ਬਾਬਾ ਰਾਮਦੇਵ ਨੇ ਕਿਹਾ- ਅੱਤਵਾਦ ਨਾਲ ਮੁਕਾਬਲੇ ਲਈ ਯੋਗ ਹੀ ਕਾਫੀ, ਮੋਦੀ ਤੇ ਅਮਿਤ ਸ਼ਾਹ ਹੀ ਬਹੁਤ ਨੇ ਸਾਡੇ ਵੱਲੋਂ…

ਬਾਬਾ ਰਾਮਦੇਵ ਨੇ ਕਿਹਾ- ਅੱਤਵਾਦ ਨਾਲ ਮੁਕਾਬਲੇ ਲਈ ਯੋਗ ਹੀ ਕਾਫੀ, ਮੋਦੀ ਤੇ ਅਮਿਤ ਸ਼ਾਹ ਹੀ ਬਹੁਤ ਨੇ ਸਾਡੇ ਵੱਲੋਂ…


ਵੀਓਪੀ ਬਿਊਰੋ – ਬਾਬਾ ਰਾਮਦੇਵ ਨੇ ਅੱਤਵਾਦ ਦੇ ਨਾਲ ਮੁਕਾਬਲੇ ਦੇ ਲਈ ਯੋਗ ਨੂੰ ਬਿਹਤਰ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ 10 ਤੋਂ 15 ਸਾਲਾਂ ਵਿੱਚ ਪੂਰੀ ਦੁਨੀਆ ਯੋਗ ਨੂੰ ਸਵੀਕਾਰ ਕਰੇਗੀ ਅਤੇ ਯੋਗ ਦੇ ਮਾਰਗ ‘ਤੇ ਚੱਲੇਗੀ। ਇਹ ਸਨਾਤਨ ਸੱਭਿਆਚਾਰ ਦੀ ਤਾਕਤ ਹੈ। ਇਸ ਲਈ ਜੇ ਲੋਕ ਗੱਲ ਹੀ ਵੱਖਵਾਦੀ ਤੇ ਅੱਤਵਾਦ ਦੀ ਕਰਦੇ ਹਨ, ਉਹਨਾਂ ਖਿਲਾਫ ਯੋਗ ਹੀ ਹੀ ਬਿਹਤਰ ਵਿਕਲਪ ਹੈ। ਉਹਨਾਂ ਨੇ ਕਿਹਾ ਕਿ ਅੱਤਵਾਦੀ ਜੱਥੇਬੰਦੀਆਂ ਦੇ ਨਾਲ ਨਜਿੱਠਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਹੀ ਕਾਫੀ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਜੋ ਲੋਕ ਇਸਲਾਮ ਨੂੰ ਦੁਨੀਆਂ ਵਿੱਚ ਕਬੂਲ ਨਹੀਂ ਕਰਨਗੇ, ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾਇਆ ਜਾਵੇਗਾ। ਪਰ ਮੈਂ ਕਹਿੰਦਾ ਹਾਂ ਕਿ ਹੁਣ ਆਉਣ ਵਾਲੇ 10 ਤੋਂ 15 ਸਾਲਾਂ ਵਿੱਚ ਪੂਰੀ ਦੁਨੀਆ ਯੋਗ ਨੂੰ ਸਵੀਕਾਰ ਕਰੇਗੀ ਅਤੇ ਯੋਗ ਦੇ ਮਾਰਗ ‘ਤੇ ਚੱਲੇਗੀ।


ਇਹ ਸਾਰੀਆਂ ਗੱਲਾਂ ਉਹਨਾਂ ਨੇ ਰੋਹਤਾਸ ਜ਼ਿਲ੍ਹੇ ਦੇ ਸਾਸਾਰਾਮ ਸਥਿਤ ਪਾਇਲਟ ਬਾਬਾ ਆਸ਼ਰਮ ‘ਚ ‘ਸੋਮਨਾਥ ਮੰਦਰ’ ਦੇ ਉਦਘਾਟਨ ਮੌਕੇ ਕਹੀਆਂ। ਇਸ ਦੌਰਾਨ ਯੋਗ ਬਾਬਾ ਰਾਮਦੇਵ ਨੇ ਗ਼ਜ਼ਵਾ-ਏ-ਹਿੰਦ ਮੁਹਿੰਮ ਅਤੇ ‘ਸਰ ਤਨ ਸੇ ਜੁਦਾ’ ਵਰਗੀਆਂ ਮੁਹਿੰਮਾਂ ਦਾ ਵੀ ਜੋਰਦਾਰ ਵਿਰੋਧ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ, ਛੇਦੀ ਪਾਸਵਾਨ, ਸਾਬਕਾ ਸੰਸਦ ਮੈਂਬਰ ਗੋਪਾਲ ਨਰਾਇਣ ਸਿੰਘ, ਬਿਹਾਰ ਸਰਕਾਰ ਦੇ ਮੰਤਰੀ ਮੁਰਾਰੀ ਪ੍ਰਸਾਦ ਗੌਤਮ, ਸਾਬਕਾ ਵਿਧਾਇਕ ਲਲਨ ਪਾਸਵਾਨ, ਸਾਬਕਾ ਵਿਧਾਇਕ ਕ੍ਰਿਸ਼ਨ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ। ਸਾਸਾਰਾਮ ਦੇ ਪਾਇਲਟ ਬਾਬਾ ਆਸ਼ਰਮ ਵਿੱਚ ਇੱਕ ਵਿਸ਼ਾਲ ਮੰਦਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਗਵਾਨ ਸ਼ਿਵ ਦੀ 111 ਫੁੱਟ ਉੱਚੀ ਮੂਰਤੀ ਵੀ ਬਣਾਈ ਗਈ ਹੈ।

 

error: Content is protected !!