ਪਟਿਆਲਾ ਦੀ ADC ਹੋਈ ਕੋਰੋਨਾ ਪੋਜੀਟਿਵ, ਵੈਕਸੀਨ ਲਗਾਉਣ ਤੋਂ ਬਾਅਦ ਵੀ ਹੋ ਸਕਦਾ ਹੈ ਕੋਰੋਨਾ – ਸਿਵਿਲ ਸਰਜਨ

ਪਟਿਆਲਾ ਦੀ ADC ਹੋਈ ਕੋਰੋਨਾ ਪੋਜੀਟਿਵ, ਵੈਕਸੀਨ ਲਗਾਉਣ ਤੋਂ ਬਾਅਦ ਵੀ ਹੋ ਸਕਦਾ ਹੈ ਕੋਰੋਨਾ – ਸਿਵਿਲ ਸਰਜਨ

ਪਟਿਆਲਾ (ਵੀਓਪੀ ਬਿਊਰੋ) ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ | ਦਿਨ ਪ੍ਰਤੀਦਿਨ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਰਾਤ ਦਾ ਕਰਫਿਊ ਅਤੇ ਹੋਰ ਵੀ ਕਈ ਤਰਹ ਦੀ ਪਾਬੰਧੀਆ ਲਗਾ ਦਿੱਤੀਆ ਨੇ ਪਰ ਕੋਰੋਨਾ ਦਾ ਖੀਰ ਵਧਦਾ ਹੀ ਜਾ ਰਿਹਾ ਹੈ | ਇਥੋਂ ਤੱਕ ਕੀ ਸਰਕਾਰ ਵਲੋਂ ਕੋਰੋਨਾ ਵਾਰਿਅਰਸ ਤੋਂ ਬਾਅਦ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ ਪਰ ਕੋਰੋਣਾ ਵੈਕਸੀਨ ਤੋਂ ਬਾਅਦ ਵੀ ਕੁਝ ਲੋਕਾਂ ਨੂੰ ਕੋਰੋਨਾ ਹੋ ਗਿਆ ਹੈ |

ਤਾਜ਼ਾ ਮਾਮਲਾ ਪਟਿਆਲਾ ‘ਚ ਦੇਖਣ ਨੂੰ ਮਿਲਿਆ ਜਿਥੇ ਪਟਿਆਲਾ ਦੀ ADC ਪ੍ਰੀਤਿ ਯਾਦਵ ਨੂੰ ਕੋਰੋਨਾ ਹੋ ਗਿਆ | ਇਸ ਤੋਂ ਪਹਿਲਾਂ ਪਟਿਆਲਾ ਰੇਂਜ ਦੇ IG ਜਤਿੰਦਰ ਸਿੰਘ ਔਲਖ ਨੂੰ ਕੋਰੋਨਾ ਹੋਇਆ ਸੀ | ਟੀਕਾਕਰਨ ਦੇ ਬਾਵਜੂਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ । ਇਸ ਬਾਰੇ ਜਦੋਂ ਪਟਿਆਲਾ ਦੇ ਸਿਵਿਲ ਸਰਜਨ ਸਤਿੰਦਰ ਸਿੰਘ ਨਾਲ ਗੱਲ ਕੀਤੀ ਗਈ ਕਿ ਟੀਕਾਕਰਨ ਦੇ ਬਾਵਜੂਦ ਕੋਰੋਨਾ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਰੋਨਾ ਟੀਕੇ ਕਰ ਕੇ ਨਹੀਂ ਹੋਇਆ ਬਿਮਾਰੀ ਵੱਧ ਗਈ ਹੈ, ਕਿਸੇ ਨਾ ਕਿਸੇ ਨਾਲ ਸੰਪਰਕ ਨਾਲ ਹੀ ਕੋਰੋਨਾ ਹੁੰਦਾ ਹੈ | ਬਾਕੀ ਟੀਕਿਆਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ ਜੇ ਦੋ ਟੀਕਿਆਂ ਤੋਂ ਬਾਅਦ 14 ਦਿਨ ਦੀ ਰੋਟੇਸ਼ਨ ਹੋ ਰਹੀ ਹੈ ਜਾਂ ਕੋਈ ਹੋਰ ਸਟੇਨ ਆਇਆ ਤਾਂ ਵੀ ਕੋਰੋਨਾ ਹੋ ਸਕਦਾ ਹੈ | ਇਸ ਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਵੈਕਸੀਨ ਲਗਾ ਲਈ ਤਾਂ ਅਸੀਂ ਹਮੇਸ਼ਾ ਲਈ ਸੇਫ ਹਾਂ, ਤੁਹਾਨੂੰ ਮਾਸਕ ਪਾਉਣਾ ਜਰੂਰੀ ਹੈ |

 

error: Content is protected !!