ਕੈਪਟਨ ਦੀਆਂ ਵਧੀਆਂ ਮੁਸ਼ਕਲਾਂ; ਵਿਜੀਲੈਂਸ ਨੇ RO-ਸਪੋਰਟਸ ਕਿੱਟਾਂ ਦੇ ਮਾਮਲੇ ਵਿੱਚ ਸ਼ੁਰੂ ਕੀਤੀ ਜਾਂਚ, ਪਹਿਲਾਂ ਵੀ ਇਸ ਮਾਮਲੇ ‘ਚ ਨਾਮਜ਼ਦ…

ਕੈਪਟਨ ਦੀਆਂ ਵਧੀਆਂ ਮੁਸ਼ਕਲਾਂ; ਵਿਜੀਲੈਂਸ ਨੇ RO-ਸਪੋਰਟਸ ਕਿੱਟਾਂ ਦੇ ਮਾਮਲੇ ਵਿੱਚ ਸ਼ੁਰੂ ਕੀਤੀ ਜਾਂਚ, ਪਹਿਲਾਂ ਵੀ ਇਸ ਮਾਮਲੇ ‘ਚ ਨਾਮਜ਼ਦ…

ਲੁਧਿਆਣਾ (ਵੀਓਪੀ ਬਿਊਰੋ) ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਸੰਦੀਪ ਸੰਧੂ ਅਤੇ ਕਾਂਗਰਸ ਆਗੂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ। ਹੁਣ ਕੈਪਟਨ ਸੰਦੀਪ ਸੰਧੂ ਇੱਕ ਹੋਰ ਨਵੇਂ ਮਾਮਲੇ ਵਿੱਚ ਫਸ ਸਕਦੇ ਹਨ। ਵਿਜੀਲੈਂਸ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ ਲਈ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਹੋਏ 65 ਲੱਖ ਦੇ ਸੋਲਰ ਲਾਈਟ ਘਪਲੇ ਵਿੱਚ ਵੀ ਉਸ ਦਾ ਨਾਂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਸਰਕਾਰੀ ਸਕੂਲਾਂ ਅਤੇ ਪਿੰਡਾਂ ਵਿੱਚ ਪਾਣੀ ਦੇ ਫਿਲਟਰਾਂ ਲਈ ਆਰਓ ਅਤੇ ਕਾਂਗਰਸ ਸਰਕਾਰ ਦੇ ਸਮੇਂ ਕਿੰਨੀਆਂ ਖੇਡ ਕਿੱਟਾਂ ਵੰਡੀਆਂ ਗਈਆਂ ਸਨ, ਇਹ ਮਾਮਲਾ ਵੀ ਖੁੱਲ੍ਹਣ ਦੀ ਤਿਆਰੀ ਵਿੱਚ ਹੈ। ਵਿਜੀਲੈਂਸ ਨੇ ਸਬੰਧਤ ਵਿਭਾਗ ਦੇ ਬੀਡੀਪੀਓ ਦਫ਼ਤਰ ਤੋਂ ਰਿਕਾਰਡ ਮੰਗਿਆ ਹੈ ਕਿ ਕੈਪਟਨ ਸੰਦੀਪ ਸੰਧੂ ਵੱਲੋਂ ਕਿੰਨੇ ਆਰ.ਓਜ਼ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ ਹਨ।


ਇਸ ਤੋਂ ਪਹਿਲਾਂ ਵੀ ਵਿਜੀਲੈਂਸ ਵਿਭਾਗ ਨੇ ਕਈ ਕਾਂਗਰਸੀ ਆਗੂਆਂ ਤੇ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਕਾਰਵਾਈ ਕੀਤੀ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਪਟਨ ਸੰਦੀਪ ਸੰਧੂ ਕਰੀਬ ਇੱਕ ਮਹੀਨੇ ਤੋਂ ਫਰਾਰ ਹਨ। ਜੇਕਰ ਆਰਓ ਅਤੇ ਸਪੋਰਟਸ ਕਿੱਟਾਂ ਵਿੱਚ ਵੀ ਕੋਈ ਗੜਬੜੀ ਵਿਜੀਲੈਂਸ ਦੇ ਸਾਹਮਣੇ ਆਉਂਦੀ ਹੈ ਤਾਂ ਸੰਧੂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਵਿਜੀਲੈਂਸ ਨੇ ਰਿਸ਼ਤੇਦਾਰਾਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਰੀਬੀਆਂ ਦੇ ਕੋਲੋਂ ਵੀ ਵਿਜੀਲੈਂਸ ਨੂੰ ਕਈ ਕਾਗਜ਼ਾਤ ਮਿਲੇ ਹਨ। ਵਿਜੀਲੈਂਸ ਕੈਪਟਨ ਸੰਦੀਪ ਸੰਧੂ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀ ਹੈ। ਦਿਨ ਚੜ੍ਹਦੇ ਹੀ ਵਿਜੀਲੈਂਸ ਟੀਮਾਂ ਵੱਖ-ਵੱਖ ਸ਼ਹਿਰਾਂ ਲਈ ਰਵਾਨਾ ਹੋ ਗਈਆਂ ਸਨ।


ਇਸ ਦੌਰਾਨ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਸਤਵਿੰਦਰ ਸਿੰਘ ਕੰਗ ਬੀਡੀਪੀਓ ਸਿੱਧਵਾਂ ਬੇਟ ਬਲਾਕ, ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸਮਿਤੀ ਸਿੱਧਵਾਂ ਬੇਟ ਅਤੇ ਵੀਡੀਪੀਓ (ਪਿੰਡ ਵਿਕਾਸ ਅਫਸਰ) ਤੇਜਾ ਸਿੰਘ ਸਿੱਧਵਾਂ ਤੋਂ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਕੈਪਟਨ ਸੰਧੂ ‘ਤੇ ਚੈੱਕ ਪਾਸ ਕਰਨ ਲਈ ਦਬਾਅ ਪਾਉਣ ਅਤੇ ਪੈਸੇ ਲੈਣ ਦਾ ਦੋਸ਼ ਹੈ। ਇਸ ਲਈ ਹੁਣ ਕੈਪਟਨ ਸੰਧੂ ਨੇ ਓਐਸਡੀ ਹੁੰਦਿਆਂ ਕਿੱਥੇ ਜਾਇਦਾਦ ਬਣਾਈ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਹੁੰਦਿਆਂ ਕਿੱਥੇ ਨਿਵੇਸ਼ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦੇ ਸਾਰੇ ਵੇਰਵੇ ਵੀ ਮੰਗੇ ਗਏ ਹਨ।

error: Content is protected !!