ਗੱਟੀ ਰਾਜੋ ਕੇ ਸਕੂਲ ਦੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਲਗਵਾਇਆ ਵਿੱਦਿਅਕ ਟੂਰ

ਗੱਟੀ ਰਾਜੋ ਕੇ ਸਕੂਲ ਦੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਲਗਵਾਇਆ ਵਿੱਦਿਅਕ ਟੂਰ

ਵਿੱਦਿਅਕ ਸੰਸਥਾਵਾਂ ਵਾਤਾਵਰਣ ਸੰਭਾਲ’ਚ ਨਿਭਾ ਸਕਦੀਆਂ ਹਨ ਵੱਡੀ ਭੂਮਿਕਾ : ਸੰਤ ਸੀਚੇਵਾਲ

ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਲਈ ਅੱਗੇ ਆਉਣ ਲਈ ਕੀਤਾ ਪ੍ਰੇਰਿਤ

ਫਿਰੋਜ਼ਪੁਰ ( ਜਤਿੰਦਰ ਪਿੰਕਲ )

ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਸਿੱਖਿਆ ,ਖੇਡਾਂ, ਵਿਗਿਆਨ ਅਤੇ ਹੋਰ ਸਹਿਪਾਠੀ ਕਿਰਿਆਵਾਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ ,ਇਨਾਮ ਵਜੋਂ ਉਨ੍ਹਾਂ 140 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਿੱਦਿਅਕ ਟੂਰ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਲਗਵਾਇਆ ਗਿਆ । ਜਿਸ ਤਹਿਤ ਵਿਦਿਆਰਥੀਆਂ ਨੇ ਜੰਗ ਏ ਆਜ਼ਾਦੀ ਮੈਮੋਰੀਅਲ ਕਰਤਾਰਪੁਰ , ਸੁਲਤਾਨਪੁਰ ਲੋਧੀ ਦੇ ਇਤਿਹਾਸਕ ਸਥਾਨਾਂ ਦੀ ਸੈਰ ਕੀਤੀ , ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਅਤੇ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਵਾਤਾਵਰਣ ਸੰਭਾਲ ਦੇ ਮਹੱਤਵ ਨੂੰ ਸਮਝਿਆ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟੂਰ ਇੰਚਾਰਜ ਸ੍ਰੀਮਤੀ ਸਰੁਚੀ ਜੈਨ ਨੇ ਦੱਸਿਆ ਕਿ ਪੰਜਾਬ ਦੇ ਗੌਰਵਮਈ ਇਤਿਹਾਸ ਦੀ ਵਡਮੁੱਲੀ ਜਾਣਕਾਰੀ ਨੂੰ ਜੰਗ ਏ ਆਜ਼ਾਦੀ ਮੈਮੋਰੀਅਲ ਵਿੱਚ ਬੇਹੱਦ ਸੁਚੱਜੇ ਅਤੇ ਅਤਿ ਆਧੁਨਿਕ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਗਿਆ।ਇਹ ਵਡਮੁੱਲੀ ਜਾਣਕਾਰੀ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ।

ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਜੀ ਦੇ ਵੇਈਂ ਨਦੀ ਦੇ ਕੰਢੇ ਬਣੇ ਨਿਰਮਲ ਕੁਟੀਆ ਆਸ਼ਰਮ ਪਹੁੰਚੇ , ਜਿੱਥੇ ਬਾਬਾ ਸੀਚੇਵਾਲ ਜੀ ਨੇ ਵਿਦਿਆਰਥੀਆਂ ਨੂੰ ਵੇਈਂ ਨਦੀ ਦੀ ਸਫ਼ਾਈ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੱਤੀ ।ਉਨ੍ਹਾਂ ਕਿਹਾ ਕਿ ਮਨੁੱਖੀ ਗਲਤੀਆਂ ਕਾਰਨ ਪਲੀਤ ਹੋ ਰਹੇ ਵਾਤਾਵਰਣ ਨੂੰ ਸੰਭਾਲਣਾ ਸਮੇਂ ਦੀ ਵੱਡੀ ਜ਼ਰੂਰਤ ਹੈ ।ਉਨ੍ਹਾਂ ਨੇ ਜਲ, ਜੰਗਲ ,ਜ਼ਮੀਨ ,ਜੀਵ ਅਤੇ ਹਵਾ ਦੀ ਸੰਭਾਲ ਅਤੇ ਸਤਿਕਾਰ ਕਰਨ ਦਾ ਪਾਠ ਵੀ ਪੜ੍ਹਾਇਆ ਅਤੇ ਵਿੱਦਿਅਕ ਸੰਸਥਾਵਾਂ ਨੂੰ ਇਸ ਪਵਿੱਤਰ ਕੰਮ ਲਈ ਅੱਗੇ ਆਉਣ ਦੀ ਗੱਲ ਵੀ ਕਹੀ । ਵੇਈ ਨਦੀ ਅਤੇ ਆਲੇ ਦੁਆਲੇ ਦਾ ਕੁਦਰਤੀ ਸੁਹੱਪਣ ਦੇਖ ਵਿਦਿਆਰਥੀ ਬੇਹੱਦ ਪ੍ਰਭਾਵਿਤ ਹੋਏ ਅਤੇ ਵਾਤਾਵਰਣ ਸੰਭਾਲ ਦਾ ਪ੍ਰਣ ਵੀ ਕੀਤਾ ।

ਵਿੱਦਿਅਕ ਟੂਰ ਨੂੰ ਸਫ਼ਲ ਬਣਾਉਣ ਦੇ ਵਿੱਚ ਨਾਲ ਗਏ ਸਕੂਲ ਅਧਿਆਪਕ ਬਲਵਿੰਦਰ ਕੌਰ ਲੈਕਚਰਾਰ , ਗੀਤਾ ,ਵਿਸ਼ਾਲ ਗੁਪਤਾ ,ਸੂਚੀ ਜੈਨ, ਪ੍ਰਵੀਨ ਬਾਲਾ ਅਤੇ ਅਰੁਨ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ।

error: Content is protected !!