ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ; ਸਿੱਖ ਇਤਿਹਾਸ ਦੇ ਇਸ ਮਸ਼ਹੂਰ ਯੋਧੇ ਨੂੰ ਹੋਵੇਗਾ ਸਮਰਪਿਤ, ਜਾਣੋ ਕੀ ਹੈ ਵਿਸ਼ੇਸ਼…

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ; ਸਿੱਖ ਇਤਿਹਾਸ ਦੇ ਇਸ ਮਸ਼ਹੂਰ ਯੋਧੇ ਨੂੰ ਹੋਵੇਗਾ ਸਮਰਪਿਤ, ਜਾਣੋ ਕੀ ਹੈ ਵਿਸ਼ੇਸ਼…


ਮਾਨਸਾ (ਵੀਓਪੀ ਬਿਊਰੋ) ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਦੀ ਚੜ੍ਹਾਈ ਉਸ ਦੇ ਕਤਲ ਤੋਂ ਬਾਅਦ ਵੀ ਘੱਟ ਨਹੀਂ ਹੋਈ ਹੈ। ਕੁਝ ਦਿਨ ਪਹਿਲਾਂ ਜਿੱਥੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਜੇਕਰ ਉਸ ਦੇ ਪੁੱਤਰ ਦੀ ਮੌਤ ਦਾ ਇਨਸਾਫ ਨਾ ਮਿਲਿਆ ਤਾਂ ਉਹ ਐੱਫਆਈਆਰ ਵਾਪਸ ਲੈ ਕੇ ਇਹ ਦੇਸ਼ ਹੀ ਛੱਡ ਦੇਣਗੇ। ਇਸ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ, ਉੱਥੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਨਾ ਮਿਲਣ ਕਾਰਨ ਲੋਕਾਂ ਦੇ ਮਨਾਂ ਵਿੱਚ ਰੋਸ ਹੋਰ ਵੀ ਵੱਧ ਗਿਆ ਹੈ। ਇਸ ਦੇ ਨਾਲ ਹੀ ਕੱਲ੍ਹ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਉਂਟਸ ਤੋਂ ਇਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਜਿਕਰ ਕੀਤਾ ਗਿਆ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ।


ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਨਾਂ ਵਾਰ ਹੈ ਅਤੇ ਇਸ 8 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਹੋਵੇਗਾ। ਇਸ ਦਿਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਗੁਰੂ ਪੁਰਬ ਦੇ ਦਿਨ ਪਾਠ ਉਪਰੰਤ ਅਰਦਾਸ ਕਰਕੇ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ। ਜੇਕਰ ਦਿਨ ਅਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਗੀਤ ਵੀ ਸਿੱਖ ਇਤਿਹਾਸ ਦੇ ਨਾਲ ਹੀ ਸਬੰਧਿਤ ਹੋਵੇਗਾ। ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਮੁਤਾਬਕ ਇਸ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ। ਇਹ ਗੀਤ ਵੀ ਅਸਲ ‘ਚ ‘ਵਾਰ’ ਹੈ, ਜੋ ਉਸ ਨੇ ਪੰਜਾਬ ਦੇ ਵੀਰ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ ਸੀ। ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਫੌਜ ਮੁਖੀ ਸਨ। ਮਹਾਨ ਲੜਾਕੂ ਹਰੀ ਸਿੰਘ ਨਲਵਾ ਨੇ ਪਠਾਣਾਂ ਵਿਰੁੱਧ ਕਈ ਯੁੱਧਾਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ। ਹਰੀ ਸਿੰਘ ਨਲਵਾ ਦਾ ਸਾਹਮਣਾ ਇਕ ਵਾਰ ਸ਼ੇਰ ਨਾਲ ਹੋ ਗਿਆ ਪਰ ਹਰੀ ਸਿੰਘ ਨਲਵਾ ਨੇ ਲੜਦੇ ਹੋਏ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਪਾੜ ਦਿੱਤਾ ਸੀ।


ਦੂਜ ਪਾਸੇ ਜੇਕਰ ਗੱਲ਼ ਕਰੀਏ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਉਹਨਾਂ ਦਾ ਦੂਜਾ ਗੀਤ ਹੈ। ਪਹਿਲਾ ਗੀਤ ਐਸ.ਵਾਈ.ਐਲ (ਸਤਲੁਜ-ਯਮੁਨਾ ਲਿੰਕ ਨਹਿਰ) ਉਨ੍ਹਾਂ ਦੇ ਪਿਤਾ ਜੀ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ‘ਚ ਆ ਗਏ ਸਨ ਪਰ ਇਸ ਗੀਤ ‘ਤੇ ਭਾਰਤ ਸਰਕਾਰ ਨੇ ਦੋ ਦਿਨਾਂ ਬਾਅਦ ਪਾਬੰਦੀ ਲਗਾ ਦਿੱਤੀ ਸੀ। ਸਿਰਫ ਦੋ ਦਿਨਾਂ ‘ਚ 2.7 ਕਰੋੜ ਵਿਊਜ਼ ਮਿਲੇ ਹਨ। ਇਹ ਗੀਤ ਅੱਜ ਵੀ ਦੇਸ਼-ਵਿਦੇਸ਼ ਵਿੱਚ ਬਹੁਤ ਸੁਣਿਆ ਜਾਂਦਾ ਹੈ। ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਕਰੋੜਾਂ ਵਿੱਚ ਵਿਊਜ਼ ਆਉਣਗੇ।

error: Content is protected !!