ਮਰੇ ਪਿਓ ਨੂੰ ਜ਼ਿੰਦਾ ਕਰਨ ਲਈ 2 ਮਹੀਨੇ ਦੇ ਬੱਚੇ ਦੀ ਅਗਵਾ ਕਰ ਕੇ ਬਲੀ, ਰੋਂਦੀ ਕੁਰਲਾਉਂਦੀ ਮਾਂ ਨੇ ਕਿਹਾ ਮੇਰੇ ਘਰ 18 ਬਾਅਦ ਗੂੰਝੀ ਸੀ ਕਿਲਕਾਰੀ..

ਮਰੇ ਪਿਓ ਨੂੰ ਜ਼ਿੰਦਾ ਕਰਨ ਲਈ 2 ਮਹੀਨੇ ਦੇ ਬੱਚੇ ਦੀ ਅਗਵਾ ਕਰ ਕੇ ਬਲੀ, ਰੋਂਦੀ ਕੁਰਲਾਉਂਦੀ ਮਾਂ ਨੇ ਕਿਹਾ ਮੇਰੇ ਘਰ 18 ਬਾਅਦ ਗੂੰਝੀ ਸੀ ਕਿਲਕਾਰੀ..

ਦਿੱਲੀ (ਵੀਓਪੀ ਬਿਊਰੋ) ਮਾਨਸਿਕਤਾ ਜਦ ਆਪਾ ਖੋਹ ਲੈਂਦੀ ਹੈ ਤਾਂ ਇਨਸਾਨ ਕੁਦਰਤ ਦੇ ਖਿਲਾਫ਼ ਜਾ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ ਕਿ ਦੇਖਣ-ਸੁਣਨ ਵਾਲਿਆਂ ਦੀ ਰੂਹ ਕੰਬ ਉੱਠਦੀ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਵਿਚ ਜਿੱਥੇ ਇਕ ਮੂਰਖ ਔਰਤ ਨੇ ਆਪਣੇ ਮਰੇ ਹੋਏ ਪਿਓ ਨੂੰ ਜਿੰਦਾ ਕਰਨ ਦੇ ਲਈ ਇਕ ਦੋ ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ ਅਤੇ ਉਸ ਦੀ ਬਲੀ ਦੇਣ ਜਾ ਰਹੀ ਸੀ। ਇਸ ਦੌਰਾਨ ਜਦ ਉਹ ਪੂਜਾ ਹੀ ਕਰ ਰਹੀ ਸੀ ਤਾਂ ਸਥਾਨਕ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਸੂਮ ਦੀ ਜਾਨ ਬਚਾ ਲਈ ਹੈ।

ਜਾਣਕਾਰੀ ਮੁਤਾਬਕ ਮੁਕੁਲ ਦੇਵੀ ਪਤਨੀ ਰਾਜੇਸ਼ ਸਿੰਘ ਦਿੱਲੀ ਵਿਖੇ ਕੈਲਾਸ਼ ਦੇ ਪੂਰਬ ਸਥਿਤ ਮਮਰਾਜ ਮੁਹੱਲੇ ‘ਚ ਰਹਿੰਦੀ ਹੈ। ਮੁਕੁਲ ਦੇਵੀ ਨੂੰ 18 ਸਾਲ ਬਾਅਦ IVF ਤੋਂ ਦੋ ਮਹੀਨੇ ਪਹਿਲਾਂ ਬੱਚਾ ਹੋਇਆ ਸੀ। ਵੀਰਵਾਰ ਸ਼ਾਮ ਨੂੰ ਬੱਚਾ ਅਚਾਨਕ ਘਰੋਂ ਗਾਇਬ ਹੋ ਗਿਆ। ਪੀੜਤ ਪਰਿਵਾਰ ਨੇ ਅਮਰ ਕਲੋਨੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਪੁਲਿਸ ਨੇ ਜਲਦ ਹੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਬੱਚੇ ਨੂੰ ਬਰਾਮਦ ਕਰ ਲਿਆ ਪਰ ਜੋ ਮਾਮਲਾ ਸਭ ਦੇ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਸੀ।

ਦਰਅਸਲ ਦੱਖਣੀ ਦਿੱਲੀ ਦੇ ਕੋਟਲਾ ਮੁਬਾਰਕਪੁਰ ਇਲਾਕੇ ‘ਚ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਮਰੇ ਹੋਏ ਪਿਤਾ ਨੂੰ ਜ਼ਿੰਦਾ ਕਰਨ ਲਈ ਮਨੁੱਖੀ ਬਲੀ ਦੇ ਨਾਂ ‘ਤੇ ਦੋ ਮਹੀਨੇ ਦੇ ਬੱਚੇ ਨੂੰ ਅਗਵਾ ਕੀਤਾ ਸੀ। ਇਸ ਦੌਰਾਨ ਉਹ ਬੱਚੇ ਦੀ ਪੂਜਾ ਹੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਮਨੁੱਖੀ ਬਲੀ ਦੇ ਨਾਂ ‘ਤੇ ਬੱਚੇ ਨੂੰ ਮਾਰ ਪਾਉਂਦੀ, ਅਮਰ ਕਲੋਨੀ ਥਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਸੂਮ ਨੂੰ ਛੁਡਵਾਇਆ। ਅਮਰ ਕਲੋਨੀ ਪੁਲੀਸ ਨੇ ਲੜਕੀ ਸ਼ਵੇਤਾ (30) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੋਸ਼ੀ ਲੜਕੀ ਦੀ ਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਏਸੀਪੀ ਕਾਲਕਾਜੀ ਪ੍ਰਦੀਪ ਕੁਮਾਰ ਦੀ ਦੇਖ-ਰੇਖ ਵਿੱਚ ਅਮਰ ਕਲੋਨੀ ਦੇ ਐਸਐਚਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਵੇਤਾ ਆਪਣੀ ਮਾਂ ਨਾਲ ਰਹਿੰਦੀ ਹੈ। ਉਸ ਦੇ ਪਿਤਾ ਦੀ ਕਰੀਬ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਬੱਚੇ ਦੀ ਬਲੀ ਦੇ ਕੇ ਉਸ ਦਾ ਪਿਤਾ ਦੁਨੀਆਂ ਵਿਚ ਵਾਪਸ ਆ ਜਾਵੇਗਾ। ਇਸ ਦੇ ਲਈ ਉਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਵੀਰਵਾਰ ਨੂੰ ਪੀੜਤ ਪਰਿਵਾਰ ਦੇ ਘਰ ਗਈ ਅਤੇ ਬੱਚਾ ਚੋਰੀ ਕਰ ਲਿਆ। ਇਸ ਤੋਂ ਪਹਿਲਾਂ ਉਹ ਦੋ ਵਾਰ ਪੀੜਤ ਪਰਿਵਾਰ ਨੂੰ ਮਿਲਣ ਗਈ ਸੀ। ਪੀੜਤ ਪਰਿਵਾਰ ਕੋਲ ਨਾ ਤਾਂ ਘਰ ਦਾ ਪਤਾ ਸੀ ਅਤੇ ਨਾ ਹੀ ਸ਼ਵੇਤਾ ਦਾ ਮੋਬਾਈਲ ਨੰਬਰ। ਪੁਲਿਸ ਸ਼ੁੱਕਰਵਾਰ ਦੇਰ ਰਾਤ ਤੱਕ ਸ਼ਵੇਤਾ ਤੋਂ ਪੁੱਛਗਿੱਛ ‘ਚ ਲੱਗੀ ਹੋਈ ਸੀ।

error: Content is protected !!