ਦੂਬਈ ਵਿੱਚ ਫਸੇ ਪੰਜਾਬੀ ਨੋਜਵਾਨਾਂ ਨੂੰ ਜੇਲਾਂ’ ਚੋਂ ਵਿਕ੍ਰਮਜੀਤ ਸਿੰਘ ਸਾਹਨੀ ਦੇ ਉਦਮ ਸਦਕਾ ਰਿਹਾ ਕਰਕੇ ਲਿਆਂਦਾ ਗਿਆ ਭਾਰਤ ਵਾਪਿਸ

ਨਵੀਂ ਦਿੱਲੀ 4 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦੁੱਖ ਦੀ ਗੱਲ ਹੈ, ਕਿ ਸਾਡੇ ਨੌਜਵਾਨ ਬਾਹਰਲੇ ਦੇਸ਼ਾ ਵਿੱਚ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਦਿਨਾਂ ਦੌਰਾਨ ਦੁਬਈ ਤੇ ਟਰਕੀ ਵਿੱਚ ਸਾਡੇ 17 ਪੰਜਾਬੀ ਨੌਜਵਾਨ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ।

ਇਹ ਨੋਜਵਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧ ਰੱਖਦੇ ਹਨ। ਇਹ ਨੋਜਵਾਨਾ ਪੜਨ ਲਈ ਅਤੇ ਏਜੰਟਾਂ ਦੀਆਂ ਗੱਲਾਂ ਵਿੱਚ ਫਸ ਕੇ ਵੱਧ ਪੈਸੇ ਕਮਾਉਣ ਦੀ ਲਾਲਚ ਵਿੱਚ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਪਰ ਬਾਅਦ ਵਿੱਚ ਨੋਜਵਾਨਾ ਨਾਲ ਜੌ ਵਾਪਰਦਾ ਹੈ ਅਤੇ ਨਾਲ ਹੀ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ।
ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਤੇ ਰਾਜ਼ ਸਭਾ ਮੈਂਬਰ ਪਦਮ ਸ਼੍ਰੀ ਵਿਕ੍ਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਗ੍ਰਿਫ਼ਤਾਰੀਆਂ ਤੋਂ ਬਾਅਦ ਛੁਡਵਾ ਲਿਆ ਗਿਆ ਹੈ। ਸਾਰੇ ਬੱਚੇ ਸੁਰੱਖਿਅਤ ਨੇ, ਸਾਰਿਆਂ ਨੂੰ ਉਹਨਾਂ ਭਾਰਤ ਲਿਆਂਦਾ ਗਿਆ ਹੈ ਅਤੇ ਹੁਣ ਉਹਨਾ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਇਆ ਜਾਵੇਗਾ।

