ਚੰਬਾ (ਵੀਓਪੀ ਬਿਊਰੋ) ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਚ ਇਕ ਨਿੱਜੀ ਬੱਸ ਹਾਦਸਾਗ੍ਰਸਤ ਹੋ ਗਈ । ਜਾਣਕਾਰੀ ਅਨੁਸਾਰ ਚੁਰਹ ਹਲਕੇ ਅਧੀਨ ਆਉਂਦੇ ਬੋਂਦੇੜੀ ਟਿੱਸਾ ਮਾਰਗ ’ਤੇ ਕਲੋਨੀ ਮੋੜ ਨੇੜੇ ਇੱਕ ਪ੍ਰਾਈਵੇਟ ਬੱਸ ਇੱਕ ਡੂੰਘੀ ਖਾਈ ਵਿੱਚ ਡਿੱਗ ਗਈ ਜਿਸ ਦੌਰਾਨ ਹੁਣ ਤੱਕ ਅੱਠ ਲੋਕ ਮਰ ਚੁੱਕੇ ਹਨ | ਜਿਸ ‘ਚ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਦੀ ਹਸਪਤਾਲ‘ ਚ ਮੌਤ ਹੋ ਗਈ । ਬੱਸ ਨੂੰ ਟੋਏ ਵਿੱਚ ਡਿੱਗਦਾ ਵੇਖ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ।



ਜ਼ਖਮੀ ਹੋਏ ਦੋ ਜਣਿਆਂ ਨੇ ਸਿਵਲ ਹਸਪਤਾਲ ਟਿੱਸਾ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬੀਐਮਓ ਤਿਸਾ ਡਾ: ਰਿਸ਼ੀ ਪੁਰੀ ਨੇ ਦੱਸਿਆ ਕਿ ਚਾਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਤਿਸਾ ਤੋਂ ਮੈਡੀਕਲ ਕਾਲਜ ਚੰਬਾ ਤਬਦੀਲ ਕਰ ਦਿੱਤਾ ਗਿਆ ਹੈ।
ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ । ਬੀਡੀਓ ਤਿਸਾ ਮਹਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਠ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ । 13 ਜ਼ਖਮੀਆਂ ਨੂੰ ਟਿਸਾ ਹਸਪਤਾਲ ਲਿਜਾਇਆ ਗਿਆ ਹੈ । ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ।