ਵਜ਼ੀਰ ਭੁੱਲਰ ਵਿੱਚ ਮੈਡੀਕਲ ਚੈੱਕਅਪ ਕੈਂਪ ਅੱਜ

ਬਿਆਸ 15 ਨਵੰਬਰ (ਅਰੁਣ ਕੁਮਾਰ) : ਅਮਰਜੀਤ ਮਲਟੀਸਪੈਸ਼ਲਿਟੀ ਕਲੀਨਿਕ ਵਲੋਂ 16 ਨਵੰਬਰ ਬੁੱਧਵਾਰ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਵਜ਼ੀਰ ਭੁੱਲਰ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਅਮਰਜੀਤ ਸਿੰਘ (ਐਮ ਬੀ ਬੀ ਐੱਸ. ਐੱਮ ਐੱਸ) ਨੇ ਦੱਸਿਆ ਇਕ ਉਕਤ ਕੈਂਪ ਦੌਰਾਨ ਡੇਂਗੂ ਬੁਖਾਰ, ਵਾਇਰਲ ਬੁਖਾਰ, ਅੰਤੜੀ ਬੁਖਾਰ, ਸ਼ੂਗਰ, ਬਲੱਡ ਪ੍ਰੈੱਸ਼ਰ ਦੇ ਮਰੀਜਾਂ ਦਾ ਮੁਫਤ ਚੈੱਕਅਪ ਅਤੇ ਲੋੜੀਂਦੀ ਦਵਾਈ ਵੀ ਦਿੱਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਬਿਮਾਰੀ ਤੋਂ ਪ੍ਰਭਾਵਿਤ ਮਰੀਜ ਇਸ ਕੈਂਪ ਦਾ ਲਾਹਾ ਲੈ ਸਕਦੇ ਹਨ।

