ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਲਿਖਣ ਵਾਲੇ ਤੇ ਫਿਲਮ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਉਣ ਵਾਲੇ ਇਸ ਡਾਇਰੈਕਟਰ ਦੀ ਹੋਈ ਮੌਤ…

ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਲਿਖਣ ਵਾਲੇ ਤੇ ਫਿਲਮ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਉਣ ਵਾਲੇ ਇਸ ਡਾਇਰੈਕਟਰ ਦੀ ਹੋਈ ਮੌਤ…

ਚੰਡੀਗੜ੍ਹ (ਵੀਓਪੀ ਬਿਊਰੋ) ਸਿੱਧੂ ਮੂਸੇਵਾਲਾ ਦੀ ਪੰਜਾਬੀ ਫਿਲਮ ਮੂਸਾ ਜੱਟ ਲਿਖਣ ਵਾਲੇ ਅਤੇ ਇਸੇ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਲੇਖਕ, ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਹੈ। 2 ਅਗਸਤ 1967 ਨੂੰ ਸ. ਗੁਰਬਖਸ਼ ਸਿੰਘ ਦੇ ਘਰ ਜਨਮੀ ਡਿੰਪੀ ਨੇ ਆਪਣੀ ਸਕੂਲੀ ਪੜ੍ਹਾਈ ਅਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ, ਪਟਿਆਲਾ ਤੋਂ ਕੀਤੀ। 2004 ਵਿੱਚ, ਉਸਨੇ ਪੰਜਾਬੀ ਫਿਲਮ ਸੁਨੇਹਰੀ ਦਿਲ ਵਿੱਚ ਨੂਰਦੀਨ ਦਾ ਕਿਰਦਾਰ ਨਿਭਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਉਹਨਾਂ ਨੇ ਆਪਣੀ ਜਿੰਦਗੀ ਵਿੱਚ ਪੰਜਾਬੀ ਨਾਟਕ, ਲਘੂ ਫ਼ਿਲਮਾਂ, ਪੰਜਾਬੀ ਸਿਨੇਮਾ ਵਿੱਚ ਕਿਰਦਾਰ ਨਿਭਾਏ ਹਨ ਅਤੇ ਇੱਕ ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਉਸ ਦੀ ਧੀ ਕੈਨੇਡਾ ਵਿੱਚ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ 9 ਨਵੰਬਰ ਨੂੰ ਕੀਤਾ ਜਾਵੇਗਾ।


ਉਹਨਾਂ ਵੱਲੋਂ ਲਿਖੀ ਫਿਲਮ ਮੂਸਾ ਜੱਟ ਨੂੰ ਡਾਇਰੈਕਟ ਵੀ ਉਹਨਾਂ ਨੇ ਹੀ ਕੀਤਾ ਸੀ। ਇਸ ਫਿਲਮ ਵਿੱਚ ਕਿਰਦਾਰ ਪੰਜਾਬੀ ਸਿੰਗਰ-ਰੈਪਰ ਮਰਹੂਮ ਸਿੱਧੂ ਮੂਸੇਵਾਲਾ ਨੇ ਨਿਭਾਇਆ ਸੀ। ਸਿੱਧੂ ਮੂਸੇਵਾਲਾ ਦਾ 20 ਮਈ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਦੇ ਦਿਨ ਉਹਨਾਂ ਦਾ ਕਤਲ ਤੋਂ ਬਾਅਦ ਦੂਜਾ ਜਾਣਾ ਰਿਲੀਜ਼ ਹੋਇਆ ਹੈ ਅਤੇ ਇਸ ਵਾਰ ਨਾਮ ਦੇ ਗੀਤ ਨੂੰ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਲੋਕਾਂ ਨੇ ਦੇਖ ਲਿਆ ਹੈ। ਇਸ ਨੂੰ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਸਵੇਰੇ 10.02 ਵਜੇ ਰਿਲੀਜ਼ ਕੀਤਾ ਜਾਵੇਗਾ। ਗੀਤ ਦੇ ਲਿੰਕ ਨੂੰ ਰਿਲੀਜ਼ ਹੋਣ ਤੋਂ ਇਕ ਮਿੰਟ ਪਹਿਲਾਂ ਤੱਕ 1.96 ਲੱਖ ਲਾਈਕਸ ਅਤੇ 1.69 ਵਿਊਜ਼ ਮਿਲ ਚੁੱਕੇ ਹਨ। ਪਰ ਰਿਲੀਜ਼ ਦੇ 18 ਮਿੰਟਾਂ ਵਿੱਚ ਹੀ 10 ਲੱਖ ਲੋਕਾਂ ਨੇ ਇਸ ਨੂੰ ਸੁਣਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

error: Content is protected !!