ਬਲਾਤਕਾਰੀ ਤੇ ਕਾਤਲ ਸਾਧ ਨੂੰ ਵਾਰ-ਵਾਰ ਜੇਲ੍ਹ ਤੋਂ ਪੇਰੋਲ ਕਿਸ ਗੁੱਝੇ ਮਕਸਦ ਲਈ ਦਿੱਤੀ ਜਾ ਰਹੀ ਹੈ? : ਮਾਨ

ਬਲਾਤਕਾਰੀ ਤੇ ਕਾਤਲ ਸਾਧ ਨੂੰ ਵਾਰ-ਵਾਰ ਜੇਲ੍ਹ ਤੋਂ ਪੇਰੋਲ ਕਿਸ ਗੁੱਝੇ ਮਕਸਦ ਲਈ ਦਿੱਤੀ ਜਾ ਰਹੀ ਹੈ? : ਮਾਨ

ਨਵੀਂ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਨੇ ਆਪਣੀਆ ਮਹਾਨ ਸ਼ਹਾਦਤਾਂ ਦੇ ਕੇ ਹੀ ਸਿੱਖ ਕੌਮ ਦੀ ਇੱਜ਼ਤ-ਮਾਣ ਦੀ ਪ੍ਰਤੀਕ ਪੱਗ ਦੀ ਆਨ-ਸ਼ਾਨ ਨੂੰ ਬਰਕਰਾਰ ਰੱਖਣ ਦੀ ਕੌਮੀ ਜਿ਼ੰਮੇਵਾਰੀ ਨਿਭਾਈ ਹੈ । ਜੋ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਤੇ ਪੰਜਾਬੀਆਂ ਦੇ ਮਨ-ਆਤਮਾ ਵਿਚ ਵੱਡੇ ਸਤਿਕਾਰ ਸਹਿਤ ਉਕਰੀ ਰਹੇਗੀ ਅਤੇ ਇਹ ਮਹਾਨ ਸ਼ਹਾਦਤਾਂ ਸਾਨੂੰ ਅਜਿਹੀਆ ਕੌਮੀ ਜਿ਼ੰਮੇਵਾਰੀਆਂ ਨਾਲ ਸੰਬੰਧਤ ਉਦਮਾਂ ਲਈ ਪ੍ਰੇਰਿਤ ਕਰਦੀਆ ਰਹਿਣਗੀਆ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ 31 ਅਕਤੂਬਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਉਪਰੋਕਤ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸਮੂਹਿਕ ਰੂਪ ਵਿਚ ਅਰਦਾਸ ਕਰਦੇ ਹਾਂ ਅਤੇ ਨਾਲ ਹੀ ਦਿੱਲੀ ਦੀ ਹਿੰਦੂਤਵ ਮੋਦੀ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਜਨਤਕ ਤੌਰ ਤੇ ਪ੍ਰਸ਼ਨ ਕਰਦੇ ਹਾਂ ਕਿ ਜਦੋਂ ਬਲਾਤਕਾਰੀ ਅਤੇ ਕਤਲ ਦੇ ਅਪਰਾਧੀਆ ਲਈ ਕਾਨੂੰਨ ਵੱਲੋਂ ਕੋਈ ਰਾਹਤ ਜਾਂ ਛੋਟ ਨਹੀ ਦਿੱਤੀ ਜਾਂਦੀ, ਤਾਂ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ, ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਕੇ ਸਿੱਖ ਕੌਮ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਸਾਜਸੀ ਢੰਗਾਂ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾ ਵਾਰ ਅਪਮਾਨਿਤ ਕਾਰਵਾਈਆ ਕਰਵਾਈਆ ਹਨ ਅਜਿਹੇ ਸਮਾਜ ਵਿਰੋਧੀ ਅਨਸਰ ਨੂੰ ਹੁਕਮਰਾਨ ਵਾਰ-ਵਾਰ ਜੇਲ੍ਹ ਵਿਚੋਂ ਪੇਰੋਲ ਤੇ ਭੇਜਣ ਦੇ ਦੁੱਖਦਾਇਕ ਅਮਲ ਕਿਉਂ ਕਰ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਨ ਸ਼ਹੀਦਾਂ ਸ਼ਹੀਦ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀਆਂ ਮਹਾਨ ਸ਼ਹਾਦਤਾਂ ਲਈ ਹੋਣ ਵਾਲੀ ਦਿੱਲੀ ਵਿਖੇ ਅਰਦਾਸ ਵਿਚ ਸਮੁੱਚੀ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆ ਉਤੇ ਪਹਿਰਾ ਦੇਣ ਅਤੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਦੇ ਮਿਸਨ ਲਈ ਦ੍ਰਿੜ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਖ਼ਾਲਸਾ ਪੰਥ ਨੇ ਪੰਜਾ ਸਾਹਿਬ ਦੀ ਪਵਿੱਤਰ ਸ਼ਹੀਦੀ ਧਰਤੀ ਉਤੇ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸਤਾਬਦੀ ਦਾ ਮਹਾਨ ਦਿਹਾੜਾ ਮਨਾਇਆ ਹੈ । ਜਿਸ ਨਾਲ ਉਸ ਸਮੇਂ ਦੀ ਜਾਬਰ ਅੰਗਰੇਜ਼ ਹਕੂਮਤ ਜਿਸਨੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰ ਅੰਦਾਜ ਕਰਕੇ ਗੱਡੀ ਵਿਚ ਜਾ ਰਹੇ ਸਿੱਖਾਂ ਦੀ ਲੰਗਰ-ਪਾਣੀ ਨਾਲ ਸੇਵਾ ਕਰਨ ਦੀ ਭਾਵਨਾ ਨੂੰ ਠੁਕਰਾਇਆ ਸੀ । ਲੇਕਿਨ ਸਿੱਖਾਂ ਨੇ ਆਪਣੀਆ ਰਵਾਇਤਾ ਉਤੇ ਪਹਿਰਾ ਦਿੰਦੇ ਹੋਏ ਅੰਗਰੇਜ਼ ਗੱਡੀ ਅੱਗੇ ਲੰਮੇ ਪੈਕੇ ਅੰਗਰੇਜ਼ ਹਕੂਮਤ ਨੂੰ ਗੱਡੀ ਰੋਕਣ ਲਈ ਮਜਬੂਰ ਕਰਕੇ ਰਵਾਇਤਾ ਉਤੇ ਪਹਿਰਾ ਦਿੱਤਾ । ਭਾਵੇਕਿ ਇਸ ਮਕਸਦ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਸ਼ਹੀਦੀਆਂ ਦੇਣੀਆ ਪਈਆ । ਇਸ ਲਈ ਜਦੋ ਸਿੱਖ ਕੌਮ ਗੁਰੂ ਨੂੰ ਹਾਜਰ-ਨਾਜਰ ਸਮਝਕੇ ਕੋਈ ਪ੍ਰਣ ਕਰ ਲੈਦੀ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸਦੇ ਰਾਹ ਵਿਚ ਰੁਕਾਵਟ ਨਹੀ ਬਣ ਸਕਦੀ । ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਨੇ ਜਦੋ ਸਮੂਹਿਕ ਤੌਰ ਤੇ ਆਪਣੀਆ ਆਤਮਾਵਾ ਅਤੇ ਗੁਰੂ ਸਾਹਿਬ ਨਾਲ ਬਲਿਊ ਸਟਾਰ ਦੇ ਸਾਜਸੀ ਹਮਲੇ ਦਾ ਹੁਕਮਰਾਨਾਂ ਨੂੰ ਸਬਕ ਸਿਖਾਉਣ ਦਾ ਪ੍ਰਣ ਕਰ ਲਿਆ ਤਾਂ ਇਨ੍ਹਾਂ ਮਹਾਨ ਸਿੱਖਾਂ ਨੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਆਪਣੀਆ ਸਹੀਦੀਆਂ ਦੇ ਕੇ ਕੌਮੀ ਰਵਾਇਤਾ ਨੂੰ ਕੌਮਾਂਤਰੀ ਪੱਧਰ ਤੇ ਜਿਊਂਦਾ ਹੀ ਨਹੀ ਰੱਖਿਆ ਬਲਕਿ ਸਮੁੱਚੀ ਸਿੱਖ ਕੌਮ ਨੂੰ ਇਕ ਦ੍ਰਿੜਤਾ ਭਰੀ ਅਗਵਾਈ ਦੇਣ ਵਿਚ ਵੀ ਯੋਗਦਾਨ ਪਾਇਆ । ਇਨ੍ਹਾਂ ਸ਼ਹੀਦੀਆਂ ਨੇ ਹਮੇਸ਼ਾਂ ਸਿੱਖ ਕੌਮ ਨੂੰ ਵੱਡਾ ਬਲ ਅਤੇ ਦੂਰਅੰਦੇਸ਼ੀ ਬਖਸੀ ਹੈ । ਅੱਜ ਇਸ ਮਹਾਨ ਸ਼ਹੀਦੀ ਦਿਹਾੜੇ ਉਤੇ ਜਿਥੇ ਅਸੀ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਫਿਰ ਪ੍ਰਣ ਕਰਦੇ ਹਾਂ, ਉਥੇ ਆਪਣੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਧੁਰ ਆਤਮਾ ਤੋ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਸ਼ਹੀਦੀਆਂ ਦੇ ਮਕਸਦ ਨੂੰ ਪ੍ਰਾਪਤ ਕਰਨ ਦਾ ਬਚਨ ਵੀ ਕਰਦੇ ਹਾਂ । ਅੱਜ ਦਾ ਇਹ ਇਕੱਠ ਸੈਂਟਰ ਦੀ ਹਕੂਮਤ ਤੋ ਇਹ ਜੋਰਦਾਰ ਮੰਗ ਕਰਦਾ ਹੈ ਕਿ ਜਿਥੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਨੇ ਸਫਦਰਜੰਗ ਵਿਖੇ ਸ਼ਹੀਦੀਆਂ ਪਾਈਆ ਹਨ, ਉਥੇ ਆਪਣੇ ਸ਼ਹੀਦਾਂ ਦੀ ਯਾਦ ਵਿਚ ਗੁਰੂਘਰ ਕਾਇਮ ਕਰਨ ਲਈ ਸਿੱਖ ਕੌਮ ਨੂੰ ਕੋਈ 2 ਕਿੱਲੇ ਦਾ ਸਥਾਂਨ ਫੌਰੀ ਅਲਾਟ ਕੀਤਾ ਜਾਵੇ । ਤਾਂ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੀਆਂ ਯਾਦਗਰਾਂ ਜਿਵੇ ਬੀਤੇ ਸਮੇ ਵਿਚ ਕਾਇਮ ਕਰਦੀ ਰਹੀ ਹੈ ਇਸ ਸ਼ਹੀਦੀ ਯਾਦਗਰ ਨੂੰ ਵੀ ਕਾਇਮ ਕਰ ਸਕੇ ।

error: Content is protected !!