ਸ਼ਹੀਦ ਭਾਈ ਨਿਰਮਲ ਸਿੰਘ ਅਤੇ ਨਵੰਬਰ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਹੋਏ ਅਖੰਡ ਕੀਰਤਨੀ ਸਮਾਗਮ

ਸ਼ਹੀਦ ਭਾਈ ਨਿਰਮਲ ਸਿੰਘ ਅਤੇ ਨਵੰਬਰ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਹੋਏ ਅਖੰਡ ਕੀਰਤਨੀ ਸਮਾਗਮ

ਬੰਦੀ ਸਿੰਘਾਂ ਦੀ ਰਿਹਾਈ ਲਈ ਉਚੇਚੇ ਤੌਰ ਤੇ ਹੋਈ ਅਰਦਾਸ

ਨਵੀਂ ਦਿੱਲੀ 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਏ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਸ਼ਹੀਦ ਭਾਈ ਨਿਰਮਲ ਸਿੰਘ ਪਿਤਾ ਬੀਬੀ ਨਿਰਪ੍ਰੀਤ ਕੌਰ (ਸੱਜਣ ਕੁਮਾਰ ਖਿਲਾਫ ਗਵਾਹ) ਅਤੇ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਅਤੇ ਬਜ਼ੁਰਗਾਂ ਦੀ ਯਾਦ ਵਿਚ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਵਿਸ਼ੇਸ਼ ਤੌਰ ਤੇ ਅਖੰਡ ਕੀਰਤਨੀ ਸਮਾਗਮ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਜਾਏ ਗਏ ਸਨ । ਜਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕਈ ਹੋਰ ਰਾਜਾ ਅੰਦਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਫੌਜ ਚੜਾ ਕੇ ਬੇਹੁਰਮਤੀ ਕੀਤੀ ਸੀ, ਨੂੰ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਸਿੱਖੀ ਇਨਸਾਫ ਕਰਦਿਆਂ ਉਨ੍ਹਾਂ ਦੇ ਘਰ ਵਿਚ ਹੀ ਗੋਲੀਆਂ ਨਾਲ ਵਿਣ ਕੇ ਗੱਡੀ ਚੜਾ ਦਿੱਤਾ ਸੀ ਜਿਸ ਉਪਰੰਤ ਗਿਣੀ ਮਿਠੀ ਸਾਜ਼ਿਸ਼ ਅੱਧੀਨ ਲਗਾਤਾਰ ਤਿੰਨ ਦਿਨ ਤਕ ਸਿੱਖ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਕਤਲੇਆਮ, ਬੀਬੀਆਂ ਨਾਲ ਜ਼ਬਰਜਿਨਾਹ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਅਰਬਾਂ ਖਰਬਾਂ ਦੀ ਜਾਇਦਾਦ ਲੁੱਟਣ ਦੇ ਨਾਲ ਨਾਲ ਖੁਰਦ ਬੁਰਦ ਕਰ ਦਿੱਤੀ ਗਈ ਸੀ । ਅਖੰਡ ਕੀਰਤਨੀ ਜੱਥਾ (ਦਿੱਲੀ) ਹਰ ਸਾਲ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਮਨਾਉਂਦਾ ਹੈ ।

ਅਜ ਦੇ ਇਸ ਸਮਾਗਮ ਵਿਚ ਭਾਈ ਦਵਿੰਦਰ ਸਿੰਘ ਧਾਰੀਵਾਲ (ਗੁਰਦਾਸਪੁਰੀ) ਨੇ ਉਚੇਚੇ ਤੌਰ ਤੇ ਕੀਰਤਨੀ ਹਾਜ਼ਿਰੀ ਭਰੀ ਸੀ । ਜੱਥੇ ਦੇ ਸਾਬਕਾ ਆਗੂ ਭਾਈ ਅਰਵਿੰਦਰ ਸਿੰਘ ਰਾਜਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ 1984 ਸਿੱਖ ਕਤਲੇਆਮ ਦੇ ਦੋਸ਼ੀ ਜੋ ਕਿ ਹਾਲੇ ਵੀਂ ਕਾਨੂੰਨ ਦੇ ਹੱਥਾਂ ਤੋਂ ਬਾਹਰ ਘੁੰਮ ਰਹੇ ਹਨ, ਲਈ ਸਜ਼ਾ ਯਕੀਨੀ ਬਨਾਣ ਦੇ ਨਾਲ ਉਨ੍ਹਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਿਆ ਜਾਏ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ । ਇਸਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਲੰਮੇ ਸਾਲਾ ਤੋਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਵੀਂ ਮੰਗ ਕੀਤੀ । ਸਮਾਗਮ ਦੀ ਸਮਾਪਤੀ ਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖਲਾਸੀ ਅਤੇ ਦੇਹ ਅਰੋਗਤਾ ਦੇ ਨਾਲ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ ਉਪਰੰਤ ਕੜਾਹ ਪ੍ਰਸਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ ।

error: Content is protected !!