ਬੰਗਲਾ ਦੇਸ਼ ਨਾਲ ਹੋਣ ਵਾਲੀ ਸੀਰੀਜ਼ ‘ਚ ਨਹੀਂ ਖੇਡ ਪਾਉਣਗੇ ਨਿਊਜ਼ੀਲੈਂਡ ਕ੍ਰ਼ਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ  

 

ਵੈਲਿੰਗਟਨ (ਵੀਓਪੀ ਬਿਊਰੋ) ਬੰਗਲਾ ਦੇਸ਼ ਨਾਲ ਇਸ ਮਹੀਨੇ ਹੋਣ ਵਾਲੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਵਿੱਚ ਨਿਊਜ਼ੀਲੈਂਡ ਕ੍ਰ਼ਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਕੂਹਣੀ ਦੀ ਸੱਟ ਕਾਰਨ ਨਹੀਂ ਖੇਡ ਸਕੇਗਾ । ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਮੈਡੀਕਲ ਮੈਨੇਜਰ ਡੇਲ ਸ਼ਾਕਲ ਨੇ ਕਿਹਾ ਕਿ ਵਿਲੀਅਮਸਨ ਦੀ ਸੱਜੀ ਕੂਹਣੀ ਵਿੱਚ ਦਰਦ ਹੈ ਤੇ ਉਸ ਨੂੰ ਇਸ ਦਾ ਤੁਰੰਤ ਇਲਾਜ ਕਰਵਾਉਣਾ ਪਵੇਗਾ । ਸ਼ਾਕਲ ਨੇ ਕਿਹਾ ਕਿ ਕੇਨ ਨੇ ਇਨ੍ਹਾਂ ਗਰਮੀਆਂ ਵਿੱਚ ਦਰਦ ਘਟਾਉਣ ਲਈ ਬਹੁਤ ਕੋਸ਼ਿਸ ਕੀਤੀ ਪਰ ਇਸ ਵਿੱਚ ਸੁਧਾਰ ਨਹੀਂ ਹੋਇਆ ।

ਉਸ ਨੇ ਕਿਹਾ ਕਿ ਕੇਨ ਨੂੰ ਇਲਾਜ ਦੇ ਨਾਲ-ਨਾਲ ਆਰਾਮ ਦੀ ਸਖ਼ਤ ਜ਼ਰੂਰਤ ਹੈ । ਬੰਗਲਾਦੇਸ਼ ਖ਼ਿਲਾਫ਼ ਇੱਕ ਰੋਜ਼ਾ ਮੈਚ 20, 23 ਅਤੇ 26 ਮਾਰਚ ਨੂੰ ਖੇਡੇ ਜਾਣਗੇ । ਉਸ ਦੀ ਟੀ-20 ਮੈਚਾਂ ਵਿੱਚ ਵੀ ਖੇਡਣ ਦੀ ਘੱਟ ਹੀ ਸੰਭਾਵਨਾ ਹੈ ਕਿਉਂਕਿ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਲਈ ਭਾਰਤ ਜਾਣਾ ਹੈ । ਉਹ ਮਈ ਵਿੱਚ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਨਿਊਜ਼ੀਲੈਂਡ ਟੀਮ ਵਿੱਚ ਸ਼ਾਮਲ ਹੋਵੇਗਾ। ਇਸ ਮਗਰੋਂ ਉਹ 18 ਤੋਂ 22 ਜੂਨ ਨੂੰ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਖ਼ਿਲਾਫ਼ ਖੇਡੇਗਾ ।

11 thoughts on “ਬੰਗਲਾ ਦੇਸ਼ ਨਾਲ ਹੋਣ ਵਾਲੀ ਸੀਰੀਜ਼ ‘ਚ ਨਹੀਂ ਖੇਡ ਪਾਉਣਗੇ ਨਿਊਜ਼ੀਲੈਂਡ ਕ੍ਰ਼ਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ  

  1. Hi there, just became aware of your blog through Google, and found that it is really informative.
    I am going to watch out for brussels. I will be grateful if you continue this in future.
    Numerous people will be benefited from your writing. Cheers!

Comments are closed.

error: Content is protected !!