ਐੱਸ ਬੀ ਐੱਸ ਪਬਲਿਕ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਦੀ ਹੋਈ ਸ਼ੁਰੂਆਤ

ਐੱਸ ਬੀ ਐੱਸ ਪਬਲਿਕ ਸਕੂਲ ਵਿਖੇ ਸਾਲਾਨਾ ਸਪੋਰਟਸ ਮੀਟ ਦੀ ਹੋਈ ਸ਼ੁਰੂਆਤ

ਮੁੱਖ ਮਹਿਮਾਨ ਉਪ ਜਿਲਾ ਸਿੱਖਿਆ ਅਫ਼ਸਰ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ ਖੇਡਾਂ ਦਾ ਆਗਾਜ

ਖੇਡਾਂ ਸਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਰੱਖਦੀਆਂ ਨੇ ਤੰਦਰੁਸਤ- ਕੇਸਰ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਸਥਾਨਕ ਐੱਸ ਬੀ ਐੱਸ ਪਬਲਿਕ ਸਕੂਲ ਰੱਖੜੀ ਰੋਡ ਫਿਰੋਜ਼ਪੁਰ ਸ਼ਹਿਰ ਵਿੱਚ ਸਾਲਾਨਾ ਸਪੋਰਟਸ ਮੀਟ ਦੀ ਅੱਜ ਸ਼ੁਰੂਆਤ ਹੋਈ। ਸਾਲਾਨਾ ਸਪੋਰਟਸ ਮੀਟ ਦਾ ਉਦਘਾਟਨ ਸਕੂਲ ਦੇ ਖੇਡ ਗਰਾਊਂਡ ਵਿੱਚ ਬਹੁਤ ਉਤਸ਼ਾਹ ਨਾਲ ਸ਼ੁਰੂ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿਚ ਸ੍ਰੀ ਕੋਮਲ ਅਰੋੜਾ ਉਪ ਜਿਲਾ ਸਿੱਖਿਆ ਅਫ਼ਸਰ (ਸੈ ਸਿ) ਮੁੱਖ ਮਹਿਮਾਨ ਅਤੇ ਨਰਿੰਦਰ ਸਿੰਘ ਕੇਸਰ ਜ਼ਿਲ੍ਹਾ ਪ੍ਰਧਾਨ ਰੈਕੋਗਨਾਇਜ਼ਡ ਐਂਡ ਐਫਿਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ) ਨੇ ਸ਼ਿਰਕਤ ਕੀਤੀ। ਸਮਾਰੋਹ ਦਾ ਉਦਘਾਟਨ ਸ੍ਰੀ ਕਮਲ ਅਰੋੜਾ ਜੀ ਵੱਲੋਂ ਦੀਪ ਉਜਵਲ ਕਰਕੇ ਕੀਤਾ ਗਿਆ। ਸਕੂਲ ਦੇ ਨੈਸ਼ਨਲ ਹੈਂਡਬਾਲ ਖਿਡਾਰੀ ਹਰਮਨਦੀਪ ਸਿੰਘ ਵੱਲੋਂ ਖੇਡਾਂ ਵਿੱਚ ਅਨੁਸ਼ਾਸ਼ਨ ਅਤੇ ਖੇਡ ਭਾਵਨਾ ਦੀ ਸੋਹ ਵਿਦਿਆਰਥੀਆਂ ਨੂੰ ਚੁਕਾਈ ਗਈ।

ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਪ ਜਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਇਹ ਸਕੂਲ ਪਹਿਲਾ ਵੀ ਖੇਡਾਂ ਦੇ ਖੇਤਰ ਵਿੱਚ ਬਹੁਤ ਮੱਲਾਂ ਮਾਰ ਚੁੱਕਿਆ ਹੈ। ਇਸ ਸਕੂਲ ਦੇ ਬੱਚੇ ਰਾਸ਼ਟਰੀ ਪੱਧਰ ਤੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਚੁੱਕੇ ਹਨ। ਮੁੱਖ ਮਹਿਮਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਹਰ ਵੇਲੇ ਇਹਨਾਂ ਖਿਡਾਰੀਆਂ ਦੇ ਨਾਲ ਹੈ ਅਤੇ ਸਿੱਖਿਆ ਵਿਭਾਗ ਸਮੇਂ-ਸਮੇਂ ਤੇ ਇਹਨਾਂ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਰਹੇਗਾ। ਇਸ ਮੌਕੇ ਨਰਿੰਦਰ ਸਿੰਘ ਕੇਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਖੇਡਾਂ ਨਾਲ ਸਾਡਾ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ। ਖੇਡਾਂ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆ ਹਨ। ਇਸ ਮੋਕੇ ਬੱਚਿਆਂ ਵੱਲੋਂ ਮਨੋਰੰਜਕ ਆਇਟਮ ਪੇਸ਼ ਕੀਤੀ ਗਈ। ਅੱਜ ਸਭ ਤੋਂ ਪਹਿਲਾ ਖੋ-ਖੋ ਦੇ ਉਦਘਾਟਨੀ ਮੈਚ ਕਰਵਾਏ ਗਏ। ਜਿਸ ਵਿਚ ਸਕੂਲ ਦੇ ਬਲਿਊ ਹਾਊਸ ਨੇ ਫਸਟ ਪੁਜੀਸ਼ਨ ਤੇ ਯੇਲੋ ਹਾਊਸ ਨੇ ਸੈਕਿੰਡ ਪੁਜਿਸ਼ਨ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਵਿਰਕ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਜਿੱਥੇ ਖੇਡਾਂ ਵਿੱਚ ਮੱਲਾਂ ਮਾਰ ਰਹੇ ਹਨ ਓਥੇ ਪੜ੍ਹਾਈ ਵਿੱਚ ਵੀ ਸਕੂਲ ਦੇ ਵਿਦਿਆਰਥੀ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਕੂਲ ਦੇ ਲੱਗਭੱਗ 25-30 ਵਿਦਿਆਰਥੀ ਮੈਰਿਟ ਵਿੱਚ ਆ ਕੇ ਸਕੂਲ ਦਾ ਨਾਮ ਰੋਸ਼ਨ ਕਰ ਚੁੱਕੇ ਹਨ ਉਹਨਾਂ ਦੱਸਿਆ ਕਿ ਅੱਜ ਦੇ ਸਕੂਲ ਹਾਊਸਸ ਦੇ ਮੁੱਖ ਮੁਕਾਬਲਿਆਂ ਵਿਚ ਖੋ ਖੋ, 400 ਮੀਟਰ, 200 ਮੀਟਰ, 100 ਮੀਟਰ (ਮੁੰਡੇ-ਕੁੜੀਆਂ), ਕਬੱਡੀ, ਹੈਂਡਬਾਲ, ਆਦਿ ਕਰਾਏ ਜਾਣਗੇ। ਇਸ ਮੌਕੇ ਸਕੂਲ ਦੇ ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਫਿਰੋਜ਼ਪੁਰ ਦੇ ਉੱਘੇ ਭੰਗੜਾ ਕੋਚ, ਸਿੰਗਰ, ਅਤੇ ਅਧਿਆਪਕ ਸਟੇਟ ਐਵਾਰਡੀ ਰਵੀ ਇੰਦਰ ਸਿੰਘ, ਰਤਨਦੀਪ ਸਿੰਘ, ਕੋਚ ਪਵਨ ਦੀਪ ਅਤੇ ਸਮੂਹ ਸਕੂਲ ਸਟਾਫ਼ ਹਾਜ਼ਿਰ ਸਨ। ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਇੰਚਾਰਜ ਮੈਡਮ ਪਰਮਜੀਤ ਕੌਰ, ਪ੍ਰਿੰਸੀਪਲ ਮਨਜੀਤ ਸਿੰਘ ਵਿਰਕ ਵੱਲੋਂ ਸਨਮਾਨਿਤ ਕੀਤਾ ਗਿਆ।

error: Content is protected !!