ਨਾਜਾਇਜ਼ ਰਿਸ਼ਤਿਆਂ ਦੀ ਭੇਟ ਚੜਿਆ ਪਤੀ, ਮਾਂ-ਪੁੱਤ ਨੇ ਮਾਰ ਕੇ ਵਿਹੜੇ ‘ਚ ਦੱਬ ਦਿੱਤੀ ਲਾਸ਼ ਤੇ ਉੱਪਰੋਂ ਪਾ ਦਿੱਤੀ ਫਰਸ਼…

ਨਾਜਾਇਜ਼ ਰਿਸ਼ਤਿਆਂ ਦੀ ਭੇਟ ਚੜਿਆ ਪਤੀ, ਮਾਂ-ਪੁੱਤ ਨੇ ਮਾਰ ਕੇ ਵਿਹੜੇ ‘ਚ ਦੱਬ ਦਿੱਤੀ ਲਾਸ਼ ਤੇ ਉੱਪਰੋਂ ਪਾ ਦਿੱਤੀ ਫਰਸ਼…

ਅਬੋਹਰ (ਵੀਓਪੀ ਬਿਊਰੋ) ਆਪਣੀ ਪਤਨੀ ਨੂੰ ਕਿਸੇ ਹੋਰ ਵਿਅਕਤੀ ਦੇ ਨਾਲ ਨਾਜਾਇਜ਼ ਸੰਬੰਧਾਂ ਤੋਂ ਰੋਕਣਾ ਇਕ ਵਿਅਕਤੀ ਨੂੰ ਭਾਰੀ ਪੈ ਗਿਆ ਅਤੇ ਇਸ ਦਾ ਖਮਿਆਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਦੇਣਾ ਪਿਆ। ਕਲਯੁੱਗੀ ਔਰਤ ਨੇ ਆਪਣੀ ਬੇਟੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਕੇ ਉਸ ਦੀ ਲਾਸ਼ ਆਪਣੇ ਹੀ ਘਰ ਦੇ ਵਿਹੜੇ ਵਿਚ ਦੱਬ ਦਿੱਤੀ ਅਤੇ ਉੱਪਰੋਂ ਪੱਕੀ ਫਰਸ਼ ਪੀ ਦਿੱਤੀ। ਬਾਅਦ ਵਿੱਚ ਔਰਤ ਨੇ ਆਪਣੇ ਪਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਸਦਰ ਵਿੱਚ ਦਰਜ ਕਰਵਾਈ। ਹਾਲਾਕਿ ਪੁਲਿਸ ਨੇ ਮਾਮਲਾ ਸ਼ੱਕੀ ਲੱਗਣ ‘ਤੇ ਕਤਲ ਦੀ ਗੁੱਥੀ ਜਲਦ ਹੀ ਸੁਲਝਾ ਲਈ ਹੈ।

ਜਾਣਕਾਰੀ ਮੁਤਾਬਕ ਅਬੋਹਰ ਜ਼ਿਲ੍ਹੇ ਦੇ ਬਹਾਵਲਵਾਸੀ ਪਿੰਡ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਭਰਜਾਈ ਚਰਨਜੀਤ ਕੌਰ ਦੇ ਇਸੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਸਬੰਧ ਹਨ ਅਤੇ ਇਸ ਕਾਰਨ ਉਸ ਦਾ ਪਤੀ ਮੱਖਣ ਸਿੰਘ ਵਿਰੋਧ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਦੋਵਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਹਾਲਾਂਕਿ ਬਾਅਦ ‘ਚ ਪੰਚਾਇਤ ਨੇ ਫੈਸਲਾ ਕਰਵਾ ਦਿੱਤਾ। ਪਰ ਇਸ ਗੱਲ ਨੂੰ ਲੈ ਕੇ ਮੱਖਣ ਸਿੰਘ ਅਤੇ ਭਰਜਾਈ ਚਰਨਜੀਤ ਕੌਰ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਇੱਕ ਮਹੀਨਾ ਪਹਿਲਾਂ ਵੀ ਮੱਖਣ ਸਿੰਘ ਅਤੇ ਚਰਨਜੀਤ ਕੌਰ ਵਿਚਕਾਰ ਲੜਾਈ ਹੋਈ ਸੀ। ਪਰ ਇਸ ਵਾਰ ਉਸ ਦੀ ਭਰਜਾਈ ਚਰਨਜੀਤ ਕੌਰ ਨੇ ਉਸ ਦਾ ਕਤਲ ਕਰ ਦਿੱਤਾ। ਪੁੱਤਰ ਪ੍ਰਦੀਪ ਉਰਫ਼ ਜਸ਼ਨ ਅਤੇ ਕੁਝ ਹੋਰਾਂ ਦੀ ਮਦਦ ਨਾਲ ਮੱਖਣ ਸਿੰਘ ਦੀ ਲਾਸ਼ ਨੂੰ ਘਰ ਵਿੱਚ ਹੀ ਦਫ਼ਨਾ ਦਿੱਤਾ। ਚਰਨਜੀਤ ਕੌਰ ਨੇ 18 ਅਕਤੂਬਰ ਨੂੰ ਸਦਰ ਥਾਣੇ ਵਿੱਚ ਆਪਣੇ ਪਤੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਦੀ ਸ਼ੱਕ ਦੀ ਸੂਈ ਪਤਨੀ ‘ਤੇ ਘੁੰਮ ਗਈ ਅਤੇ ਸ਼ੁੱਕਰਵਾਰ ਨੂੰ ਪੁਲਸ ਅਧਿਕਾਰੀਆਂ ਨੇ ਪਤਨੀ ਅਤੇ ਬੇਟੇ ਨੂੰ ਹਿਰਾਸਤ ‘ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕਤਲ ਦੀ ਗੱਲ ਕਬੂਲ ਕਰ ਲਈ।

ਔਰਤ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਘਰ ‘ਚ ਹੀ ਦੱਬ ਦਿੱਤਾ ਗਿਆ ਤੇ ਬਾਅਦ ਵਿਚ ਪੱਕਾ ਫਰਸ਼ ਵੀ ਉਪਰੋਂ ਹੀ ਬਣਾਇਆ ਗਿਆ ਸੀ। ਪਰ ਇਸ ਪੂਰੀ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਵੱਖ-ਵੱਖ ਚਰਚਾਵਾਂ ਦਾ ਬਾਜ਼ਾਰ ਗਰਮ ਸੀ। ਇੱਥੋਂ ਤੱਕ ਕਿ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਮਿਲਦੀ ਰਹੀ। ਪੁਲਸ ਨੂੰ ਪਤਨੀ ‘ਤੇ ਸ਼ੱਕ ਹੋਇਆ ਅਤੇ ਪੁੱਛਗਿੱਛ ‘ਚ ਸਾਰਾ ਰਾਜ਼ ਸਾਹਮਣੇ ਆਇਆ। ਪਰ ਜਿਸ ਨੇ ਵੀ ਇਹ ਡਰਾਉਣੀ ਕਹਾਣੀ ਸੁਣੀ ਉਹ ਹੈਰਾਨ ਰਹਿ ਗਿਆ।

error: Content is protected !!