ਰਿਸ਼ਤੇ ‘ਚ ਲੱਗਦਾ ਮਾਮਾ ਨਾਨਕੇ ਆਈ ਭਾਣਜੀ ਨੂੰ ਭਜਾ ਕੇ ਲੈ ਗਿਆ, ਦੁਖੀ ਪਿਓ ਨੇ ਲੈ ਲਿਆ ਫਾਹਾ ਤੇ ਸੁਸਾਈਡ ਨੋਟ ਵਿੱਚ ਲਿਖ ਗਿਆ ਕਾਲਾ ਸੱਚ…

ਰਿਸ਼ਤੇ ‘ਚ ਲੱਗਦਾ ਮਾਮਾ ਨਾਨਕੇ ਆਈ ਭਾਣਜੀ ਨੂੰ ਭਜਾ ਕੇ ਲੈ ਗਿਆ, ਦੁਖੀ ਪਿਓ ਨੇ ਲੈ ਲਿਆ ਫਾਹਾ ਤੇ ਸੁਸਾਈਡ ਨੋਟ ਵਿੱਚ ਲਿਖ ਗਿਆ ਕਾਲਾ ਸੱਚ…


ਹਰਿਆਣਾ (ਵੀਓਪੀ ਬਿਊਰੋ) ਅਜੌਕੇ ਸਮੇਂ ਵਿੱਚ ਰਿਸ਼ਤਿਆਂ ਦੀ ਕੋਈ ਵੀ ਮਰਿਆਦਾ ਨਹੀਂ ਰਹੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ ਟੋਹਾਣਾ ਸ਼ਹਿਰ ਤੋਂ ਜਿੱਥੇ ਜਦ ਰਿਸ਼ਤੇ ਵਿੱਚ ਲੱਗਦੇ ਇਕ ਮਾਮੇ ਨੇ ਨਾਨਕੇ ਘਰ ਮਿਲਣ ਆਈ ਭਾਂਣਜੀ ਨੂੰ ਹੀ ਭਜਾ ਲਿਆ ਅਤੇ ਫਿਰ ਕੋਰਟ ਮੈਰਿਜ ਕਰ ਲਈ ਅਤੇ ਇਸ ਤੋਂ ਬਾਅਦ ਜਦ ਅਸਲ ਨਾਨਕਿਆਂ ਨੇ ਲੜਕੇ ਦੇ ਘਰ ਵਾਲਿਆਂ ਨੂੰ ਇਸ ਮਾਮਲੇ ਵਿੱਚ ਪੰਚਾਇਤ ਵਿੱਚ ਲਿਆਂਦਾ ਅਤੇ ਫਿਰ ਇਸ ਤੋਂ ਦੁਖੀ ਹੋ ਕੇ ਲੜਕੇ ਦੇ ਪਿਓ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਮ੍ਰਿਤਕ ਦੇ ਕੋਲੋਂ ਮਿਲੇ ਸੁਸਾਈਡ ਨੋਟ ਵਿੱਚ 25 ਲੋਕਾਂ ਦੇ ਨਾਂ ਆਉਣ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਸ਼ੀਲ ਕੁਮਾਰ ਵਾਸੀ ਕੁਚਰਾਣਾ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਸ ਦੇ ਵੱਡੇ ਭਰਾ ਗੁਰਨਾਮ ਸਿੰਘ ਨੇ ਪਿੰਡ ਦੀ ਭਾਂਣਜੀ ਜੋ ਕਿ ਆਪਣੇ ਨਾਨਕੇ ਘਰ ਮਿਲਣ ਆਈ ਸੀ ਮਨਪ੍ਰੀਤ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਲੜਕੀ ਦੇ ਸਕੇ ਮਾਮਾ ਸੁਸ਼ੀਲ ਨੇ ਇਸ ਮਾਮਲੇ ਸਬੰਧੀ ਕਈ ਵਾਰ ਪੰਚਾਇਤ ਵੀ ਕੀਤੀ ਅਤੇ ਉਸ ਦੇ ਘਰਦਿਆਂ ਨੂੰ ਬੇਇੱਜ਼ਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਵਿੱਚ ਸ਼ੀਸ਼ਪਾਲ ਉਰਫ ਭੋਲੂ ਸਰਪੰਚ, ਰਮੇਸ਼ ਕੁਮਾਰ, ਸਤਪਾਲ ਫੌਜੀ, ਅਨੂਪ ਆਦਿ ਸ਼ਾਮਲ ਸਨ। ਜਿਸ ਨੇ ਉਸ ਦੇ ਪਰਿਵਾਰ ‘ਤੇ ਕਾਫੀ ਦਬਾਅ ਪਾਇਆ ਅਤੇ ਘਰ ‘ਚ ਵੀ ਭੰਨਤੋੜ ਕੀਤੀ, ਜਿਸ ਕਾਰਨ ਉਸ ਦਾ ਪਿਤਾ ਵੀਰਭਾਨ 12 ਨਵੰਬਰ ਨੂੰ ਸਵੇਰੇ 3 ਵਜੇ ਦੇ ਕਰੀਬ ਬਿਨਾਂ ਦੱਸੇ ਘਰੋਂ ਚਲਾ ਗਿਆ।


ਇਸ ਤੋਂ ਬਾਅਦ ਹਰਿਆਣਾ ਦੇ ਫਤਿਹਾਬਾਦ ਜ਼ਿਲੇ ਦੇ ਟੋਹਾਣਾ ਸ਼ਹਿਰ ਦੇ ਹਿਸਾਰ ਰੋਡ ‘ਤੇ ਸਥਿਤ ਟਾਊਨ ਪਾਰਕ ਦੇ ਸਾਹਮਣੇ ਖਾਲੀ ਪਲਾਟ ਦੇ ਸਾਹਮਣੇ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ, ਤਾਂ ਲਾਸ਼ ਦੀ ਪਛਾਣ ਜੀਂਦ ਦੇ ਕੁਚਰਾਣਾ ਪਿੰਡ ਦੇ ਰਹਿਣ ਵਾਲੇ ਵੀਰਭਾਨ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਜੇਬ ‘ਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ ‘ਤੇ 25 ਲੋਕਾਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਸਿਟੀ ਥਾਣਾ ਇੰਚਾਰਜ ਟੋਹਾਣਾ ਰਾਜਪਾਲ ਸਿੰਘ ਨੇ ਦੱਸਿਆ ਕਿ ਟਾਊਨ ਪਾਰਕ ਦੇ ਸਾਹਮਣੇ ਮਿਲੀ ਲਾਸ਼ ਦੀ ਪਛਾਣ ਜੀਂਦ ਦੇ ਅਲੇਵਾ ਥਾਣਾ ਅਧੀਨ ਪੈਂਦੇ ਪਿੰਡ ਕੁਚਰਾਣਾ ਦੇ ਵੀਰਭਾਨ ਵਜੋਂ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ, ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!