ਸੁਖਨਾ ਝੀਲ ਨੇੜੇ ਮਿਲੀ ਨਕੋਦਰ ਦੀ ਲੜਕੀ ਦੀ ਲਾਸ਼ ਦਾ ਮਾਮਲਾ ਸੁਲਝਿਆ; ਪੰਜਾਬ ਪੁਲਿਸ ‘ਚ ਲੱਗਣ ਵਾਲੀ ਸੀ ਨੌਕਰੀ, ਪ੍ਰੇਮਿਕਾ ਕਰਨ ਲੱਗੀ ਵਿਆਹ ਲਈ ਜ਼ਿੱਦ ਤਾਂ ਕਰ ਬੈਠਾ ਇਹ ਕਾਰਾ…

ਸੁਖਨਾ ਝੀਲ ਨੇੜੇ ਮਿਲੀ ਨਕੋਦਰ ਦੀ ਲੜਕੀ ਦੀ ਲਾਸ਼ ਦਾ ਮਾਮਲਾ ਸੁਲਝਿਆ; ਪੰਜਾਬ ਪੁਲਿਸ ‘ਚ ਲੱਗਣ ਵਾਲੀ ਸੀ ਨੌਕਰੀ, ਪ੍ਰੇਮਿਕਾ ਕਰਨ ਲੱਗੀ ਵਿਆਹ ਲਈ ਜ਼ਿੱਦ ਤਾਂ ਕਰ ਬੈਠਾ ਇਹ ਕਾਰਾ…

ਚੰਡੀਗੜ੍ਹ (ਵੀਓਪੀ ਬਿਊਰੋ) ਬੀਤੇ ਦਿਨੀਂ ਨਕੋਦਰ ਹਲਕੇ ਦੀ ਰਹਿਣ ਵਾਲੀ ਇਕ ਲੜਕੀ ਦੀ ਲਾਸ਼ ਚੰਡੀਗੜ੍ਹ ਦੀ ਸੁਖਨਾ ਝੀਲ ਨੇੜਿਓ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਕਤਲ ਕਰਨ ਵਾਲਾ ਕੋਈ ਹੋਰ ਨਹੀਂ ਲੜਕੀ ਦਾ ਪ੍ਰੇਮੀ ਹੀ ਸੀ। ਮੁੱਢਲੀ ਜਾਣਕਾਰੀ ਤਾਂ ਇਹ ਮਿਲੀ ਹੈ ਕਿ ਮ੍ਰਿਤਕ ਲੜਕੀ ਅੰਜਲੀ ਦਾ ਦੋਸ਼ੀ ਜਗਰੂਪ ਸਿੰਘ (24) ਵਾਸੀ ਪਿੰਡ ਸ਼ੇਰਪੁਰ ਜਿਲ੍ਹਾ ਹੁਸ਼ਿਆਰਪੁਰ ਦੇ ਨਾਲ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਇਸ ਦੌਰਾਨ ਉਕਤ ਲੜਕੀ ਵਿਆਹ ਲਈ ਜਿੱਦ ਕਰ ਰਹੀ ਸੀ ਤਾਂ ਕਰ ਕੇ ਉਕਤ ਦੋਸ਼ੀ ਨੇ ਕਤਲ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਅਤੇ ਦੋਵੇਂ ਜਿੰਦਗੀਆਂ ਬਰਬਾਦ ਕਰ ਬੈਠਾ। ਕਤਲ ਤੋਂ ਬਾਅਦ ਮੁਲਜ਼ਮ ਆਪਣੇ ਘਰ ਵਾਪਸ ਆ ਗਿਆ ਸੀ। ਪੁਲਿਸ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।


ਜਾਣਕਾਰੀ ਮੁਤਾਬਕ ਦੋਸ਼ੀ ਜਗਰੂਪ ਸਿੰਘ ਦਾ ਪਿਤਾ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸੀ ਅਤੇ ਉਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਇਸ ਕਾਰਨ ਹੁਣ ਪਿਤਾ ਦੀ ਨੌਕਰੀ ਉਸ ਨੂੰ ਮਿਲਣੀ ਸੀ। ਇਸ ਦੌਰਾਨ ਉਸ ਦੀ ਪ੍ਰੇਮਿਕਾ ਜੋ ਕਿ ਨਕੋਦਰ ਹਲਕੇ ਦੀ ਰਹਿਣ ਵਾਲੀ ਸੀ ਅਤੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ, ਜਗਰੂਪ ਦੇ ਨਾਲ ਵਿਆਹ ਕਰਵਾਉਣ ਦੇ ਲਈ ਦਬਾਅ ਬਣਾਉਣ ਲੱਗੀ ਪਰ ਜਗਰੂਪ ਇਸ ਵਿਆਹ ਦੇ ਲਈ ਨਹੀਂ ਮੰਨ ਰਿਹਾ ਸੀ। ਇਸ ਕਾਰਨ ਜਗਰੂਪ ਨੇ ਅੰਜਲੀ ਨੂੰ ਆਪਣੇ ਕੋਲ ਬੁਲਾਇਆ। ਇਸ ਤੋਂ ਬਾਅਦ ਅੰਜਲੀ 27 ਅਕਤੂਬਰ ਨੂੰ ਸਵੇਰੇ 11 ਵਜੇ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਜਲੰਧਰ ਚਰਚ ਜਾ ਰਹੀ ਹੈ। ਮੁਲਜ਼ਮ ਮ੍ਰਿਤਕ ਨੂੰ ਲੈ ਕੇ ਸੈਕਟਰ-43 ਦੇ ਬੱਸ ਸਟੈਂਡ ਪੁੱਜੇ। ਇਸ ਤੋਂ ਬਾਅਦ ਦੋਵੇਂ ਆਟੋ ਰਾਹੀਂ ਸੁਖਨਾ ਝੀਲ ਪਹੁੰਚੇ। ਦੋਸ਼ੀ ਉਸ ਨੂੰ ਵਿਆਹ ਨਾ ਕਰਨ ਲਈ ਮਨਾ ਰਿਹਾ ਸੀ। ਇਸ ਕੰਮ ਲਈ ਉਹ ਉਸ ਨੂੰ ਚੰਡੀਗੜ੍ਹ ਲੈ ਕੇ ਆਇਆ ਸੀ ਪਰ ਜਦੋਂ ਗੱਲ ਨਾ ਬਣੀ ਤਾਂ ਉਸ ਨੇ ਅੰਜਲੀ ਦਾ ਕਤਲ ਕਰ ਦਿੱਤਾ।


ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼ਰੂਤੀ ਅਰੋੜਾ, ਐੱਸਪੀ ਸਿਟੀ ਤੇ ਡੀਐੱਸਪੀ ਪਲਕ ਗੋਇਲ ਨੇ ਦੱਸਿਆ ਕਿ ਅੰਜਲੀ ਦਾ ਮੋਬਾਈਲ ਫੋਨ ਮੌਕੇ ਤੋਂ ਗਾਇਬ ਸੀ। ਜਦੋਂਕਿ ਪਾਰਕ ਵਿੱਚ ਹੀ ਪਰਸ, ਨਕਦੀ, ਡਾਇਰੀ ਅਤੇ ਹੋਰ ਸਾਮਾਨ ਪਿਆ ਸੀ। ਬੈਗ ‘ਚੋਂ ਮਿਲੀ ਡਾਇਰੀ ਦੇ ਆਧਾਰ ‘ਤੇ ਪੁਲਸ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ। ਕਿ ਮੁਲਜ਼ਮ ਨੂੰ ਸੋਮਵਾਰ ਸ਼ਾਮ 4 ਵਜੇ ਜੀਐਮਸੀਐਚ-32 ਨੇੜੇ ਫੜਿਆ ਗਿਆ।ਪੋਸਟਮਾਰਟਮ ਰਿਪੋਰਟ ‘ਚ ਉਸ ਦੇ ਚਿਹਰੇ ਅਤੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸਾਹਮਣੇ ਆਏ ਹਨ। ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਦੇਖ ਕੇ ਕਤਲ ਦੇ ਕੋਣ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਸਾਫ਼ ਹੋ ਗਿਆ ਕਿ ਅੰਜਲੀ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ। ਮੋਬਾਈਲ ਦੀ ਕਾਲ ਡਿਟੇਲ ਤੋਂ ਪਤਾ ਲੱਗਾ ਕਿ ਅੰਜਲੀ ਨੇ ਜਗਰੂਪ ਨਾਲ ਆਖਰੀ ਵਾਰ ਗੱਲ ਕੀਤੀ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਜਗਰੂਪ ਦਾ ਅੰਜਲੀ ਨਾਲ ਰਿਸ਼ਤਾ ਸੀ। ਇਸ ਮਗਰੋਂ ਪੁਲੀਸ ਨੇ ਜਗਰੂਪ ਨੂੰ ਗ੍ਰਿਫ਼ਤਾਰ ਕਰ ਲਿਆ।

error: Content is protected !!