਸ ਨੇ ਉਕਤ ਨੂੰ ਪਿਛਲੇ ਦਿਨੀਂ ਹੀ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਕਤ ਮੁਲਜ਼ਮ ਜ਼ਮਾਨਤ ਉੱਪਰ ਬਾਹਰ ਹੈ। ਪੰਜਾਬ ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਕਿਹਾ ਹਾਲਾਂਕਿ ਉਹ ਉਕਤ ਮਾਮਲਾ ਵਿੱਚ ਵਿਜੀਲੈਂਸ ਵਿਭਾਗ ਦਾ ਪੂਰਾ ਸਾਥ ਦੇਣਗੇ।
ਪੰਜਾਬ ਕਾਂਗਰਸ ਦੇ ਕੈਸ਼ੀਅਰ ਤੇ ਸਾਬਕਾ ਵਿਧਾਇਕ ਅਮਿਤ ਵਿਜ ਨੇ ਅੱਗੇ ਕਿਹਾ ਕਿ ਉਸ ਦੇ ਕੋਲ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਖ਼ਿਲਾਫ਼ ਸਾਰੇ ਦਸਤਾਵੇਜ਼ ਮੌਜੂਦ ਹਨ ਅਤੇ ਉਹ ਜਲਦੀ ਹੀ ਉਸ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰੇਗਾ। ਵਿਜ ਅਨੁਸਾਰ ਮਾਈਨਿੰਗ ਅਧਿਕਾਰੀ ਅਭਿਸ਼ੇਕ ਖੱਤਰੀ ਦੀ ਸ਼ਿਕਾਇਤ ’ਤੇ ਪਠਾਨਕੋਟ ਪੁਲੀਸ ਨੇ 18 ਅਕਤੂਬਰ ਨੂੰ ਅੰਕਿਤ ਮਹਿਰਾ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਸਾਫ਼ ਹੈ ਕਿ ਉਹ ਫਰਜ਼ੀ ਮਾਈਨਿੰਗ ਅਫ਼ਸਰ ਬਣ ਕੇ ਵਸੂਲੀ ਕਰਦੇ ਸਨ।
ਵਿਜ ਨੇ ਆਪਣੇ ਖਿਲਾਫ ਸਿਆਸੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਦਾ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਠਾਨਕੋਟ ਦਾ ਵਿਕਾਸ ਵਿਰੋਧੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਸ ਲਈ ਉਹ ਬੇਬੁਨਿਆਦ ਸ਼ਿਕਾਇਤਾਂ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਨੁਮਾਇੰਦੇ ਵਜੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ। ਉਨ੍ਹਾਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਿਸੇ ਦੇ ਨੁਕਸਾਨ ਦਾ ਫਾਇਦਾ ਉਠਾਉਣ ਬਾਰੇ ਕਦੇ ਸੋਚਿਆ ਹੀ ਨਹੀਂ।
Post navigation
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਦੁਰਗਿਆਣਾ ਮੰਦਰ ਪਹੁੰਚੇ ਉਪ ਰਾਸ਼ਟਰਪਤੀ ਨੂੰ ਕਰਨਾ ਪਿਆ ਇੰਤਜ਼ਾਰ, ਇਹ ਸੀ ਕਾਰਨ ਜੋ ਬੈਠੇ ਰਹੇ 15 ਮਿੰਟ ਬਾਹਰ…
ਭਾਜਪਾ ਨੇ ਹਰਿਆਣਾ ਚੋਣਾਂ ਲਈ ਜਰਮਨੀ ਤੋਂ ਮੰਗਵਾਇਆ 105 ਕਰੋੜ ਦਾ ਹੈਲੀਕਾਪਟਰ, ਚੋਣ ਪ੍ਰਚਾਰ ਲਈ ਆਵੇਗਾ ਕੰਮ!…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us