ਹਰਿਆਣਾ ਵਿਧਾਨ ਸਭਾ ਵਿੱਚ ਖੱਟੜ ਸਰਕਾਰ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ

 

ਚੰਡੀਗੜ੍ਹ  (ਵੀਓਪੀ ਬਿਊਰੋ ) ਹਰਿਆਣਾ ‘ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਅੱਜ ਵਿਧਾਨ ਸਭਾ ਵਿੱਚ ਭਾਜਪਾ-ਜੇਜੇਪੀ ਸਰਕਾਰ ਖ਼ਿਲਾਫ਼ ਇੱਕ ਵਿਸ਼ਵਾਸ-ਪ੍ਰਸਤਾਵ ਪੇਸ਼ ਕੀਤਾ ਹੈ । ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਬਾਰੇ ਵਿਚਾਰ ਲਈ ਦੋ ਘੰਟੇ ਦਾ ਸਮਾਂ ਨਿਰਧਾਰਤ ਕੀਤਾ ਹੈ । ਪ੍ਰਸ਼ਨਕਾਲ ਦੇ ਅੰਤ ਵਿੱਚ ਚੇਅਰਮੈਨ ਨੇ ਮੰਤਰੀ ਮੰਡਲ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਦੇ ਨੋਟਿਸ ਨੂੰ ਸਵੀਕਾਰ ਕਰ ਲਿਆ ।

ਵਿਧਾਨ ਸਭਾ ਸਪੀਕਰ ਨੇ ਕਿਹਾ, “ਮੈਨੂੰ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁੱਡਾ ਅਤੇ ਕਾਂਗਰਸ ਦੇ ਹੋਰ 27 ਵਿਧਾਇਕਾਂ ਵੱਲੋਂ ਅਵਿਸ਼ਵਾਸ ਪ੍ਰਸਤਾਵ ਮਿਲਿਆ ਹੈ । ਸ੍ਰੀ ਹੁੱਡਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਕੈਬਨਿਟ ਖ਼ਿਲਾਫ਼ ਅੰਧਵਿਸ਼ਵਾਸ ਮਤਾ ਪੇਸ਼ ਕੀਤਾ ਹੈ ।

ਕਿਸਾਨੀ ਲਹਿਰ ਕਾਰਨ ਜੇਜੇਪੀ ਦੇ ਮੁਖੀ ਦੁਸ਼ਯੰਤ ਚੌਟਾਲਾ ਤੇ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ । ਜੇ ਜੇਜੇਪੀ ਆਪਣਾ ਸਮਰਥਨ ਵਾਪਸ ਲੈ ਲੈਂਦੀ ਹੈ, ਤਾਂ ਵੀ ਭਾਜਪਾ ਦੀ ਸਰਕਾਰ ਰਾਜ ਵਿਚ ਰਹਿ ਸਕਦੀ ਹੈ। ਕਿਉਂਕਿ ਭਾਜਪਾ ਦਾ ਦਾਅਵਾ ਹੈ ਕਿ ਉਸ ਨੂੰ ਪੰਜ ਹੋਰ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਪ੍ਰਾਪਤ ਹੈ ।

 

ਹੁੱਡਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੀ  ਅਵਿਸ਼ਵਾਸ ਪ੍ਰਸਤਾਵ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਸਰਕਾਰ ਨਾਲ ਕਿੰਨੇ ਵਿਧਾਇਕ ਹਨ ਅਤੇ ਕਿੰਨੇ ਵਿਧਾਇਕ ਕਿਸਾਨਾਂ ਦੇ ਨਾਲ ਹਨ ।

 

ਜੇ ਭਾਰਤੀ ਜਨਤਾ ਪਾਰਟੀ ਦੇ ਸਮਰਥਕਾ ਦੀ ਗੱਲ ਕੀਤੀ ਜਾਏ ਤਾਂ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿਚ ਇਸ ਵੇਲੇ ਕੁੱਲ 88 ਮੈਂਬਰ ਹਨ, ਜਿਨ੍ਹਾਂ ਵਿਚ ਸੱਤਾਧਾਰੀ ਭਾਜਪਾ ਦੇ 40, ਜੇਜੇਪੀ ਦੇ 10 ਅਤੇ ਕਾਂਗਰਸ ਦੇ 30 ਮੈਂਬਰ ਸ਼ਾਮਲ ਹਨ । ਜੇਜੇਪੀ ਤੋਂ ਇਲਾਵਾ, ਇੱਥੇ ਸੱਤ ਅਜ਼ਾਦ ਵਿਧਾਇਕ ਹਨ ਅਤੇ ਇਕ ਮੈਂਬਰ ਹਰਿਆਣਾ ਲੋਕਹਿਤ ਪਾਰਟੀ ਨਾਲ ਸਬੰਧਤ ਹੈ, ਜਿਸ ਨੇ ਭਾਜਪਾ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਹੈ ।

 

error: Content is protected !!