ਜਲੰਧਰ ‘ਚ ਕਾਲਜ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਇਸ ਗੱਲੋਂ ਰਹਿੰਦਾ ਸੀ ਪਰੇਸ਼ਾਨ ਕਿ ਲਾ ਲਿਆ ਮੌਤ ਨੂੰ ਗਲ਼ੇ…

ਜਲੰਧਰ ‘ਚ ਕਾਲਜ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਇਸ ਗੱਲੋਂ ਰਹਿੰਦਾ ਸੀ ਪਰੇਸ਼ਾਨ ਕਿ ਲਾ ਲਿਆ ਮੌਤ ਨੂੰ ਗਲ਼ੇ…


ਜਲੰਧਰ (ਵੀਓਪੀ ਬਿਊਰੋ) ਅੱਜ-ਕੱਲ੍ਹ ਦੇ ਸਮੇਂ ਵਿੱਚ ਨੌਜਵਾਨ ਪੀੜੀ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਪਰੇਸ਼ਾਨੀ ਦੇ ਕਾਰਨ ਹੀ ਅਜਿਹਾ ਕਦਮ ਉਠਾ ਲੈਂਦੇ ਹਨ ਕਿ ਉਹਨਾਂ ਦੇ ਮਾਪਿਆਂ ਨੂੰ ਸਾਰੀ ਉਮਰ ਦਾ ਦਰਦ ਦੇ ਜਾਂਦੇ ਹਨ। ਅਜਿਹੇ ਹੀ ਮਾਪਿਆਂ ਵੱਲੋਂ ਲਾਡ-ਪਿਆਰ ਦੇ ਨਾਲ ਪਾਲ਼ੇ ਇਕ ਪੁੱਤ ਨੇ ਛੋਟੀ ਜਿਹੀ ਪਰੇਸ਼ਾਨੀ ਕਾਰਨ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਅਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਢੇਹ-ਢੇਰੀ ਕਰ ਗਿਆ। ਮ੍ਰਿਤਕ ਦੀ ਪਛਾਣ ਪੰਕਜ ਕੇਸਰੀ ਪੁੱਤਰ ਦੁਰਗਾ ਕੇਸਰੀ ਵਾਸੀ ਜਾਦੂ ਮੰਡੀ, ਸੀਤੋਪੁਰ, ਵਾਰਾਣਸੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਜੋ ਕਿ ਅੰਮ੍ਰਿਤਸਰ ਬਾਈਪਾਸ ਜਲੰਧਰ ਵਿਖੇ ਸਥਿਤ NIT ਕਾਲਜ ‘ਚ ਬੀ.ਟੈੱਕ ਫਾਈਨਲ ਸਾਲ ਦੇ ਵਿਦਿਆਰਥੀ ਸੀ।


ਇਸ ਦੌਰਾਨ ਜਾਂਚ ਮੌਕੇ ਪੁਲਿਸ ਨੂੰ ਉਸ ਕੋਲੋਂ ਇੱਕ ਡਾਇਰੀ ਮਿਲੀ, ਜਿਸ ਵਿੱਚ ਲਿਖਿਆ ਸੀ, ‘ਮੈਂ ਆਪਣੀ ਮਜਬੂਰੀ ਕਾਰਨ ਖੁਦਕੁਸ਼ੀ ਕਰ ਰਿਹਾ ਹਾਂ, ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ।’ ਡਾਇਰੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਥਾਣਾ ਮਕਸੂਦਾਂ ਦੇ ਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐੱਨਆਈਟੀ ਵਿੱਚ ਟੈਕਸਟਾਈਲ ਇੰਜੀਨੀਅਰਿੰਗ ਦੇ ਵਿਦਿਆਰਥੀ ਪੰਕਜ ਕੇਸਰੀ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।

ਡੀਐਸਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਡਾਇਰੀ ਵਿੱਚ ਲਿਖਿਆ ਹੈ ਕਿ ਉਹ ਕਿਸੇ ਮਜਬੂਰੀ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਉਹ ਕੀ ਮਜਬੂਰੀ ਹੈ, ਇਹ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਕਾਲਜ ਪ੍ਰਬੰਧਕਾਂ ਵੱਲੋਂ ਬਾਕੀ ਸਾਮਾਨ ਸਮੇਤ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਕਮਰਾ ਖੋਲ੍ਹਿਆ ਜਾਵੇਗਾ। ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰੇਗੀ।

error: Content is protected !!