ਮਾਂ ਤੇ ਨੌਜਵਾਨ ਬੇਟੇ ਨੇ ਰੇਲਵੇ ਸਟੇਸ਼ਨ ‘ਤੇ ਬੈਠਿਆ ਜ਼ਹਿਰ ਪੀ ਕੇ ਮੌਤ ਨੂੰ ਲਾਇਆ ਗਲੇ, ਕਾਰਨ ਜਾਣ ਕੇ ਤੁਸੀ ਵੀ ਹੋ ਜਾਵੋਗੇ ਪਰੇਸ਼ਾਨ…

ਮੁਕਤਸਰ (ਵੀਓਪੀ ਬਿਊਰੋ) ਕਈ ਵਾਰ ਮਨੁੱਖ ਇੰਨਾ ਦੁਖੀ ਹੁੰਦਾ ਹੈ ਕਿ ਮੌਤ ਤੋਂ ਇਲਾਵਾ ਉਸ ਨੂੰ ਕੋਈ ਹੋਰ ਰਸਤਾ ਨਜ਼ਰ ਹੀ ਨਹੀਂ ਆਉਂਦਾ। ਮੁਕਤਸਰ ਜ਼ਿਲ੍ਹੇ ਦੇ ਗਿੱਦੜਬਾਹਾ ਰੇਲਵੇ ਸਟੇਸ਼ਨ ‘ਤੇ ਵੀ ਮਾਂ-ਪੁੱਤ ਨੇ ਅਜਿਹਾ ਹੀ ਖੌਫਨਾਕ ਕਦਮ ਚੁੱਕਿਆ। ਇਸ ਦੌਰਾਨ 50 ਸਾਲਾ ਔਰਤ ਅਤੇ ਉਸ ਦੇ ਨੌਜਵਾਨ ਪੁੱਤ ਨੇ ਗਿੱਦੜਬਾਹਾ ਰੇਲਵੇ ਸਟੇਸ਼ਨ ‘ਤੇ ਹੀ ਜ਼ਹਿਰ ਪੀ ਲਈ ਅਤੇ ਇਸ ਕਾਰਨ ਦੋਵਾਂ ਦੀ ਹੀ ਮੌਤ ਹੋ ਗਈ। ਇਸ ਦੌਰਾਨ ਉੱਥੇ ਮੌਜੂਦ ਰਾਹਗੀਰ-ਯਾਤਰੀਆਂ ਦੇ ਵੀ ਦੇਖ ਕੇ ਹੋਸ਼ ਉੱਡ ਗਏ।

ਇਸ ਦੌਰਾਨ ਰੇਲਵੇ ਪੁਲੀਿਸ ਦੇ ਏਐੱਸਆਈ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਨਜੀਤ ਕੌਰ (50) ਪਤਨੀ ਨੰਦ ਸਿੰਘ ਵਾਸੀ ਪਿੰਡ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਨੂੰ ਗਲੇ ਦੀ ਗੰਭੀਰ ਬਿਮਾਰੀ ਸੀ। ਇਸ ਬੀਮਾਰੀ ਕਾਰਨ ਉਸ ਨੂੰ ਰੋਟੀ ਖਾਣ ‘ਚ ਦਿੱਕਤ ਆਉਂਦੀ ਸੀ। ਇਸ ਕਾਰਨ ਮਨਜੀਤ ਕੌਰ ਅਤੇ ਉਸ ਦਾ ਅਣਵਿਆਹਿਆ ਵੱਡਾ ਲੜਕਾ ਦਿਲਬਾਗ ਸਿੰਘ ਵੀ ਪ੍ਰੇਸ਼ਾਨ ਰਹਿੰਦਾ ਸੀ। ਸ਼ੁੱਕਰਵਾਰ ਸਵੇਰੇ ਦੋਵੇਂ ਮਾਂ-ਪੁੱਤ ਪਿੰਡ ਰਾਏਕੇ ਕਲਾਂ ਤੋਂ ਗਿੱਦੜਬਾਹਾ ਰੇਲਵੇ ਸਟੇਸ਼ਨ ‘ਤੇ ਪਹੁੰਚੇ ਅਤੇ ਪਲੇਟਫਾਰਮ ਨੰਬਰ-2 ‘ਤੇ ਸਵਾਰੀਆਂ ਦੇ ਬੈਂਚ ‘ਤੇ ਬੈਠ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।

