ASI ਨੇ ਖੁਦ ਨੂੰ ਮਾਰੀ ਗੋਲ਼ੀ, ਇਸ ਗੱਲ ਤੋਂ ਰਹਿੰਦੀ ਸੀ ਪਰੇਸ਼ਾਨ, ਮਰਨ ਲੱਗੇ ਇਕ ਵਾਰ ਨਾ ਸੋਚਿਆ ਘਰ ਵਾਲਿਆਂ ਬਾਰੇ…

ASI ਨੇ ਖੁਦ ਨੂੰ ਮਾਰੀ ਗੋਲ਼ੀ, ਇਸ ਗੱਲ ਤੋਂ ਰਹਿੰਦੀ ਸੀ ਪਰੇਸ਼ਾਨ, ਮਰਨ ਲੱਗੇ ਇਕ ਵਾਰ ਨਾ ਸੋਚਿਆ ਘਰ ਵਾਲਿਆਂ ਬਾਰੇ…

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਵੱਲੋਂ ਖੁਦ ਨੂੰ ਗੋਲ਼ੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ASI ਅਹੁਦੇ ਦੇ ਉੱਪਰ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਏਐੱਸਆਈ ਦੀ ਕੋਠੀ ਸਰਾਭਾ ਨਗਰ ਥਾਣੇ ਦੇ ਕੋਲ ਸੀ। ਰਾਤ 2 ਵਜੇ ਏਐੱਸਆਈ ਥਾਣਾ ਸਰਾਭਾ ਨਗਰ ਵਿੱਚ ਆਇਆ ਅਤੇ ਖ਼ੁਦ ਨੂੰ ਗੋਲੀ ਮਾਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਬਾਕੀ ਪੁਲਿਸ ਮੁਲਾਜ਼ਮਾਂ ਨੇ ਸਵੇਰੇ ਕਮਰੇ ਵਿੱਚ ਉਸਦੀ ਲਾਸ਼ ਪਈ ਦੇਖੀ। ਮਰਨ ਵਾਲਾ ਏਐਸਆਈ ਮਨੋਹਰ ਲਾਲ ਹੈ। ਜੂਨ ਮਹੀਨੇ ਤੱਕ ਉਹ ਸਰਾਭਾ ਨਗਰ ਥਾਣੇ ਵਿੱਚ ਮਲਖਾਨੇ ਦਾ ਮੁਨਸ਼ੀ ਸੀ। ਇਸ ਸਮੇਂ ਉਹ ਪੁਲਿਸ ਲਾਈਨਜ਼ ਵਿੱਚ ਤਾਇਨਾਤ ਸੀ।


ਇਸ ਦੌਰਾਨ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨੋਹਰ ਲਾਲ ਡਿਪਰੈਸ਼ਨ ਵਿੱਚ ਸੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਬਾਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸ ਦੇ ਘਰ ਵਾਲੇ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।

error: Content is protected !!