ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਮੌਕੇ ਜਲੰਧਰ ਰੇਲਵੇ ਸਟੇਸ਼ਨ ਅੱਗੇ ਧਰਨਾ, ਮੁਜ਼ਾਹਰਾ

ਤੇਲ,ਗੈਸ ਕੀਮਤਾਂ ਚ ਵਾਧੇ ਤੇ ਰੇਲਵੇ ਦੇ ਨਿੱਜੀਕਰਨ ਦਾ ਕੀਤਾ ਵਿਰੋਧ,ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ ਦੀ ਕੀਤੀ ਮੰਗ

 

ਜਲੰਧਰ 15 ਮਾਰਚ (ਰਾਜੂ ਗੁਪਤਾ) ਸੰਯੁਕਤ ਕਿਸਾਨ ਮੋਰਚੇ ਅਤੇ ਰੇਲਵੇ ਮੁਲਾਜ਼ਮਾਂ ਦੀਆਂ ਟ੍ਰੇਡ ਯੂਨੀਅਨਾਂ ਦੇ ਸੱਦੇ ਉੱਤੇ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਉਂਦੇ ਹੋਏ। ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵਲੋਂ ਤੇਲ ਕੀਮਤਾਂ,ਗੈਸ ਕੀਮਤਾਂ ਵਿੱਚ ਵਾਧੇ ਅਤੇ ਰੇਲਵੇ ਨੂੰ ਅਡਾਨੀ,ਅੰਬਾਨੀ ਦੀਆਂ ਕੰਪਨੀਆਂ ਦੇ ਹੱਥਾਂ ਵਿੱਚ ਸੌ਼ਪਣ ਖਿਲਾਫ਼ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਧਰਨਾ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਦੇ ਨਾਮ ਐਸ ਦੀ ਐਮ ਜਲੰਧਰ -1 ਨੂੰ ਮੰਗ ਪੱਤਰ ਦਿੱਤਾ ਗਿਆ ।

 

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਮੋਦੀ ਸਰਕਾਰ ਹਰ ਸਰਕਾਰੀ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਚ ਦੇ ਕੇ ਹਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਰਕਾਰ ਵਲੋਂ ਪਹਿਲਾਂ ਦੇਸ਼ ਦੇ ਹਵਾਈ ਅੱਡੇ, ਏਅਰਲਾਈਨਜ,ਹਸਪਤਾਲ, ਸਿੱਖਿਆ,ਪੈਟਰੋਲ ਕੰਪਨੀਅਾਂ ਵੇਚੀਆਂ ਤੇ ਹੁਣ ਰੇਲਵੇ ਨੂੰ ਵੇਚਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਤੇਲ ਅਤੇ ਗੈਸ ਕੀਮਤਾਂ ਚ ਵਾਧਾ ਕਰਕੇ ਆਮ ਲੋਕਾਂ ਉੱਤੇ ਆਰਥਿਕ ਬੋਝ ਲੱਧਿਆ ਜਾ ਰਿਹਾ ਹੈ।ਜਿਸ ਨਾਲ ਮਹਿੰਗਾਈ ਵੱਡੇ ਪੱਧਰ ਉੱਤੇ ਵਧੇਗੀ ਤੇ ਲੋਕਾਂ ਦਾ ਆਰਥਿਕ ਘਾਣ ਕਰੇਗੀ। ਸਰਕਾਰ ਪਹਿਲਾਂ ਹੀ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ, ਮਜ਼ਦੂਰਾਂ, ਸ਼ਹਿਰੀ ਵਰਗ ਸਮੇਤ ਸਭ ਲੋਕਾਂ ਨੂੰ ਬੇਰੁਜ਼ਗਾਰ ਕਰਕੇ  ਭੁੱਖਮਰੀ ਵੱਲ ਧਕੇਲਣਾ ਚਾਹੁੰਦੀ ਹੈ।ਮੋਦੀ ਸਰਕਾਰ ਵਲੋਂ ਲੋਕ ਮਾਰੂ ,ਲੋਕ ਵਿਰੋਧੀ ਨੀਤੀਅਾਂ ਲਾਗੂ ਕਰਦਿਅਾਂ ਜਲ,ਜੰਗਲ, ਅਤੇ ਹੋਰ ਅਦਾਰਿਅਾਂ ਨੂੰ  ਦੇਸੀ -ਵਿਦੇਸ਼ੀ ਬਹੁ-ਕੌਮੀਂ ਕੰਪਨੀਅਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਿਸ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਲੋਕ ਸੜਕਾਂ ‘ਤੇ ੳੁੱਤਰ ਅਾੲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕ ਵਿਰੋਧੀ ਕਾਲੇ ਕਾਨੂੰਨ ਅਤੇ ਲੋਕ ਵਿਰੋਧੀ ਨੀਤੀਆਂ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ।

 

ਇਸ ਮੌਕੇ ਮੰਗ ਕੀਤੀ ਗਈ ਕਿ ਰੇਲਵੇ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਅਤੇ ਭਾਰਤੀ ਖੇਤੀਬਾੜੀ ਦੇ ਕਾਰਪੋਰੇਟਾਈਜ਼ੇਸ਼ਨ ਨੂੰ ਰੋਕਣ ਲਈ ਨੀਤੀ ਜਾਰੀ ਕੀਤੀ ਜਾਵੇ ਅਤੇ ਡੀਜ਼ਲ,ਪੈਟਰੋਲ,ਗੈਸ ਦੀਆਂ ਕੀਮਤਾਂ ਨੂੰ ਤੁਰੰਤ ਘਟਾਇਆ ਜਾਵੇ,ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਘੱਟੋ-ਘੱਟ ਸਮੱਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ।

ਇਸ ਮੌਕੇ ਬੀਕੇਯੂ (ਰਾਜੇਵਾਲ) ਦੇ ਜ਼ਿਲਾ ਸਕੱਤਰ ਕੁਲਵਿੰਦਰ ਸਿੰਘ ਮਛਿਆਣਾ, ਹਰਜੀਤ ਸਿੰਘ ਗੋਰਖਾ,ਰਮਨ ਸਲੇਮਪੁਰ,ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਜਸਕਰਨ ਆਜ਼ਾਦ ਤੇ ਬੀਬੀ ਸੁਰਜੀਤ ਕੌਰ ਉੱਧੋਵਾਲ, ਜਮਹੂਰੀ ਕਿਸਾਨ ਸਭਾ ਦੇ ਮੱਖਣ ਪੱਲਣ, ਜਸਵਿੰਦਰ ਸਿੰਘ ਜੰਡਿਆਲਾ, ਸੁਖਦੇਵ ਦੱਤ ਬਾਂਕਾ, ਬੀਕੇਯੂ (ਲੱਖੋਵਾਲ) ਦੇ ਪਰਮਿੰਦਰ ਸਿੰਘ ਭਿੰਦਾ,ਬਾਬਾ ਸੁਖਜਿੰਦਰ ਸਿੰਘ, ਤੇਜਿੰਦਰ ਸਿੰਘ ਜੋਗਾ, ਕੁੱਲ ਹਿੰਦ ਕਿਸਾਨ ਸਭਾ ਦੇ ਚਰਨਜੀਤ ਥੰਮੂਵਾਲ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਰੇਲਵੇ ਮੁਲਾਜ਼ਮਾਂ ਦੀ ਯੂਨੀਅਨ ਐੱਨ ਐੱਮ ਆਰ ਯੂ ਦੇ ਜਲੰਧਰ ਬਰਾਂਚ ਦੇ ਪ੍ਰਧਾਨ ਤਰਸੇਮ ਲਾਲ,ਮਨੋਜ ਕੁਮਾਰ, ਰਮੇਸ਼ ਚੰਦ, ਅਸ਼ੋਕ ਸੈਣੀ ਤੋਂ ਇਲਾਵਾ ਡਾਕਟਰ ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੋਮੈਨ, ਯੂਥ ਵਿੰਗ ਪ੍ਰਧਾਨ ਰੁੜਕਾਂ ਗੁਰਜੀਤ ਸਿੰਘ,ਗੁਰਦੇਵ ਸਿੰਘ ਸਲੇਮਪੁਰ, ਰਾਜਵਿੰਦਰ ਸਿੰਘ ਸਮਰਾਏ, ਦਲਜੀਤ ਸਿੰਘ ਵੈਂਡਲ, ਸੁਖਵੀਰ ਸਿੰਘ ਥਿੰਦ, ਰਜੇਸ਼ ਬਿੱਟੂ, ਅੰਮ੍ਰਿਤਪਾਲ ਸਿੰਘ ਆਨੰਦ, ਹਰਭੁਪਿੰਦਰ ਸਿੰਘ ਸਮਰਾ, ਗੁਰਵਿੰਦਰ ਸਿੰਘ ਬਜੂਹਾ ਆਦਿ ਨੇ ਸੰਬੋਧਨ ਕੀਤਾ।

 

Leave a Reply

Your email address will not be published. Required fields are marked *

error: Content is protected !!