ਥਾਣੇ ਪਹੁੰਚ ਕੇ ਸਰਪੰਚ ਕਹਿੰਦਾ- ਬਚਾਅ ਲਓ ਥਾਣੇਦਾਰ ਜੀ ਘਰ ਵਾਲੀ ਚਿਮਟਿਆਂ ਨਾਲ ਕੁੱਟਦੀ ਆ ਤੇ ਕਹਿੰਦੀ ਆ ਸਰਪੰਚ ਹੋਊ ਤਾਂ ਬਾਹਰ ਹੋਊ…

ਥਾਣੇ ਪਹੁੰਚ ਕੇ ਸਰਪੰਚ ਕਹਿੰਦਾ- ਬਚਾਅ ਲਓ ਥਾਣੇਦਾਰ ਜੀ ਘਰ ਵਾਲੀ ਚਿਮਟਿਆਂ ਨਾਲ ਕੁੱਟਦੀ ਆ ਤੇ ਕਹਿੰਦੀ ਆ ਸਰਪੰਚ ਹੋਊ ਤਾਂ ਬਾਹਰ ਹੋਊ…

ਹਮੀਰਪੁਰ (ਵੀਓਪੀ ਬਿਊਰੋ) ਕਈ ਵਾਰ ਜਦ ਕੋਈ ਵਿਅਕਤੀ ਕਿਸੇ ਅਹੁਦੇ ਉੱਪਰ ਵੀ ਹੁੰਦਾ ਹੈ ਤਾਂ ਵੀ ਉਸ ਦੀ ਇੱਜ਼ਤ ਨਹੀਂ ਹੁੰਦੀ, ਕਈ ਵਾਰ ਘਰ ਵਾਲੇ ਉਸ ਨੂੰ ਕਹਿੰਦੇ ਹਨ ਕਿ ਜਾ ਜੇ ਸਰਪੰਚ ਹੋਊ ਤਾਂ ਬਾਹਰ ਹੋਊ ਅਤੇ ਜਦ ਉਹ ਬਾਹਰ ਜਾਂਦਾ ਹੈ ਤਾਂ ਉੱਥੇ ਵੀ ਕਈ ਲੋਕ ਕਹਿ ਦਿੰਦੇ ਹਨ ਕਿ ਜਾ ਸਰਪੰਚ ਹੋਊ ਤਾਂ ਆਪਣੇ ਘਰ ਹੋਊ। ਅਜਿਹੇ ਵਿੱਚ ਉਹ ਹੁਣ ਕੀ ਕਰੇ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਵਿੱਚ ਜਿੱਥੇ ਦੇ ਹਮੀਰਪੁਰ ਜਿਲ੍ਹੇ ਦੇ ਇਕ ਪਿੰਡ ਵਿੱਚ ਇਕ ਸਰਪੰਚ ਨਾਲ ਵੀ ਇਸੇ ਤਰਹਾ ਹੀ ਹੋਇਆ ਹੈ। ਉਸ ਦੀ ਘਰ ਵਾਲੀ ਤਾਂ ਸਰਪੰਚ ਨੂੰ ਇੰਨਾਂ ਜਿਆਦਾ ਕੁੱਟਦੀ ਹੈ ਕਿ ਉਹ ਬੇਚਾਰਾ ਥਾਣੇ ਜਾ ਕੇ ਬਚਾਉਣ ਲਈ ਮਿੰਨਤਾਂ ਕਰਨ ਲੱਗ ਪਿਆ। ਉਕਤ ਘਟਨਾ ਇਲਾਕੇ ਵਿੱਚ ਚਰਚਾ ਦਾ ਵਾ ਬਣੀ ਹੋਈ ਹੈ।

ਜਾਣਕਾਰੀ ਮੁਤਾਬਕ ਰੱਥ ਕਸਬੇ ਦੇ ਪਠਾਨਪੁਰਾ ਇਲਾਕੇ ਦੇ ਇਕ ਪਿੰਡ ਵਿੱਚ ਰਹਿਣ ਵਾਲੇ ਸਰਪੰਚ ਸੰਜੇ ਨੇ ਆਪਣੀ ਪਤਨੀ ਖਿਲਾਫ ਥਾਣਾ ਸਦਰ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਕੋਲ ਕਾਰ ਹੈ ਅਤੇ ਉਸ ਦੀ ਪਤਨੀ ਕੁਸੁਮ ਕਾਰ ਵੇਚ ਕੇ ਪੈਸੇ ਆਪਣੇ ਮਾਪਿਆਂ ਨੂੰ ਭੇਜਣਾ ਚਾਹੁੰਦੀ ਹੈ। ਜਦੋਂ ਉਸ ਨੇ ਕਾਰ ਵੇਚਣ ਤੋਂ ਇਨਕਾਰ ਕੀਤਾ ਤਾਂ ਪਤਨੀ ਨੇ ਗਰਮ ਚਿਮਟੇ ਨਾਲ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਰੋਂਦਾ ਹੋਇਆ ਸਬੰਧਿਤ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਗੁਹਾਰ ਲਗਾਈ ਕਿ ‘ਮੈਨੂੰ ਮੇਰੀ ਪਤਨੀ ਤੋਂ ਬਚਾਓ, ਉਹ ਮੈਨੂੰ ਗਰਮ ਚਿਮਟੇ ਨਾਲ ਕੁੱਟਦੀ ਹੈ’। ਪੀੜਤ ਨੇ ਆਪਣੀ ਪਤਨੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵੇਚਣ ਨੂੰ ਲੈ ਕੇ ਪਤੀ-ਪਤਨੀ ‘ਚ ਝਗੜਾ ਹੋ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਕੁੱਟਦੀ ਹੋਈ ਕਹਿੰਦੀ ਹੈ ਕਿ ਜਾ ਜੇਕਰ ਸਰਪੰਚ ਹੋਊ ਤਾਂ ਬਾਹਰ ਹੋਊਗਾ।

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਜੇਸ਼ ਕਮਲ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਦੀ ਪਤਨੀ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕਾਂ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ।

error: Content is protected !!