ਪੰਜਾਬ ਦੇ ਮਸਲੇ ਛੱਡ ਹਰਿਆਣਾ ‘ਚ ਜ਼ੋਰ ਲਾਈ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਕਲੀ ਫੂਕ, ਜਿਹਦੇ ਹੱਕ ‘ਚ ਕਰਦਾ ਸੀ ਪ੍ਰਚਾਰ ਉਸ ਦੀ ਹੋ ਗਈ ਜ਼ਮਾਨਤ ਜ਼ਬਤ, ਭਾਜਪਾ ਹੱਥੋਂ ਉਪ-ਚੋਣ ‘ਚ ਮਿਲੀ ਕਰਾਰੀ ਹਾਰ…

ਪੰਜਾਬ ਦੇ ਮਸਲੇ ਛੱਡ ਹਰਿਆਣਾ ‘ਚ ਜ਼ੋਰ ਲਾਈ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਕਲੀ ਫੂਕ, ਜਿਹਦੇ ਹੱਕ ‘ਚ ਕਰਦਾ ਸੀ ਪ੍ਰਚਾਰ ਉਸ ਦੀ ਹੋ ਗਈ ਜ਼ਮਾਨਤ ਜ਼ਬਤ, ਭਾਜਪਾ ਹੱਥੋਂ ਉਪ-ਚੋਣ ‘ਚ ਮਿਲੀ ਕਰਾਰੀ ਹਾਰ…

ਹਰਿਆਣਾ (ਵੀਓਪੀ ਬਿਊਰੋ) ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ 92 ਸੀਟਾਂ ਜਿੱਤ ਕੇ ਸਰਕਾਰ ਬਣਾ ਚੁੱਕੀ ਆਮ ਆਦਮੀ ਪਾਰਟੀ ਦੇ ਵਾਅਦੇ ਹੀ ਲਾਰੇ ਨਿਕਲੇ ਅਤੇ ਹੁਣ ਲੋਕ ਅੱਗੇ ਤੋਂ ਆਪ ਪਾਰਟੀ ਤੋਂ ਉਮੀਦ ਨਹੀਂ ਰੱਖ ਰਹੇ। ਇਸ ਤਰਹਾਂ ਦੀ ਉਦਹਾਰਣ ਸਾਨੂੰ ਦੇਖਣ ਨੂੰ ਮਿਲੀ ਸੀ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਸਮੇਂ ਜਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਹੀ ਸੀਟ ਪਾਰਟੀ ਹਾਰ ਗਈ ਸੀ ਅਤੇ 24 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਸੀਟ ਉੱਪਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀਆਂ ਪਰੇਸ਼ਾਨੀਆਂ ਦੂਰ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ ਅਤੇ ਇਸ ਵਾਰ ਵੀ ਹਰਿਆਣਾ ਦੇ ਆਦਮਪੁਰ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ਖੂਬ ਪ੍ਰਚਾਰ ਕੀਤਾ ਸੀ।


ਹਰਿਆਣਾ ਦੀ ਆਦਮਪੁਰ ਜ਼ਿਮਨੀ ਚੋਣ ‘ਚ ਤਾਂ ਆਮ ਆਦਮੀ ਪਾਰਟੀ ਦਾ ਇੰਨਾ ਜਿਆਦਾ ਬੁਰਾ ਹਾਲ ਰਿਹਾ ਹੈ ਕਿ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਕਈ ਸੀਨੀਅਰ ਆਗੂਆਂ ਵੱਲੋਂ ਵੀ ਕਾਫੀ ਚੋਣ ਪ੍ਰਚਾਰ ਕਰਨ ਦੇ ਬਾਵਜੂਦ ਪਾਰਟੀ ਦੇ ਉਮੀਦਵਾਰ ਸਤਿੰਦਰ ਸਿੰਘ ਨੂੰ ਸਿਰਫ 3420 ਵੋਟਾਂ ਹੀ ਹਾਸਲ ਹੋਈਆਂ ਅਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ। ਸਤਿੰਦਰ ਸਿੰਘ ਇਸ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਸਨ ਅਤੇ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਉਹਨਾਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੂਬ ਪ੍ਰਚਾਰ ਕੀਤਾ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ, ਸਿਹਤ, ਬਿਜਲੀ ਅਤੇ ਪਾਣੀ ਆਦਿ ਮੁੱਦਿਆਂ ‘ਤੇ ‘ਆਪ’ ਨੂੰ ਵੋਟ ਦੇਣ। ਇਸ ਦੇ ਨਾਲ ਹੀ ਮਾਨ ਨੇ ਦਾਅਵਾ ਕੀਤਾ ਸੀ ਕਿ ਲੋਕ ‘ਆਪ’ ਨਾਲ ਸਿਆਸੀ ਬਦਲਾਅ ਦੀ ਤਲਾਸ਼ ਕਰ ਰਹੇ ਹਨ। ਪਰ ਆਦਮਪੁਰ ਦੇ ਲੋਕਾਂ ਨੇ ‘ਆਪ’ ‘ਤੇ ਭਰੋਸਾ ਨਹੀਂ ਕੀਤਾ। ‘ਆਪ’ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰ ਲਈ ਗਈ ਹੈ।


ਹਰਿਆਣਾ ਦੀ ਆਦਮਪੁਰ ਉਪ ਚੋਣ ਵਿਚ ਭਜਨ ਲਾਲ ਦੇ ਪੋਤੇ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ 67 ਹਜ਼ਾਰ 492 ਵੋਟਾਂ ਨਾਲ ਜਿੱਤ ਦਾ ਝੰਡਾ ਲਹਿਰਾ ਕੇ ਪਰਿਵਾਰ ਦੀ ਜਿੱਤ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਨੇ ਕਾਂਗਰਸ ਦੇ ਜੈਪ੍ਰਕਾਸ਼ ਨੂੰ 15,740 ਵੋਟਾਂ ਨਾਲ ਹਰਾਇਆ। ਜਦੋਂ ਕਿ ਇਨੈਲੋ ਉਮੀਦਵਾਰ ਕੂੜਾ ਰਾਮ ਨੂੰ ਸਿਰਫ਼ 5248 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ । ਆਦਮਪੁਰ ਉਪ ਚੋਣ ਤੋਂ ਪਹਿਲਾਂ ਹਰਿਆਣਾ ਅਤੇ ਪੰਜਾਬ ਵਿਚਾਲੇ ਸਤਲੁਜ-ਯਮੁਨਾ ਲਿੰਕ (SYL) ਦਾ ਮੁੱਦਾ ਗਰਮਾ ਗਿਆ ਹੈ। ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ ਹੋਈ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਕਿਸੇ ਵੀ ਮੱਧ ਮਾਰਗ ਜਾਂ ਕਿਸੇ ਵੀ ਤਰ੍ਹਾਂ ਦੀ ਸੰਧੀ ਅਤੇ ਨਹਿਰ ਦੀ ਉਸਾਰੀ ਬਾਰੇ ਵਿਚਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਐਸਵਾਈਐਲ ਮਾਮਲੇ ਵਿੱਚ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਹਨ। ਨਤੀਜੇ ਵਜੋਂ ‘ਆਪ’ ਨੂੰ ਆਦਮਪੁਰ ਉਪ ਚੋਣ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

error: Content is protected !!