ਸੂਰੀ ਦੇ ਕਤਲ ਤੋਂ ਬਾਅਦ ਖਾਲਿਸਤਾਨੀਆਂ ਦੇ ਨਿਸ਼ਾਨੇ ‘ਤੇ ਹੁਣ ਇਹ ਹਿੰਦੂ ਨੇਤਾ, ਪੁਲਿਸ ਨੇ ਗਲ਼ੇ ਤੋਂ ਲੈ ਕੇ ਲੱਕ ਤਕ ਪੁਆ ਦਿੱਤੀ ਬੁਲੇਟ ਪਰੂਫ ਜੈਕੇਟ…

ਸੂਰੀ ਦੇ ਕਤਲ ਤੋਂ ਬਾਅਦ ਖਾਲਿਸਤਾਨੀਆਂ ਦੇ ਨਿਸ਼ਾਨੇ ‘ਤੇ ਹੁਣ ਇਹ ਹਿੰਦੂ ਨੇਤਾ, ਪੁਲਿਸ ਨੇ ਗਲ਼ੇ ਤੋਂ ਲੈ ਕੇ ਲੱਕ ਤਕ ਪੁਆ ਦਿੱਤੀ ਬੁਲੇਟ ਪਰੂਫ ਜੈਕੇਟ…


ਲੁਧਿਆਣਾ (ਵੀਓਪੀ ਬਿਊਰੋ) ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਸ਼ਰੇਆਮ ਕਤਲ ਕਰ ਦਿੱਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਥੋੜੇ ਦਿਨਾਂ ਲਈ ਫਿਰ ਤੋਂ ਹਰਕਤ ਦੇ ਵਿੱਚ ਆ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੁਧਿਆਣਾ ਦੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਅਮਿਤ ਅਰੋੜਾ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਸ਼ਿਵ ਸੈਨਾ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਅਮਿਤ ਅਰੋੜਾ ਨੂੰ ਪੰਜਾਬ ਪੁਲਿਸ ਨੇ ਗਲ਼ੇ ਤੋਂ ਲੈ ਕੇ ਲੱਕ ਤਕ ਬਲੇਟ ਪਰੂਫ ਜੈਕੇਟ ਪਹਿਨਾ ਦਿੱਤੀ ਹੈ। ਇਸ ਸਾਰੀ ਇਹਤਿਆਤ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਅਮਿਤ ਅਰੋੜਾ ਵੀ ਇਸ ਸਮੇਂ ਖਾਲਿਸਤਾਨੀਆਂ ਦੀ ਹਿੱਟ ਲਿਸਟ ਵਿੱਚ ਹਨ।


ਇਸ ਤੋਂ ਪਹਿਲਾਂ ਵੀ ਅਮਿਤ ਅਰੋੜਾ ‘ਤੇ 2016 ‘ਚ ਹਮਲਾ ਹੋਇਆ ਸੀ। ਉਸ ਤੋਂ ਬਾਅਦ ਤੋਂ ਹੀ ਉਹਨਾਂ ਦੀ ਜਾਨ ਨੂੰ ਵੀ ਖਤਰਾ ਦੱਸਿਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਜਦ ਅੰਮ੍ਰਿਤਸਰ ਵਿਖੇ ਹਿੰਦੂ ਨੇਤਾ ਸੁਧੀਰ ਸੂਰੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ ਤਾਂ ਦੂਜੇ ਪਾਸੇ ਲੁਧਿਆਣਾ ਪੁਲਿਸ ਨੇ ਅਮਿਤ ਅਰੋੜਾ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਸ ਨੂੰ ਅੰਮ੍ਰਿਤਸਰ ਜਾਣ ਤੋਂ ਵੀ ਰੋਕ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਲਗਾਤਾਰ ਅਮਿਤ ਅਰੋੜਾ ਦੇ ਸੰਪਰਕ ਵਿੱਚ ਹੈ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅਰੋੜਾ ਨੂੰ ਆਪਣਾ ਖਿਆਲ ਰੱਖਣ ਲਈ ਕਿਹਾ ਹੈ। ਹਾਲਾਂਕਿ ਅਰੋੜਾ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।


ਇਸ ਦੇ ਨਾਲ ਹੀ ਅਮਿਤ ਅਰੋੜਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਗੰਨਮੈਨ ਵਧਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਅਰੋੜਾ ਨੂੰ ਦਿੱਤੀ ਗਈ ਬੁਲੇਟ ਪਰੂਫ ਜੈਕਟ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਬੰਦੂਕਧਾਰੀ ਨੇ ਉਸ ਨੂੰ ਬੁਲੇਟ ਪਰੂਫ ਜੈਕੇਟ ਪਹਿਨੀ ਹੋਈ ਹੈ। 2 ਫਰਵਰੀ 2016 ਦੀ ਰਾਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਫੈਕਟਰੀ ਬੰਦ ਕਰਕੇ ਬਸਤੀ ਜੋਧੇਵਾਲ ਵਿਖੇ ਸੂਪ ਪੀਣ ਲਈ ਗਿਆ ਸੀ। ਉੱਥੇ ਉਸ ਦੀ ਗਰਦਨ ‘ਤੇ ਗੋਲੀ ਲੱਗੀ ਸੀ ਅਤੇ ਉਸ ਨੂੰ ਸੀਐੱਮਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। 22 ਜੂਨ ਨੂੰ ਪੁਲੀਸ ਨੇ ਉਸ ਨੂੰ ਮੁਲਜ਼ਮ ਵਜੋਂ ਗ੍ਰਿਫ਼ਤਾਰ ਕਰ ਲਿਆ।

error: Content is protected !!