VIDEO; 52 ਸਾਲ ਦੇ ਅਧਿਆਪਕ ਨੂੰ 20 ਸਾਲ ਦੀ ਵਿਦਿਆਰਥਣ ਨੇ ਕਰ’ਤਾ ਪ੍ਰਪੋਜ਼, ਕਹਿੰਦੀ ਤੁਸੀ ਮੈਨੂੰ ਬਹੁਤ ਸਟਾਈਲਸ਼ ਲੱਗਦੇ ਆ, ਘਰਦਿਆਂ ਦੇ ਨਾਂਹ ਕਰਨ ਦੇ ਬਾਵਜੂਦ ਕਰ ਲਿਆ ਵਿਆਹ…

VIDEO; 52 ਸਾਲ ਦੇ ਅਧਿਆਪਕ ਨੂੰ 20 ਸਾਲ ਦੀ ਵਿਦਿਆਰਥਣ ਨੇ ਕਰ’ਤਾ ਪ੍ਰਪੋਜ਼, ਕਹਿੰਦੀ ਤੁਸੀ ਮੈਨੂੰ ਬਹੁਤ ਸਟਾਈਲਸ਼ ਲੱਗਦੇ ਆ, ਘਰਦਿਆਂ ਦੇ ਨਾਂਹ ਕਰਨ ਦੇ ਬਾਵਜੂਦ ਕਰ ਲਿਆ ਵਿਆਹ…

ਜਲੰਧਰ (ਵੀਓਪੀ ਬਿਊਰੋ) ਉਮਰ ਵਿੱਚ 32 ਸਾਲ ਦਾ ਫਰਕ ਅਤੇ ਰਿਸ਼ਤਾ ਵੀ ਅਧਿਆਪਕ ਤੇ ਵਿਦਿਆਰਥੀ ਦਾ, ਦੂਜੇ ਪਾਸੇ ਸਾਰਾ ਪਰਿਵਾਰ ਨਾਰਾਜ਼ ਪਰ ਫਿਰ ਵੀ ਹੋ ਗਿਆ ਵਿਆਹ। ਮੀਆਂ-ਬੀਵੀ ਰਾਜੀ ਤੋਂ ਕਿਆ ਕਰੇਗਾ ਕਾਜੀ, ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਪਾਕਿਸਤਾਨ ਦੇ ਰਹਿਣ ਵਾਲੇ 52 ਸਾਲ ਦੇ ਅਧਿਆਪਕ ਸਾਜਿਦ ਅਲੀ ਅਤੇ ਉਸ ਦੀ 20 ਸਾਲ ਦੀ ਵਿਦਿਆਰਥਣ ਜ਼ੋਇਆ ਨੂਰ ਨੇ, ਜਿਨਾਂ ਨੇ ਆਪਣੇ ਰਿਸ਼ਤੇ ਨੂੰ ਮੀਆਂ-ਬੀਵੀ ਦੇ ਰਿਸ਼ਤੇ ਵਿੱਚ ਬਦਲ ਲਿਆ ਹੈ। ਉਮਰ ਵਿੱਚ 32 ਸਾਲ ਦਾ ਫਰਕ ਵੀ ਇਹਨਾਂ ਦੋਵਾਂ ਨੂੰ ਵਿਆਹ ਕਰਨ ਤੋਂ ਰੋਕ ਨਹੀਂ ਸਕਿਆ ਅਤੇ ਇਸ ਸਮੇਂ ਦੋਵੇਂ ਇਕ-ਦੂਸਰੇ ਨਾਲ ਪਿਆਰ ਭਰੀ ਵਿਆਹੁਤਾ ਜਿੰਦਗੀ ਗੁਜਾਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ 20 ਸਾਲਾ ਜ਼ੋਇਆ ਨੂਰ ਪਾਕਿਸਤਾਨ ਦੇ ਇਕ ਕਾਲਜ ਤੋਂ ਬੀ.ਕਾਮ. ਕਰ ਰਹੀ ਸੀ ਅਤੇ 52 ਸਾਲ ਦਾ ਸਾਜਿਦ ਅਲੀ ਉਥੇ ਅਧਿਆਪਕ ਹੈ। ਜ਼ੋਇਆ ਨੂੰ ਸਾਜਿਦ ਦਾ ਲੁੱਕ ਅਤੇ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਲੱਗੀ ਕਿ ਉਸ ਨੂੰ ਸਾਜਿਦ ਨਾਲ ਪਿਆਰ ਹੋ ਗਿਆ। ਜ਼ੋਇਆ ਨੂਰ ਨੇ ਕਿਹਾ ਕਿ ਸ਼ੁਰੂ-ਸ਼ੁਰੂ ‘ਚ ਤਾਂ ਸਾਜਿਦ ਅਲੀ ਨੇ ਉਸ ਨੂੰ ਬਹੁਤ ਨਜ਼ਰਅੰਦਾਜ਼ ਕਰਦਾ ਸੀ ਪਰ ਇੱਕ ਦਿਨ ਮੈਂ ਸਾਜਿਦ ਅਲੀ ਨੂੰ ਪਿਆਰ ਦਾ ਇਜ਼ਹਾਰ ਕੀਤਾ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਪਸੰਦ ਹੋ ਅਤੇ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਇਸ ਤੋਂ ਬਾਅਦ ਸਾਜਿਦ ਅਲੀ ਨੇ ਕਿਹਾ ਕਿ ਆਪਣੀ ਉਮਰ ਵਿੱਚ ਫਰਕ ਹੈ ਅਤੇ ਇਸ ਲਈ ਮੈਨੂੰ ਸੋਚਣ ਦਾ ਕੁਝ ਸਮਾਂ ਦੇਵੋ। ਇਸ ਇਕ ਹਫਤੇ ਦੌਰਾਨ ਸਾਜਿਦ ਨੂੰ ਵੀ ਜ਼ੋਇਆ ਨਾਲ ਪਿਆਰ ਹੋਣ ਲੱਗਾ।

ਰਿਸ਼ਤੇ ਨੂੰ ਲੈ ਕੇ ਰਿਸ਼ਤੇਦਾਰਾਂ ਦੀ ਨਾਰਾਜ਼ਗੀ ਦੱਸਦੇ ਹੋਏ ਸਾਜਿਦ ਅਲੀ ਨੇ ਕਿਹਾ ਕਿ ਕਈ ਰਿਸ਼ਤੇਦਾਰ ਗੁੱਸੇ ਹੋ ਗਏ। ਜ਼ੋਇਆ ਨੇ ਇਹ ਵੀ ਕਿਹਾ ਕਿ ਰਿਸ਼ਤੇਦਾਰਾਂ ਨੂੰ ਇਤਰਾਜ਼ ਸੀ ਪਰ ਜੇਕਰ ਤੁਸੀਂ ਪਿਆਰ ਕੀਤਾ ਹੈ ਤਾਂ ਵਿਆਹ ਕਰਾਉਣਾ ਪਵੇਗਾ। ਸਾਜਿਦ ਦੀਆਂ ਖੂਬੀਆਂ ਬਾਰੇ ਦੱਸਦੇ ਹੋਏ ਜੋਆ ਨੇ ਕਿਹਾ ਕਿ ਉਹ ਇਲਾਕੇ ਦਾ ਸਭ ਤੋਂ ਵਧੀਆ ਅਧਿਆਪਕ ਹੈ, ਇਹੀ ਗੱਲ ਮੈਨੂੰ ਉਨ੍ਹਾਂ ਦੀ ਚੰਗੀ ਲੱਗੀ। ਉਸਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਸੀ। ਸਾਜਿਦ ਨੇ ਕਿਹਾ ਕਿ ਜੋਇਆ ਘਰ ਤੋਂ ਚੰਗਾ ਖਾਣਾ ਲਿਆਉਂਦੀ ਹੈ ਅਤੇ ਦਫਤਰ ਵਿੱਚ ਚਾਹ ਬਹੁਤ ਵਧੀਆ ਬਣਾਉਂਦੀ ਹੈ।ਫਿਲਹਾਲ ਦੋਵੇਂ ਖੁਸ਼ੀ-ਖੁਸ਼ੀ ਜਿੰਦਗੀ ਬਤੀਤ ਕਰ ਰਹੇ ਹਨ।

error: Content is protected !!