ਬੁਆਏਫ੍ਰੈਂਡ ਨੂੰ ਘਰ ਬੁਲਾਉਣਾ ਪੈ ਗਿਆ ਭਾਰੀ, ਨਸ਼ੀਲੀ ਦਵਾਈ ਖਾ ਕੇ ਕੀਤਾ ਬਲਾਤਕਾਰ ਤਾਂ ਹੋ ਗਈ ਮੌਤ…

ਬੁਆਏਫ੍ਰੈਂਡ ਨੂੰ ਘਰ ਬੁਲਾਉਣਾ ਪੈ ਗਿਆ ਭਾਰੀ, ਨਸ਼ੀਲੀ ਦਵਾਈ ਖਾ ਕੇ ਕੀਤਾ ਬਲਾਤਕਾਰ ਤਾਂ ਹੋ ਗਈ ਮੌਤ…

ਉੱਤਰ ਪ੍ਰਦੇਸ਼ (ਵੀਓਪੀ ਬਿਊਰੋ) ਸ਼ੇਅਰ ਚੈਟ ਐਪ ਉੱਪਰ ਹੋਈ ਦੋਸਤੀ ਦਾ ਖਮਿਆਜਾ ਇਕ ਲੜਕੀ ਮਰ ਕੇ ਚੁਕਾਉਣਾ ਪਿਆ ਹੈ। ਉਨਾਵ ਜ਼ਿਲੇ ‘ਚ ਅਨੁਸੂਚਿਤ ਜਾਤੀ ਦੀ ਵਿਦਿਆਰਥਣ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ ਉਸ ਦੇ ਸਾਥੀ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਘਟਨਾ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਦੀ ਦੋਸਤੀ ਸ਼ੇਅਰ ਚੈਟ ਐਪ ਰਾਹੀਂ ਹੋਈ ਸੀ।ਹੌਲੀ-ਹੌਲੀ ਇੱਕ ਦੂਜੇ ਦੇ ਨੇੜੇ ਆ ਗਏ। ਇਸ ਦੌਰਾਨ ਦੋਵਾਂ ਦੀ ਦੋਸਤੀ ਇਸ ਹੱਦ ਤਕ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਮਿਲਣ ਦਾ ਪਲਾਨ ਬਣਾ ਲਿਆ। ਇਸ ਤੋਂ ਬਾਅਦ ਦੋਵਾਂ ਵਿਚਕਾਰ ਸਰੀਰਕ ਸਬੰਧ ਬਣ ਗਏ ਅਤੇ ਇਸ ਦੌਰਾਨ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਬਾਅਦ ਵਿੱਚ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਰਾਮਬਰਨ ਉਰਫ਼ ਰਾਜ ਨੇ ਦੱਸਿਆ ਕਿ ਉਹ ਵਿਦਿਆਰਥਣ ਨਾਲ ਪਿਆਰ ਕਰਦਾ ਸੀ। ਇਸ ਤੋਂ ਬਾਅਦ ਲੜਕੀ ਉਸ ਨੂੰ ਘਰ ਮਿਲਣ ਆਉਣ ਲਈ ਮੰਨ ਗਈ। ਇਸ ਤੋਂ ਬਾਅਦ 11:32 ‘ਤੇ ਮੈਸੇਜ ਆਇਆ ਕਿ ਉਹ ਲੜਕੀ ਦੇ ਘਰ ਚਲਾ ਗਿਆ। ਇਸ ਦੌਰਾਨ ਦੌਰਾਨ ਨੌਜਵਾਨ ਨੇ ਨਸ਼ੀਲੀ ਦਵਾਈ ਵੈਗਰਾ ਖਾ ਕੇ ਲੜਕੀ ਦੇ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ, ਇਸ ਦੌਰਾਨ ਬਲਾਤਕਾਰ ਦੀ ਵਹਿਸ਼ੀਆਨਾ ਵਾਰਦਾਤ ਕਾਰਨ ਵਿਦਿਆਰਥਣ ਦਾ ਕਾਫੀ ਖੂਨ ਵਹਿ ਗਿਆ ਸੀ। ਵਿਦਿਆਰਥੀ ਦੀ ਹਾਲਤ ਵਿਗੜਨ ਤੋਂ ਬਾਅਦ ਦੁਪਹਿਰ ਇੱਕ ਵਜੇ ਉਹ ਭੱਜ ਗਿਆ। ਅਗਲੇ ਦਿਨ ਇਲਾਜ ਦੌਰਾਨ ਲੜਕੀ ਦੀ ਅਗਲੇ ਦਿਨ ਮੌਤ ਹੋ ਗਈ ਸੀ।
ਐੱਸਪੀ ਨੇ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਦੀ ਸੀਡੀਆਰ ਕੱਢੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ‘ਚ ਉਸ ਦੀ ਚੈਟ ਨਾਲ ਹੋਰ ਲੜਕੀਆਂ ਵੀ ਜੁੜੀਆਂ ਹਨ। ਮੁਲਜ਼ਮਾਂ ਨਾਲ ਸਬੰਧਤ ਕੋਈ ਹੋਰ ਘਟਨਾ ਸਾਹਮਣੇ ਆਉਂਦੀ ਹੈ ਤਾਂ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ।

error: Content is protected !!