ਸੀਨੀਅਰ ਪੱਤਰਕਾਰ ਪ੍ਰੀਤ ਸੂਜੀ, ਸੰਦੀਪ ਸਾਹੀ, ਸੁਧੀਰ ਪੁਰੀ, ਗਗਨ ਵਾਲੀਆ ਏਮਾ ਵਿਚ ਹੋਏ ਸ਼ਾਮਲ



ਜਲੰਧਰ- ਏਮਾ ਦੇ ਪ੍ਰਧਾਨ ਮੰਤਰੀ ਨਰਿੰਦਰ ਨੰਦਨ, ਜਨਰਲ ਸੱਕਤਰ ਨਿਖਿਲ ਸ਼ਰਮਾ ਅਤੇ ਚੇਅਰਮੈਨ ਪਰਮਜੀਤ ਸਿੰਘ ਰੰਗਪੁਰੀ ਦੀ ਪ੍ਰਧਾਨਗੀ ਹੇਠ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੀ ਇਕ ਮੀਟਿੰਗ ਕੀਤੀ ਗਈ। ਜਿਸ ਵਿਚ ਸੀਨੀਅਰ ਪੱਤਰਕਾਰ ਪ੍ਰੀਤ ਸੂਜੀ, ਸੰਦੀਪ ਸਾਹੀ, ਸੁਧੀਰ ਪੁਰੀ, ਗਗਨ ਵਾਲੀਆ ਨੂੰ ਏਮਾ ਵਿਚ ਆਨਰੇਰੀ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ । ਇਸ ਮੌਕੇ ਪ੍ਰਧਾਨ ਨਰਿੰਦਰ ਨੰਦਨ ਨੇ ਦਵਿੰਦਰ ਚੀਮਾ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਨੀਲ ਰੁੱਦਰਾ ਅਤੇ ਸੰਦੀਪ ਸਾਹੀ ਨੂੰ ਸਲਾਹਕਾਰ, ਪੰਕਜ ਸੋਨੀ ਨੂੰ ਖਜ਼ਾਨਚੀ, ਮਨਵੀਰ ਸਭਰਵਾਲ ਨੂੰ ਪੀਆਰਓ, ਵਿੱਕੀ ਕੰਬੋਜ ਅਤੇ ਗੌਰਵ ਬੱਸੀ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ।
ਇਸ ਮੌਕੇ ਨੰਦਨ ਨੇ ਕਿਹਾ ਕਿ ਏਮਾ ਵਿੱਚ ਸ਼ਾਮਲ ਹੋਣ ਲਈ ਮੈਂਬਰਸ਼ਿਪ ਖੋਲ੍ਹ ਦਿੱਤੀ ਗਈ ਹੈ ਜੋ ਇਕ ਕਮੇਟੀ ਬਣਾ ਕੇ ਜਲਦ ਹੀ ਏਮਾ ਵਿੱਚ ਜੋੜ ਦਿੱਤੇ ਜਾਣਗੇ | ਇਸ ਮੌਕੇ ਸੀਨੀਅਰ ਪੱਤਰਕਾਰ ਨਰੇਸ਼ ਭਾਰਦਵਾਜ, ਵਿਨੈ ਪਾਲ ਜੈਦ, ਜਗਰੂਪ ਸਮੇਤ ਕਈ ਪੱਤਰਕਾਰ ਮੌਜੂਦ ਸਨ ।