ਡੇਰਾ ਬਿਆਸ ਪੁੱਜੇ ਪੀਐੱਮ ਮੋਦੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਤ, ਹਿਮਾਚਲ ਦੀ ਵੋਟ ਬੈਂਕ ‘ਤੇ ਭਾਜਪਾ ਦੀ ਅੱਖ…

ਡੇਰਾ ਬਿਆਸ ਪੁੱਜੇ ਪੀਐੱਮ ਮੋਦੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਤ, ਹਿਮਾਚਲ ਦੀ ਵੋਟ ਬੈਂਕ ‘ਤੇ ਭਾਜਪਾ ਦੀ ਅੱਖ…

 

ਜਲੰਧਰ (ਵੀਓਪੀ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਪਹੁੰਚੇ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡੇਰੇ ਦਾ ਦੌਰਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੰਗਰ ਦੀ ਸਾਰੀ ਵਿਵਸਥਾ ਵੀ ਦੇਖੀ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਡੇਰੇ ਵਿੱਚ ਘੁੰਮ ਕੇ ਪ੍ਰਬੰਧ ਵੀ ਦੇਖੇ।

ਇਸ ਦੌਰਾਨ ਡੇਰੇ ਦੀ ਸਮੂਹ ਸਾਧ-ਸੰਗਤ ਵੀ ਉੱਥੇ ਮੌਜੂਦ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਵਿਖੇ ਦੌਰੇ ਨੂੰ ਸਿੱਧੇ ਤੌਰ ‘ਤੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੀ ਵੀ ਵੱਡੀ ਸੰਗਤ ਡੇਰੇ ਦੇ ਨਾਲ ਜੁੜੀ ਹੋਈ ਹੈ ਅਤੇ ਭਾਜਪਾ ਇਸ ਦੌਰੇ ਜਰੀਏ ਵੱਡੀ ਗਿਣਤੀ ਵਿੱਚ ਵੋਟ ਬੈਂਕ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਹੈ।

error: Content is protected !!